ਆਦਮਪੁਰ ਵਿਖੇ ਲੰਮਾ ਪਿੰਡ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਛੱਪੜ ਦੇ ਕੰਢੇ ਤੋਂ ਅੱਧ ਸੜੀ ਮਿਲੀ ਲਾਸ਼

Monday, Jul 25, 2022 - 06:55 PM (IST)

ਆਦਮਪੁਰ ਵਿਖੇ ਲੰਮਾ ਪਿੰਡ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਛੱਪੜ ਦੇ ਕੰਢੇ ਤੋਂ ਅੱਧ ਸੜੀ ਮਿਲੀ ਲਾਸ਼

ਆਦਮਪੁਰ (ਦਿਲਬਾਗੀ, ਚਾਂਦ)- ਥਾਣਾ ਆਦਮਪੁਰ ਅਧੀਨ ਪੈਂਦੇ ਪਿੰਡ ਜਲਭੈ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਲਾਸ਼ ਛੱਪੜ ਦੇ ਕੰਢੇ ਤੋਂ ਬਰਾਮਦ ਕੀਤੀ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਲਵਲੀਨ ਕੁਮਾਰ (32) ਪੁੱਤਰ ਜੋਗਿੰਦਰ ਕੁਮਾਰ ਵਾਸੀ ਲੰਮਾ ਪਿੰਡ ਵਜੋਂ ਹੋਈ ਹੈ। 

PunjabKesari

ਲਵਲੀਨ ਦੇ ਪਿਤਾ ਜੋਗਿੰਦਰ ਕੁਮਾਰ ਨੇ ਦੱਸਿਆ ਕਿ ਲਵਲੀਨ ਕੁਮਾਰ ਪਿਛਲੇ ਕੁਝ ਸਮੇਂ ਤੋਂ ਆਦਮਪੁਰ ਵਿਖੇ ਪਿੰਡ ਜਲਭੈ 'ਚ ਵਿਦੇਸ਼ ਗਏ ਇਕ ਵਿਅਕਤੀ ਦੀ ਕੋਠੀ ਵਿਚ ਕੇਅਰਟੇਕਰ ਦੇ ਤੌਰ 'ਤੇ ਰਹਿ ਰਿਹਾ ਸੀ। ਐਤਵਾਰ ਦੀ ਰਾਤ ਉਹ ਘਰੋ ਇਹ ਕਹਿ ਕਿ ਗਿਆ ਕਿ ਮੈਨੂੰ ਟੈਲੀਫੋਨ ਆਇਆ ਅਤੇ ਬਾਹਰ ਮੇਰੇ ਦੋਸਤ ਮੈਨੂੰ ਮਿਲਣ ਆਏ ਹੋਏ ਹਨ। ਉਹ ਜਾਣ ਲੱਗਿਆ 10 ਹਜ਼ਾਰ ਰੁਪਏ ਨਕਦੀ ਨਾਲ ਲੈ ਕੇ ਗਿਆ ਪਰ ਘਰ ਵਾਪਸ ਨਹੀਂ ਅਇਆ।  ਉਸ ਨੂੰ ਸਾਰੀ ਰਾਤ ਲਭਦੇ ਰਹੇ ਤਾਂ ਉਹ ਨਹੀਂ ਲੱਭਾ। ਅੱਜ ਸਵੇਰੇ ਕਿਸੇ ਨੇ ਸੂਚਨਾ ਦਿੱਤੀ ਕਿ ਪਿੰਡ ਦੇ ਛੱਪੜ ਦੇ ਕੰਢੇ ਇਕ ਲਾਸ਼ ਪਈ ਹੈ। ਜਦ ਜਾ ਕੇ ਵੇਖਿਆ ਤਾਂ ਇਹ ਲਾਸ਼ ਲਵਲੀਨ ਦੀ ਸੀ ਅਤੇ ਇਹ ਲਾਸ਼ ਅੱਧੀ ਸੜੀ ਹੋਈ ਸੀ। ਲਵਲੀਨ ਦੇ ਮੂੰਹ ਵਿਚ ਕੱਪੜਾ ਪਾਇਆ ਹੋਇਆ ਸੀ। ਉਸ ਦੇ ਸਿਰ ਦੇ ਪਿਛਲੇ ਪਾਸੇ ਵੀ ਡੂੰਘਾ ਸੱਟ ਦਾ ਨਿਸ਼ਾਨ ਸੀ। 

ਇਹ ਵੀ ਪੜ੍ਹੋ: ਜਲੰਧਰ: ਕਰੰਟ ਲੱਗਣ ਨਾਲ 16 ਸਾਲਾ ਮੁੰਡੇ ਦੀ ਮੌਤ, ਖੰਭੇ ਨੇੜਿਓਂ ਮਿਲੀ ਲਾਸ਼, ਹੱਥ-ਪੈਰ ਹੋ ਚੁੱਕੇ ਸਨ ਨੀਲੇ

PunjabKesari

ਉਨ੍ਹਾਂ ਕਿਹਾ ਕਿ ਕਾਤਲਾਂ ਨੇ ਮੇਰੇ ਲੜਕੇ ਦਾ ਕਤਲ ਕਰ ਦਿੱਤਾ ਹੈ। ਇਸ ਘਟਨਾ ਸਬੰਧੀ ਥਾਣਾ ਆਦਮਪੁਰ ਨੂੰ ਸੂਚਨਾਂ ਮਿਲੀ ਤਾਂ ਥਾਣਾ ਮੁਖੀ ਇੰਸਪੈਕਟਰ ਰਜੀਵ ਕੁਮਾਰ ਅਤੇ ਡੀ. ਐੱਸ. ਪੀ. ਆਦਮਪੁਰ ਸਰਬਜੀਤ ਰਾਏ ਸਮੇਤ ਪੁਲਸ ਪਾਰਟੀ ਨਾਲ ਮੌਕੇ ਅਤੇ ਪਹੁੰਚੇ ਅਤੇ ਪੁਲਸ ਵੱਲੋਂ ਲਾਸ਼ ਨੂੰ ਕਬਜੇ ਵਿਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਲਵਲੀਨ ਦੀ 7 ਸਾਲ ਪਹਿਲਾਾਂ ਰਮਜੀਤ ਕੌਰ ਨਾਲ 'ਲਵ ਮੈਰਿਜ' ਹੋਈ ਸੀ। ਮ੍ਰਿਤਕ ਲੜਕੇ ਦੇ ਦੋ ਬੱਚੇ ਹਨ, ਜਿਨ੍ਹਾਂ ਵਿਚ ਇਕ ਲੜਕਾ ਅਤੇ ਇਕ ਲੜਕੀ ਹੈ। ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। 
ਇਹ ਵੀ ਪੜ੍ਹੋ: ਜਲੰਧਰ: ਲਾਂਬੜਾ ਵਿਖੇ ਵਿਅਕਤੀ ਦਾ ਗਲਾ ਵੱਢ ਕੇ ਸੁੱਟੀ ਖ਼ੂਨ ਨਾਲ ਲਥਪਥ ਲਾਸ਼ ਬਰਾਮਦ, ਫ਼ੈਲੀ ਸਨਸਨੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News