ਜਲੰਧਰ: ਕੁੜੀ ਤੋਂ ਦੁਖ਼ੀ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਰਾਲ

Sunday, Jan 09, 2022 - 02:54 PM (IST)

ਜਲੰਧਰ: ਕੁੜੀ ਤੋਂ ਦੁਖ਼ੀ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਰਾਲ

ਲਾਂਬੜਾ (ਮਾਹੀ,ਸੁਨੀਲ)- ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਸਿੰਗਾ ਨੇੜੇ ਹਾਈਵੇਅ ’ਤੇ ਬੀਤੇ ਦਿਨ ਇਕ ਨੌਜਵਾਨ ਅਜੇ ਕੁਮਾਰ ਨੇ ਕੁੜੀ ਤੋਂ ਦੁਖ਼ੀ ਹੋ ਕੇ ਖ਼ੁਦਕੁਸ਼ੀ ਕਰ ਲਈ ਸੀ। ਉਕਤ ਨੌਜਵਾਨ ਦੀ ਮ੍ਰਿਤਕ ਦੇਹ ਦਰੱਖ਼ਤ ਨਾਲ ਲਟਕਦੀ ਹੋਈ ਮਿਲੀ ਸੀ। 

ਲਾਂਬੜਾ ਪੁਲਸ ਨੇ ਕੁੜੀ ਕਿਰਨਦੀਪ ਕੌਰ ਵਾਸੀ ਕਾਦੀਆਂ ਵਾਲੀ ਖ਼ਿਲਾਫ਼ 306 ਤਹਿਤ ਕੇਸ ਦਰਜ ਕੀਤਾ ਸੀ। ਅਜੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਪਿਛਲੇ ਦਿਨ ਰੱਖਿਆ ਗਿਆ ਸੀ। ਅੱਜ ਪੋਸਟਮਾਰਟਮ ਹੋਣ ਤੋਂ ਬਾਅਦ ਜਦੋਂ ਅਜੇ ਦੀ ਲਾਸ਼ ਪਿੰਡ ਅਲੀਪੁਰ ਵਿਚ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਮੁਲਜ਼ਮ ਫੜੇ ਨਹੀਂ ਜਾਂਦੇ, ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਪਤਨੀ ਨਾਲ ਡਿਨਰ ਲਈ ਆਏ ਰਬੜ ਕਾਰੋਬਾਰੀ ਦੀ ਗੰਨ ਪੁਆਇੰਟ ’ਤੇ ਲੁੱਟੀ BMW

PunjabKesari

ਸੂਚਨਾ ਮਿਲਣ ’ਤੇ ਥਾਣਾ ਲਾਂਬੜਾ ਦੀ ਪੁਲਸ ਅਤੇ ਡੀ. ਐੱਸ. ਪੀ. ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਮੌਕੇ ’ਤੇ ਪੁੱਜੇ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਮ੍ਰਿਤਕ ਅਜੈ ਦੇ ਚਾਚਾ ਨਰਿੰਦਰ ਨੇ ਦੱਸਿਆ ਕਿ ਸਾਡੇ ਮੁੰਡੇ ਨੂੰ ਕੁੜੀ ਅਤੇ ਪਰਿਵਾਰਕ ਮੈਂਬਰਾਂ ਅਤੇ ਹੋਰਾਂ ਨੇ ਫਾਹਾ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਜਦੋਂ ਤੱਕ ਉਕਤ ਸਾਰੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਨਹੀਂ ਕੀਤੀ ਜਾਂਦੀ, ਅਜੇ ਦਾ ਸਸਕਾਰ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: DGP ਵੀ. ਕੇ. ਭਾਵਰਾ ਬੋਲੇ, ਵਿਧਾਨ ਸਭਾ ਚੋਣਾਂ ਸ਼ਾਂਤੀਪੂਰਨ ਸੰਪੰਨ ਕਰਵਾਉਣਾ ਸਭ ਤੋਂ ਵੱਡੀ ਤਰਜੀਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News