ਪਿਆਰ ਪ੍ਰਵਾਨ ਨਾ ਚੜ੍ਹਦਾ ਵੇਖ ਪ੍ਰੇਮੀ-ਪ੍ਰੇਮਿਕਾ ਨੇ ਇਕੋ ਦਰੱਖਤ ਨਾਲ ਫਾਹਾ ਲੈ ਕੀਤੀ ਖ਼ੁਦਕੁਸ਼ੀ

7/27/2020 2:00:01 PM

ਗੁਰੂ ਕਾ ਬਾਗ (ਭੱਟੀ) : ਅਜਨਾਲਾ ਤਹਿਸੀਲ ਦੇ ਪਿੰਡ ਝੰਡੇਰ ਵਿਖੇ ਬੀਤੀ ਰਾਤ ਇੱਕ ਪ੍ਰੇਮੀ ਜੋੜੇ ਨੇ ਫਾਹ ਲੈ ਕੇ ਆਪਣਾ ਜੀਵਨ ਖ਼ਤਮ ਕਰ ਲਿਆ। ਪੁਲਸ ਥਾਣਾ ਝੰਡੇਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝੰਡੇਰ ਦੇ ਵਸਨੀਕ ਜਗਰੂਪ ਸਿੰਘ (24) ਪੁੱਤਰ ਬਲਦੇਵ ਸਿੰਘ ਅਤੇ ਰਾਜਵਿੰਦਰ ਕੌਰ (19) ਪੁੱਤਰੀ ਸਰਬਜੀਤ ਸਿੰਘ ਜੋ ਕਿ ਇੱਕੋ ਹੀ ਪਿੰਡ ਦੇ ਵਸਨੀਕ ਹਨ ਅਤੇ ਆਪਸ 'ਚ ਰਿਸ਼ਤੇਦਾਰ ਹਨ, ਉਨਾਂ ਦੇ ਪਿਛਲੇ ਛੇ ਮਹੀਨੇ ਤੋਂ ਪ੍ਰੇਮ ਸਬੰਧ ਚੱਲਦੇ ਆ ਰਹੇ ਸਨ। ਜਿਸ ਕਾਰਨ ਲੜਕੀ ਪਿਛਲੇ 6 ਮਹੀਨੇ ਤੋਂ ਘਰ ਤੋ ਲਾਪਤਾ ਸੀ। ਜਦੋਂ ਕਿ ਜਗਰੂਪ ਸਿੰਘ ਜੋ ਕਿ ਸਰੀਰਕ ਪੱਖੋ ਅੰਗਹੀਣ ਸੀ, ਉਹ ਪਿੰਡ 'ਚ ਹੀ ਰਹਿੰਦਾ ਸੀ। 
ਬੀਤੀ ਰਾਤ ਪਿੰਡ ਦੇ ਬਾਹਰਵਾਰ ਖੇਤਾਂ 'ਚ ਦਰਖ਼ਤ ਨਾਲ ਇਨ੍ਹਾਂ ਦੋਵਾਂ ਨੇ ਫਾਹਾ ਲੈ ਲਿਆ। ਅੱਜ ਸਵੇਰੇ ਜਦ ਪਿੰਡ ਵਾਲਿਆਂ ਨੇ ਵੇਖਿਆ ਤਾਂ ਉਨ੍ਹਾਂ ਵਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ : ਮੋਗਾ 'ਚ ਦਿਨ-ਦਿਹਾੜੇ ਕੱਪੜਾ ਵਪਾਰੀ ਦਾ ਕਤਲ ਕਰਨ ਵਾਲੇ ਗੈਂਗਸਟਰ ਸੁੱਖਾ ਲੰਮੇ ਦੀ ਫਿਰ ਪੁਲਸ ਨੂੰ ਵੰਗਾਰ

ਥਾਣਾ ਝੰਡੇਰ ਦੇ ਐੱਸ. ਐੱਚ. ਓ. ਅਵਤਾਰ ਸਿੰਘ ਨੇ ਮੌਕੇ 'ਤੇ ਪੁੱਜ ਕੇ ਲਾਸ਼ਾਂ ਨੂੰ ਹੇਠਾਂ ਉਤਾਰਿਆ ਅਤੇ ਦੋਵਾਂ ਪਰਿਵਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਕਰਦਿਆ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਇਨ੍ਹਾਂ ਦੋਵਾਂ ਦੇ ਪ੍ਰੇਮ ਸਬੰਧਾਂ ਬਾਰੇ ਐੱਸ. ਐੱਚ. ਓ. ਅਵਤਾਰ ਸਿੰਘ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਵੀ ਇਸ ਬਾਰੇ ਪਤਾ ਲੱਗਿਆ ਹੈ ਕਿ ਇਨ੍ਹਾਂ ਦੋਵਾਂ ਦੇ ਆਪਸੀ ਪ੍ਰੇਮ ਸਬੰਧ ਸਨ। ਉਨ੍ਹਾਂ ਦੱਸਿਆ ਕਿ ਪਿੰਡ 'ਚੋਂ ਵੀ ਪੁੱਛਗਿੱਛ ਜਾਰੀ ਹੈ। ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਜੋ ਰਿਪੋਰਟ ਸਾਹਮਣੇ ਆਏਗੀ, ਉਸੇ ਅਧੀਨ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕਰਜ਼ੇ ਦੇ ਬੋਝ ਹੇਠ ਦੱਬੀ ਸ਼ਹੀਦ ਦੀ ਪਤਨੀ, ਢੇਰਾਂ ਤੋਂ ਕਬਾੜ ਚੁੱਕ ਕੇ ਕਰ ਰਹੀ ਹੈ ਗੁਜ਼ਾਰਾ


Anuradha

Content Editor Anuradha