ਪਿਆਰ ''ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ

Saturday, Dec 25, 2021 - 06:27 PM (IST)

ਪਿਆਰ ''ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ

ਅੰਮ੍ਰਿਤਸਰ (ਸੁਮਿਤ) - ਅੰਮ੍ਰਿਤਸਰ ’ਚ ਅੰਨ੍ਹਾ ਪਿਆਰ ਕਰਨ ਦਾ ਅੰਜ਼ਾਮ ਉਸ ਸਮੇਂ ਵੇਖਣ ਨੂੰ ਮਿਲਿਆ, ਜਦੋਂ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਪਾਉਣ ਲਈ ਉਸ ਦੇ ਮੰਗੇਤਰ ਦੇ ਭਰਾ ’ਤੇ ਤਾਬੜਤੋੜ ਗੋਲੀਆਂ ਚਲਾ ਕੇ ਕਤਲ ਕਰਵਾ ਦਿੱਤਾ। ਕਤਲ ਦੀ ਇਹ ਵਾਰਦਾਤ ਪਿਆਰ ’ਚ ਅੰਨ੍ਹੇ ਹੋਏ ਪ੍ਰੇਮੀ ਵਲੋਂ ਕੁੜੀ ਦੇ ਮੰਗੇਤਰ ਨੂੰ ਮਾਰਨ ਲਈ ਰੱਚੀ ਗਈ ਸੀ। ਸ਼ਾਰਪ ਸ਼ੂਟਰ ਨੇ ਮੰਗੇਤਰ ਦੇ ਭੁਲੇਖੇ ਉਸ ਦੇ ਭਰਾ ਦਾ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਨੌਜਵਾਨ ਸ਼ਿਵਮ ਦੀ ਮੰਗਣੀ ਪਠਾਨਕੋਟ ਦੀ ਰਹਿਣਵਾਲੀ ਇਕ ਕੁੜੀ ਨਾਲ ਹੋਈ ਸੀ। ਮੰਗਣੀ ਤੋਂ ਪਹਿਲਾਂ ਕੁੜੀ ਦੇ ਕਰਣ ਨਾਂ ਦੇ ਮੁੰਡੇ ਨਾਲ ਪ੍ਰੇਮ ਸਬੰਧ ਸਨ। ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਕਈ ਵਾਰ ਮੰਗਣੀ ਤੋੜਨ ਲਈ ਕਿਹਾ ਪਰ ਕੁੜੀ ਨੇ ਇਹ ਰਿਸ਼ਤਾ ਨਹੀਂ ਤੋੜਿਆ। ਗੁੱਸੇ ’ਚ ਪ੍ਰੇਮੀ ਨੇ ਉਸ ਦੇ ਹੋਣ ਵਾਲੇ ਪਤੀ ਨੂੰ ਮਾਰਨ ਦੀ ਯੋਜਨਾ ਬਣਾ ਲਈ, ਜਿਸ ’ਚ ਉਸ ਦੇ ਇਕ ਸਾਥੀ ਨੇ ਉਸ ਦੀ ਮਦਦ ਕੀਤੀ। 

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

ਕੁੜੀ ਦੇ ਪ੍ਰੇਮੀ ਨੇ ਮੰਗੇਤਰ ਨੂੰ ਮਾਰਨ ਲਈ ਸ੍ਰੀ ਨਗਰ ਤੋਂ ਸ਼ਾਰਪ ਸ਼ੂਟਰ ਮੰਗਵਾਇਆ। ਉਕਤ ਵਿਅਕਤੀ ਪੂਰੀ ਤਿਆਰੀ ਨਾਲ ਜਦੋਂ ਸ਼ਿਵਮ ਨੂੰ ਦੁਕਾਨ ’ਤੇ ਮਾਰਨ ਲਈ ਗਿਆ ਤਾਂ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਨੇ ਕੱਪੜੇ ਕਿਹੜੇ ਪਾਏ ਹੋਏ ਹਨ। ਸ਼ਾਰਪ ਸ਼ੂਟਰ ਨੂੰ ਇਹ ਦੱਸਿਆ ਗਿਆ ਸੀ ਕਿ ਉਸ ਨੇ ਕਾਲੇ ਰੰਗ ਦੀ ਜੈਕੇਟ ਮੰਗੇਤਰ ਨੇ ਪਾਈ ਹੈ। ਜਦੋਂ ਮੰਗੇਤਰ ਨੂੰ ਮਾਰਨ ਲਈ ਨੌਜਵਾਨ ਗਿਆ ਤਾਂ ਉਹ ਜੈਕੇਟ ਉਸ ਦੇ ਤਾਏ ਦੇ ਮੁੰਡੇ ਨੇ ਪਾਈ ਹੋਈ ਸੀ, ਜਿਸ ’ਤੇ ਉਸ ਨੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਦੌਰਾਨ ਉਸ ਦੀ ਮੌਕੇ ’ਤੇ ਮੌਤ ਹੋ ਗਈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)

ਕਤਲ ਦੀ ਇਸ ਵਾਰਦਾਤ ਦਾ ਪਤਾ ਲੱਗਣ ’ਤੇ ਮੌਕੇ ’ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਪੀੜਤ ਪਰਿਵਾਰ ਵਾਲੇ ਇਸ ਮਾਮਲੇ ’ਚ ਇਨਸਾਫ਼ ਦੀ ਮੰਗ ਕਰ ਰਹੇ ਹਨ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਕਿਹਾ ਕਿ ਉਹ ਜਲਦੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲੈਣਗੇ। 

 ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 6 ਦਿਨਾਂ ਤੋਂ ਲਾਪਤਾ ਬੱਚੀ ਦੀ ਰੇਤ ’ਚ ਦੱਬੀ ਹੋਈ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ


author

rajwinder kaur

Content Editor

Related News