ਜਲੰਧਰ: PPR ਮਾਰਕੀਟ ''ਚ ਨੌਜਵਾਨ ਦਾ ਖ਼ੌਫਨਾਕ ਕਾਰਾ, ਦੋ ਵਾਹਨਾਂ ਨੂੰ ਲਾਈ ਅੱਗ, ਘਟਨਾ CCTV ''ਚ ਕੈਦ

Saturday, Aug 26, 2023 - 04:50 PM (IST)

ਜਲੰਧਰ: PPR ਮਾਰਕੀਟ ''ਚ ਨੌਜਵਾਨ ਦਾ ਖ਼ੌਫਨਾਕ ਕਾਰਾ, ਦੋ ਵਾਹਨਾਂ ਨੂੰ ਲਾਈ ਅੱਗ, ਘਟਨਾ CCTV ''ਚ ਕੈਦ

ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਦੀ ਪੀ. ਪੀ. ਆਰ. ਮਾਰਕੀਟ ਇਕ ਵਾਰ ਫਿਰ ਨਵੇਂ ਵਿਵਾਦ ਵਿੱਚ ਘਿਰ ਗਈ ਹੈ। ਕਿਸੇ ਅਣਪਛਾਤੇ ਵਿਅਕਤੀ ਨੇ ਮਾਰਕੀਟ ਦੀ ਪਾਰਕਿੰਗ ਵਿੱਚ ਖੜ੍ਹੇ ਦੋ ਦੋ ਪਹੀਆ ਵਾਹਨਾਂ ਨੂੰ ਅੱਗ ਲਗਾ ਦਿੱਤੀ। ਅੱਗ ਪੂਰੀ ਤਰ੍ਹਾਂ ਬੁਝ ਜਾਣ ਤੱਕ ਉਹ ਉੱਥੇ ਖੜ੍ਹਾ ਵੇਖਦਾ ਰਿਹਾ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।

ਅਗਜਨੀ ਦੀ ਇਹ ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਅੱਗ ਲਗਾਉਣ ਵਾਲਾ ਵਿਅਕਤੀ ਸਾਈਕੋ ਜਿਹਾ ਲੱਗ ਰਿਹਾ ਹੈ। ਉਸ ਦੇ ਮਨ ਵਿਚ ਕੋਈ ਡਰ ਨਹੀਂ ਕਿ ਅੱਗ ਲਗਾਉਂਦੇ ਸਮੇਂ ਉਸ ਨੂੰ ਕੋਈ ਫੜ ਸਕਦਾ ਹੈ। ਉਹ ਬਹੁਤ ਆਰਾਮ ਨਾਲ ਪਾਰਕਿੰਗ ਵਿੱਚ ਆਇਆ ਅਤੇ ਦੋ ਪਹੀਆ ਵਾਹਨਾਂ ਨੂੰ ਅੱਗ ਲਗਾ ਦਿੱਤੀ। ਫਿਰ ਉਹ ਉਦੋਂ ਤੱਕ ਉੱਥੇ ਹੀ ਖੜ੍ਹਾ ਰਿਹਾ ਜਦੋਂ ਤੱਕ ਅੱਗ ਨੇ ਲਪਟਾਂ ਦਾ ਰੂਪ ਨਹੀਂ ਲੈ ਲਿਆ।

PunjabKesari

ਇਹ ਵੀ ਪੜ੍ਹੋ- ਜਲੰਧਰ: ਆਨਲਾਈਨ ਨੂਡਲਜ਼ ਮੰਗਵਾ ਕੇ ਖਾਣ ਵਾਲੇ ਹੋ ਜਾਣ ਸਾਵਧਾਨ, ਹੁਣ ਨਿਕਲਿਆ ਮਰਿਆ ਹੋਇਆ ਚੂਹਾ

ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ 'ਚ ਲੈ ਕੇ ਕੀਤੀ ਜਾਂਚ ਸ਼ੁਰੂ
ਜਦੋਂ ਅੱਗ ਪੂਰੀ ਤਰ੍ਹਾਂ ਫੈਲ ਗਈ ਤਾਂ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਆਪਣੇ ਯਤਨਾਂ ਨਾਲ ਅੱਗ 'ਤੇ ਕਾਬੂ ਪਾਇਆ। ਦੋਪਹੀਆ ਵਾਹਨ ਦੇ ਆਲੇ-ਦੁਆਲੇ ਹੋਰ ਵਾਹਨ ਵੀ ਖੜ੍ਹੇ ਸਨ ਪਰ ਇਹ ਅੱਗ ਦੀ ਲਪੇਟ ਵਿਚ ਆਉਣ ਤੋਂ ਬਚ ਗਏ। ਪਾਰਕਿੰਗ ਵਿੱਚ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਸ ਨੇ ਸੀ. ਸੀ. ਟੀ. ਵੀ. ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਇਹ ਵੀ ਪੜ੍ਹੋ- ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਸ਼ਰੇਆਮ ਦੋ ਸਕੇ ਭਰਾਵਾਂ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News