ਵਿਆਹ ਨੂੰ ਅਜੇ ਇਕ ਮਹੀਨਾ ਵੀ ਨਹੀਂ ਸੀ ਹੋਇਆ ਕਿ ਚੁੱਕ ਲਿਆ ਅਜਿਹਾ ਖੌਫਨਾਕ ਕਦਮ
Thursday, Apr 19, 2018 - 05:10 PM (IST)
ਖੰਨਾ (ਸੁਨੀਲ)— ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ) ਦੇ ਖੰਨਾ ਸਟੋਰ 'ਚ ਤਾਇਨਾਤ ਐੱਸ. ਡੀ. ਓ. ਰਾਜਵੀਰ ਸਿੰਘ ਨੇ ਵੀਰਵਾਰ ਪਿੰਡ ਭਾਦਲਾ ਦੇ ਨੇੜੇ ਟਰੇਨ ਹੇਠਾਂ ਆ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਜਿਵੇਂ ਹੀ ਵੀਰਵਾਰ ਵਿਭਾਗ ਨੂੰ ਇਸ ਖਬਰ ਦਾ ਪਤਾ ਲੱਗਾ ਤਾਂ ਪੂਰੇ ਵਿਭਾਗ 'ਚ ਹਫੜਾ-ਦਫੜੀ ਮੱਚ ਗਈ। ਤੁਹਾਨੂੰ ਦੱਸ ਦਈਏ ਕਿ ਰਾਜਵੀਰ ਸਿੰਘ ਦੀ ਡਾਇਰੈਕਟ ਐੱਸ. ਡੀ. ਓ. ਦੇ ਰੂਪ 'ਚ ਨਿਯੁਕਤੀ ਹੋਈ ਸੀ ਅਤੇ ਉਹ ਇਕ ਮਿਹਨਤੀ ਅਤੇ ਈਮਾਨਦਾਰ ਅਧਿਕਾਰੀ ਦੇ ਰੂਪ 'ਚ ਆਪਣਾ ਅਕਸ ਬਣਾ ਚੁੱਕਿਆ ਸੀ।
ਦੱਸਣਯੋਗ ਹੈ ਕਿ ਰਾਜਵੀਰ ਸਿੰਘ ਦਾ ਵਿਆਹ 25 ਮਾਰਚ ਨੂੰ ਹੀ ਹੋਇਆ ਸੀ ਅਤੇ ਉਸ ਦੇ ਪਰਿਵਾਰ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ। ਵੀਰਵਾਰ ਰਾਜਵੀਰ ਦੇ ਮਾਤਾ-ਪਿਤਾ ਉਸ ਨੂੰ ਲੱਭਣ ਲਈ ਖੰਨਾ ਉਸ ਦੇ ਸਟੋਰ ਗਏ ਸਨ ਪਰ ਜਦੋਂ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਦੀਆਂ ਚਿੰਤਾਵਾਂ ਵੱਧਣ ਲੱਗੀਆਂ। ਦੱਸ ਦਈਏ ਰਾਜਵੀਰ ਨੂੰ ਬਠਿੰਡਾ ਥਰਮਲ ਪਲਾਂਟ ਤੋਂ ਬਦਲ ਕੇ ਖੰਨਾ 'ਚ ਸਟੋਰ ਇੰਚਾਰਜ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਸੀ। ਫਿਲਹਾਲ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਰਾਜਵੀਰ ਨੇ ਅਜਿਹਾ ਕਦਮ ਕਿਹੜੇ ਕਾਰਨਾਂ ਕਰਕੇ ਚੁੱਕਿਆ ਹੈ।
