ਹੁਸ਼ਿਆਰਪੁਰ: ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰਿਆ ਨੌਜਵਾਨ, ਚੁੱਕਿਆ ਅਜਿਹਾ ਕਦਮ ਕਿ ਪੈ ਗਏ ਘਰ 'ਚ ਵੈਣ
Tuesday, Jul 11, 2023 - 03:29 PM (IST)
ਹੁਸ਼ਿਆਰਪੁਰ (ਰਾਕੇਸ਼)-ਥਾਣਾ ਮਾਡਲ ਟਾਊਨ ਪੁਲਸ ਨੇ ਸਹੁਰਿਆਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ’ਤੇ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਨੌਜਵਾਨ ਦੇ ਪਿਤਾ ਸੰਜੈ ਕੁਮਾਰ ਪੁੱਤਰ ਟਿੱਕਾ ਰਾਜ ਵਾਸੀ ਪਿੰਡ ਹਰਦੋਖਾਨਪੁਰ ਥਾਣਾ ਮਾਡਲ ਟਾਊਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੇਰਾ ਮੁੰਡਾ ਚੇਤਨ ਭਾਗਰਵ (31) ਊਸ਼ਾ ਮਾਰਟਨ ਵਿਚ ਮਕੈਨੀਕਲ ਇੰਜੀਨੀਅਰ ਦਾ ਕੰਮ ਕਰਦਾ ਸੀ। ਉਸ ਦਾ ਵਿਆਹ 2020 ਵਿਚ ਸ਼ਿਵਾਨੀ ਵਾਸੀ ਬਾਲ ਕ੍ਰਿਸ਼ਣ ਰੋਡ ਹਰੀ ਨਗਰ ਨਾਲ ਹੋਈ ਸੀ, ਜਿਸ ਦੀ ਇਕ 18 ਮਹੀਨੇ ਦੀ ਕੁੜੀ ਹੈ।
ਮੇਰੀ ਨੂੰਹ 8 ਜੁਲਾਈ ਨੂੰ ਆਪਣੇ ਪੇਕੇ ਆਪਣੀ ਕੁੜੀ ਨਾਲ ਗਈ ਸੀ। 9 ਜੁਲਾਈ ਨੂੰ ਸਵੇਰੇ 6 ਵਜੇ ਮੇਰਾ ਮੁੰਡਾ ਉਸ ਨੂੰ ਲੈਣ ਲਈ ਸਹੁਰੇ ਘਰ ਗਿਆ ਅਤੇ ਸਾਢੇ ਕੁ 7 ਵਜੇ ਇਕੱਲਾ ਹੀ ਘਰ ਵਾਪਸ ਆ ਗਿਆ ਅਤੇ ਬਹੁਤ ਪ੍ਰੇਸ਼ਾਨ ਸੀ। ਉਸ ਨੇ ਆਪਣੀ ਮਾਤਾ ਨੂੰ ਦੱਸਿਆ ਕਿ ਉਸ ਦੇ ਸਹੁਰੇ, ਸੱਸ ਅਤੇ ਪਤਨੀ ਨੇ ਉਸ ਦੀ ਬਹੁਤ ਬੇਇੱਜ਼ਤੀ ਕੀਤੀ ਹੈ। ਮੇਰੀ ਪਤਨੀ ਨੇ ਮੈਨੂੰ ਫੋਨ ’ਤੇ ਦੱਸਿਆ ਤਾਂ ਮੈਂ ਘਰ ਆ ਗਿਆ ਅਤੇ ਬੇਟੇ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਪਾਪਾ ਮੈਂ ਮਾਂ ਨੂੰ ਸਭ ਕੁਝ ਦੱਸ ਦਿੱਤਾ ਹੈ। ਉਹ ਆਪਣੇ ਕਮਰੇ ਵਿਚ ਚਲਾ ਗਿਆ। ਮੇਰੀ ਪਤਨੀ ਖਾਣਾ ਬਣਾਉਣ ਲੱਗ ਗਈ। ਖਾਣਾ ਬਣਾਉਣ ਦੇ ਬਾਅਦ ਜਦੋਂ ਮੁੰਡੇ ਚੇਤਨ ਨੂੰ ਬੁਲਾਇਆ ਤਾਂ ਉਹ ਆਵਾਜ਼ਾਂ ਮਾਰਨ ’ਤੇ ਨਹੀਂ ਆਇਆ।
ਇਹ ਵੀ ਪੜ੍ਹੋ- ਨੂਰਪੁਰਬੇਦੀ 'ਚ ਫੂਕਾਪੁਰ ਦੀ ਬਰਸਾਤੀ ਖੱਡ ਦਾ ਟੁੱਟਿਆ ਬੰਨ੍ਹ, 50 ਤੋਂ ਵੱਧ ਘਰ ਪਾਣੀ ’ਚ ਡੁੱਬੇ
ਮੇਰਾ ਛੋਟਾ ਪੁੱਤਰ ਉਸ ਨੂੰ ਬੁਲਾਉਣ ਗਿਆ ਤਾਂ ਚੇਤਨ ਨੇ ਅੰਦਰੋਂ ਦਰਵਾਜ਼ਾ ਬੰਦ ਕੀਤਾ ਹੋਇਆ ਸੀ। ਉਸ ਨੇ ਧੱਕੇ ਮਾਰ ਕੇ ਦਰਵਾਜ਼ੇ ਨੂੰ ਖੋਲ੍ਹਿਆ ਤਾਂ ਅੰਦਰ ਜਾਕੇ ਵੇਖਿਆ ਕਿ ਚੇਤਨ ਨੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਖ਼ੁਦਕੁਸ਼ੀ ਕਰ ਲਈ ਸੀ। ਉਸ ਦਾ ਸਰੀਰ ਗਰਮ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਨੇ ਮੁਲਜ਼ਮਾਂ ਸੱਸ, ਸਹੁਰਾ ਅਤੇ ਪਤਨੀ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਥਾਣਾ ਮਾਡਲ ਟਾਊਨ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ-ਭਾਰੀ ਮੀਂਹ ਕਾਰਨ ਜਲੰਧਰ 'ਚ ਮੰਡਰਾਉਣ ਲੱਗਾ ਖ਼ਤਰਾ, ਇਨ੍ਹਾਂ ਕਾਲੋਨੀਆਂ ਲਈ 'ਅਲਰਟ' ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711