ਕਾਂਸਟੇਬਲ ਬੀਬੀ ਨਾਲ ਛੇੜਛਾੜ ਕਰਕੇ ਭੱਜਿਆ ਨੌਜਵਾਨ, ਡੇਢ ਕਿਲੋਮੀਟਰ ਤੱਕ ਪਿੱਛਾ ਕਰ ਇੰਝ ਕੀਤਾ ਕਾਬੂ

1/4/2021 5:50:05 PM

ਨਵਾਂਸ਼ਹਿਰ— ਬੱਸ ’ਚ ਸਫ਼ਰ ਕਰਨ ਦੌਰਾਨ ਇਕ ਨੌਜਵਾਨ ਨੂੰ ਇਕ ਕਾਂਸਟੇਬਲ ਬੀਬੀ ਨਾਲ ਛੇੜਛਾੜ ਕਰਨ ਕਰਨੀ ਇੰਨੀ ਮਹਿੰਗੀ ਪੈ ਗਈ ਕਿ ਉਸ ਨੂੰ ਬਾਅਦ ’ਚ ਥਾਣੇ ਆ ਕੇ ਮੁਆਫ਼ੀ ਮੰਗਣੀ ਪਈ। 
ਨੌਜਵਾਨ ਅਤੇ ਲੜਕੀ ਦੋਵੇਂ ਫਿਲੌਰ ਤੋਂ ਨਵਾਂਸ਼ਹਿਰ ਨੂੰ ਆ ਰਹੀ ਬੱਸ ’ਚ ਸਵਾਰ ਹੋਏ ਸਨ। ਬੱਸ ’ਚ ਜਦੋਂ ਇਕ ਨੌਜਵਾਨ ਦੀ ਛੇੜਛਾੜ ਹੱਦ ਤੋਂ ਵੱਧ ਗਈ ਤਾਂ ਮਹਿਲਾ ਪੁਲਸ ਕਰਮਚਾਰੀ ਨੂੰ ਗੁੱਸਾ ਆ ਗਿਆ। ਇਸ ਦੌਰਾਨ ਨੌਜਵਾਨ ਅਤੇ ਮਹਿਲਾ ਪੁਲਸ ਕਰਮਚਾਰੀ ਦੇ ਵਿਚਕਾਰ ਬਹਿਸਬਾਜ਼ੀ ਹੋ ਗਈ। 

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਫਿਲੌਰ ਤੋਂ ਨਵਾਂਸ਼ਹਿਰ ਜਾਣ ਵਾਲੀ ਬੱਸ ’ਚ ਹੋਈ ਸੀ ਛੇੜਛਾੜ ਦੀ ਘਟਨਾ 
ਜਦੋਂ ਬੱਸ ਸਿਟੀ ਏਰੀਆ ਕਰਿਆਮ ਪਹੁੰਚੀ ਤਾਂ ਗੱਲ ਜ਼ਿਆਦਾ ਵੱਧ ਗਈ। ਫਾਟਕ ਦੇ ਕੋਲ ਬੱਸ ਪਹੁੰਚਣ ’ਤੇ ਬੱਸ ਦੀ ਸਪੀਡ ਘੱਟ ਹੋਈ ਤਾਂ ਨੌਜਵਾਨ ਨੇ ਬੱਸ ’ਚੋਂ ਛਾਲ ਮਾਰ ਦਿੱਤੀ। ਨੌਜਵਾਨ ਰੇਲਵੇ ਲਾਈਨਾਂ ਵੱਲੋਂ ਹੀ ਰਾਹੋਂ ਦੇ ਟਰੈਕ ’ਤੇ ਦੌੜਨ ਲੱਗਾ। ਇਸ ਦੌਰਾਨ ਬੀਬੀ ਕਾਂਸਟੇਬਲ ਨੇ ਨੌਜਵਾਨ ਦਾ ਪਿੱਛਾ ਕੀਤਾ, ਜਿਸ ਤੋਂ ਬਾਅਦ ਰੇਲਵੇ ਫਾਟਕ ਦੇ ਕਰੀਬ ਇਕ-ਡੇਢ ਕਿਲੋਮੀਟਰ ਦੇ ਏਰੀਆ ’ਚ ਹੀ ਛੇੜਛਾੜ ਕਰਨ ਵਾਲੇ ਨੌਜਵਾਨ ਦੇ ਸਾਹ ਫੁੱਲ੍ਹਣ ਲੱਗ ਗਏ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਜਲੰਧਰ ’ਚ 6 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬਾਅਦ ਗਲਾ ਘੁੱਟ ਕੇ ਕਤਲ

ਮਹਿਲਾ ਕਰਮਚਾਰੀ ਨੇ ਨੌਜਵਾਨ ਨੂੰ ਟਰੈਕ ’ਤੇ ਹੀ ਘੇਰ ਲਿਆ। ਇਸ ਦੌਰਾਨ ਨੇੜੇ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਨੌਜਵਾਨ ਨੂੰ ਕਾਬੂ ਕੀਤਾ। ਮਹਿਲਾ ਕਰਮਚਾਰੀ ਨਾਲ ਛੇੜਛਾੜ ਕਰਨ ਦੇ ਸਬੰਧ ’ਚ ਗੱਲ ਸਾਹਮਣੇ ਆਉਣ ’ਤੇ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਨੌਜਵਾਨ ਨੂੰ ਵੀ ਥਾਣਾ ਸਿਟੀ ਲੈ ਗਏ। ਗੱਲ ਥਾਣੇ ਪਹੁੰਚੀ ਤਾਂ ਦੋਵੇਂ ਧਿਰਾਂ ਦੇ ਲੋਕ ਥਾਣੇ ’ਚ ਇਕੱਠੇ ਹੋ ਗਏ। ਲੋਕਾਂ ਵੱਲੋਂ ਸਮਝਾਉਣ ਤੋਂ ਬਾਅਦ ਛੇੜਛਾੜ ਕਰਨ ਵਾਲੇ ਨੌਜਵਾਨ ਨੇ ਮਹਿਲਾ ਪੁਲਸ ਕਰਮਚਾਰੀ ਤੋਂ ਮੁਆਫ਼ੀ ਮੰਗ ਲਈ। ਪੁਲਸ ਕਰਮਚਾਰੀ ਦੇ ਨਾਲ ਛੇੜਛਾੜ ਕਰਨ ਅਤੇ ਇਥੇ ਥਾਣਾ ਸਿਟੀ ’ਚ ਨੌਜਵਾਨ ਵੱਲੋਂ ਮੁਆਫ਼ੀ ਮੰਗਣ ਦੇ ਮਾਮਲੇ ਦੀ ਬੇਹੱਦ ਚਰਚਾ ਰਹੀ। 

ਇਹ ਵੀ ਪੜ੍ਹੋ : ਗੋਰਾਇਆ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ

ਇਹ ਵੀ ਪੜ੍ਹੋ :ਸ਼ੱਕੀ ਹਾਲਾਤ ’ਚ ਨੌਜਵਾਨ ਦੀ ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼, ਵੇਖ ਲੋਕਾਂ ਦੇ ਉੱਡੇ ਹੋਸ਼

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor shivani attri