18 ਸਾਲਾ ਨੌਜਵਾਨ ਨੇ ਟਰੇਨ ਹੇਠਾਂ ਆ ਕੇ ਕੀਤੀ ਖੁਦਕੁਸ਼ੀ
Sunday, Feb 04, 2018 - 01:51 PM (IST)

ਫਗਵਾੜਾ (ਰੁਪਿੰਦਰ ਕੌਰ)— ਇਕ ਲੜਕੇ ਨੇ ਸ਼ਨੀਵਾਰ ਦੀ ਸ਼ਾਮ ਆਪਣਾ ਮੋਟਰਸਾਈਕਲ ਰੇਲਵੇ ਫਾਟਕ 'ਤੇ ਖੜ੍ਹਾ ਕਰਕੇ ਗੱਡੀ ਹੇਠਾਂ ਆ ਕੇ ਮੌਤ ਨੂੰ ਗਲੇ ਲਗਾ ਲਿਆ। ਮਿਲੀ ਜਾਣਕਾਰੀ ਮੁਤਾਬਕ ਚਰਨਜੀਤ ਪੁੱਤਰ ਗੋਰਖਾ (18) ਵਾਸੀ ਗੁਣਾਚੌਰ ਨੇ ਖੇੜਾ ਫਾਟਕ ਰੇਲ ਕਰਾਸਿੰਗ 'ਤੇ ਗੱਡੀ ਹੇਠਾਂ ਆ ਕੇ ਆਪਣੀ ਜੀਵਨਲੀਲਾ ਖਤਮ ਕੀਤੀ। ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੇ ਜੀ. ਆਰ. ਪੀ. ਇੰਚਾਰਜ ਗੁਰਭੇਜ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਘਰ ਇਤਲਾਹ ਦੇ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।