ਦੋਸਤਾਂ ਨਾਲ ਨਹਾਉਣ ਗਿਆ ਡੈਮ 'ਚ ਡੁੱਬਿਆ ਮਾਪਿਆਂ ਦਾ ਇਕਲੌਤਾ ਪੁੱਤਰ

Monday, Jun 01, 2020 - 05:17 PM (IST)

ਦੋਸਤਾਂ ਨਾਲ ਨਹਾਉਣ ਗਿਆ ਡੈਮ 'ਚ ਡੁੱਬਿਆ ਮਾਪਿਆਂ ਦਾ ਇਕਲੌਤਾ ਪੁੱਤਰ

ਹੁਸ਼ਿਆਰਪੁਰ (ਮਿਸ਼ਰਾ)— ਹੁਸ਼ਿਆਰਪੁਰ ਦੇ ਪਿੰਡ ਮਹੇਂਗਰੋਵਾਲ ਸਥਿਤ ਡੈਮ 'ਤੇ ਦੋਸਤਾਂ ਨਾਲ ਘੁੰਮਣ ਗਿਆ ਪਿੰਡ ਅੱਜੋਵਾਲ ਵਾਸੀ ਨੌਜਵਾਨ ਵਿਸ਼ਾਲ ਠਾਕੁਰ ਪੁੱਤਰ ਚਮਨ ਲਾਲ ਦੀ ਡੈਮ 'ਚ ਨਹਾਉਂਦੇ ਸਮੇਂ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ।19 ਸਾਲਾ ਵਿਸ਼ਾਲ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਇਸ ਦੀ ਸੂਚਨਾ ਮਿਲਦੇ ਹੀ ਜਿੱਥੇ ਪਿੰਡ ਵਾਸੀ ਪਰਿਵਾਰ ਸਮੇਤ ਮੌਕੇ 'ਤੇ ਪਹੁੰਚੇ, ਉਥੇ ਹੀ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਅਧਿਕਾਰੀਆਂ ਨੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।

PunjabKesari

ਇੰਝ ਵਾਪਰੀ ਉਕਤ ਘਟਨਾ
ਮਿਲੀ ਜਾਣਕਾਰੀ ਮੁਤਾਬਕ ਵਿਸ਼ਾਲ ਆਪਣੇ 5 ਦੋਸਤਾਂ ਰੋਬਿਨ, ਅਰਜੁਨ, ਕੇਸ਼ਵ, ਨੰਦਨ ਅਤੇ ਗੁਰਦੇਵ ਨਾਲ ਬੀਤੀ ਸ਼ਾਮ ਨੂੰ ਡੈਮ 'ਚ ਨਹਾਉਣ ਲਈ ਗਿਆ ਸੀ। ਇਸ ਦੌਰਾਨ ਜਦੋਂ ਮੀਂ ਪੈਣ ਲੱਗਾ ਤਾਂ ਸਾਰਿਆਂ ਨੇ ਘਰ ਵਾਪਸ ਜਾਣ ਦਾ ਸੋਚਿਆ ਪਰ ਵਿਸ਼ਾਲ ਨੇ ਦੋਬਾਰਾ ਨਹਾਉਣ ਦੀ ਜ਼ਿੱਦ ਕੀਤੀ। ਵਿਸ਼ਾਲ ਨੇ ਨਹਾਉਣ ਲਈ ਡੈਮ 'ਚ ਛਾਲ ਮਾਰੀ ਪਰ ਕੁਝ ਦੇਰ ਤੱਕ ਉਹ ਵਾਪਸ ਨਾ ਆਇਆ। ਵਾਪਸ ਨਾ ਆਉਣ 'ਤੇ ਦੋਸਤਾਂ ਨੂੰ ਚਿੰਤਾ ਹੋਣ ਲੱਗੀ ਅਤੇ ਉਸ ਦੀ ਤਲਾਸ਼ ਸ਼ੁਰੂ ਕੀਤੀ।

PunjabKesari

ਤਲਾਸ਼ੀ ਦੌਰਾਨ ਵਿਸ਼ਾਲ ਦਾ ਕੁਝ ਵੀ ਪਤਾ ਨਾ ਲੱਗ ਸਕਿਆ। ਇਸ ਤੋਂ ਬਾਅਦ ਦੋਸਤਾਂ ਨੇ ਮਦਦ ਲਈ ਰੌਲਾ ਪਾਇਆ ਤਾਂ ਤੁਰੰਤ ਉਥੇ ਲੋਕ ਇਕੱਠੇ ਹੋ ਗਏ। ਮੌਕੇ 'ਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਵਿਸ਼ਾਲ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਦਾ ਵਿਦਿਆਰਥੀ ਸੀ। ਉਸ ਨੇ 12ਵੀਂ ਜਮਾਤ ਦੇ ਪੇਪਰ ਦਿੱਤੇ ਸਨ। ਅੱਜ ਵੀ ਡੈਮ 'ਚ ਗੋਤਾਖੋਰਾਂ ਵੱਲੋਂ ਤਲਾਸ਼ ਕੀਤੀ ਗਈ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਹੁਣ ਉਕਤ ਨੌਜਵਾਨ ਦੀ ਲਾਸ਼ ਨੂੰ ਪਾਣੀ 'ਚੋਂ ਕੱਢ ਲਿਆ ਗਿਆ ਹੈ।

PunjabKesari

PunjabKesari


author

shivani attri

Content Editor

Related News