ਮਨੀਲਾ 'ਚ ਪੰਜਾਬੀ ਨੌਜਵਾਨ ਦਾ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
Thursday, Aug 06, 2020 - 08:24 PM (IST)
 
            
            ਕੋਟਕਪੂਰਾ (ਨਰਿੰਦਰ ਬੈੜ੍ਹ)— ਇਥੋਂ ਦੇ ਨੇੜਲੇ ਪਿੰਡ ਫਿੱਡੇ ਕਲਾਂ ਦੇ ਨੌਜਵਾਨ ਹਰਪ੍ਰੀਤ ਸਿੰਘ ਮਾਨ (32) ਪੁੱਤਰ ਅਵਤਾਰ ਸਿੰਘ ਦੀ ਅੱਜ ਤੜਕਸਾਰ ਮਨੀਲਾ ਵਿਖੇ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਇਹ ਵੀ ਪੜ੍ਹੋ: ਸੁਸਰੀ ਵਾਲੇ ਗੋਲ-ਗੱਪੇ ਖਿਲਾਉਣ 'ਤੇ ਜਮ ਕੇ ਹੋਇਆ ਹੰਗਾਮਾ, ਵੀਡੀਓ ਹੋਈ ਵਾਇਰਲ
ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਦਾ ਅਜੇ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੇ ਮਾਤਾ-ਪਿਤਾ ਪਹਿਲਾਂ ਹੀ ਵਿਛੋੜਾ ਦੇ ਚੁੱਕੇ ਹਨ। ਪਤਾ ਲੱਗਾ ਹੈ ਕਿ ਹਰਪ੍ਰੀਤ ਦੀ ਭੈਣ ਅਤੇ ਜੀਜਾ ਵੀ ਮਨੀਲਾ ਵਿਖੇ ਰਹਿੰਦੇ ਸਨ ਪਰ ਉਸ ਦੀ ਭੈਣ ਨੇੜਲੇ ਪਿੰਡ ਸਿਰਸੜੀ ਵਿਖੇ ਆਪਣੇ ਘਰ ਆਈ ਹੋਣ ਕਾਰਨ ਤਾਲਾਬੰਦੀ ਕਰਕੇ ਇੱਧਰ ਰਹਿ ਗਈ ਸੀ ਅਤੇ ਮਨੀਲਾ ਜਾਣ ਦੀਆਂ ਤਿਆਰੀਆਂ ਹੀ ਕਰ ਰਹੀ ਸੀ ਕਿ ਮਨਹੂਸ ਖ਼ਬਰ ਆ ਗਈ।
ਇਹ ਵੀ ਪੜ੍ਹੋ: ਇਨਸਾਨੀਅਤ ਸ਼ਰਮਸਾਰ: ਖਾਲੀ ਪਲਾਟ 'ਚੋਂ ਮਿਲਿਆ ਨਵਜੰਮਿਆ ਬੱਚਾ, ਹਾਲਤ ਵੇਖ ਡਾਕਟਰ ਵੀ ਹੈਰਾਨ
 

ਮ੍ਰਿਤਕ ਨੌਜਵਾਨ ਦੇ ਜੀਜੇ ਅਮਰੀਕ ਸਿੰਘ ਸਿਰਸੜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰਪ੍ਰੀਤ ਸਿੰਘ ਆਪਣੇ ਸਾਥੀ ਨਾਲ ਆਪਣੇ ਵਾਹਨ 'ਤੇ ਸਵੇਰੇ ਤੜਕਸਾਰ ਕਰੀਬ 4:00 ਵਜੇ ਸਬਜੀ ਦੇਣ ਵਾਸਤੇ ਗਿਆ ਸੀ ਅਤੇ ਜਦ ਉਹ ਦੋਵੇਂ ਉੱਥੋਂ ਵਾਪਸ ਪਰਤਣ ਲੱਗੇ ਤਾਂ ਵਾਹਨ ਦਾ ਟਾਇਰ ਪੈਂਚਰ ਹੋ ਜਾਣ ਕਾਰਨ ਉਹ ਆਪਣੇ ਸਾਥੀ ਨਾਲ ਖੁਦ ਹੀ ਸਟਿੱਪਣੀ ਬਦਲ ਰਿਹਾ ਸੀ ਕਿ ਇਕ ਮੋਟਰਸਾਈਕਲ 'ਤੇ ਆਏ ਹੈਲਮਟ ਪਾਈ ਬਦਮਾਸ਼ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ, ਜਦਕਿ ਉਸ ਦੇ ਸਾਥੀ ਨੇ ਘਰ 'ਚ ਵੜ ਕੇ ਜਾਨ ਬਚਾਈ।
ਇਹ ਵੀ ਪੜ੍ਹੋ:  ਜ਼ਿਲ੍ਹਾ ਜਲੰਧਰ 'ਚ ਕੋਰੋਨਾ ਦਾ ਭਿਆਨਕ ਰੂਪ, ਇਕ ਮਰੀਜ਼ ਦੀ ਮੌਤ ਤੇ ਵੱਡੀ ਗਿਣਤੀ 'ਚ ਫਿਰ ਮਿਲੇ ਪਾਜ਼ੇਟਿਵ ਕੇਸ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            