ਪੰਜਾਬ 'ਚ ਸਾਢੇ 17 ਸਾਲਾ ਮੁੰਡੇ ਨੇ ਬਲੈਕਮੇਲ ਕਰ 13 ਸਾਲਾ ਕੁੜੀ ਨਾਲ ਮਿਟਾਈ ਹਵਸ, ਇੰਝ ਖੁੱਲ੍ਹਿਆ ਭੇਤ

Monday, Sep 04, 2023 - 04:12 PM (IST)

ਪੰਜਾਬ 'ਚ ਸਾਢੇ 17 ਸਾਲਾ ਮੁੰਡੇ ਨੇ ਬਲੈਕਮੇਲ ਕਰ 13 ਸਾਲਾ ਕੁੜੀ ਨਾਲ ਮਿਟਾਈ ਹਵਸ, ਇੰਝ ਖੁੱਲ੍ਹਿਆ ਭੇਤ

ਲੁਧਿਆਣਾ (ਜਗਰੂਪ) : ਲੁਧਿਆਣਾ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਾਢੇ 17 ਸਾਲਾ ਮੁੰਡੇ ਵੱਲੋਂ 13 ਸਾਲਾ ਕੁੜੀ ਨੂੰ ਭਰਮਾ ਕੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾ ਲਏ ਗਏ। ਜਾਣਕਾਰੀ ਮੁਤਾਬਕ ਮਾਤਾ-ਪਿਤਾ ਦੇ ਕੰਮ ’ਤੇ ਜਾਣ ਅਤੇ ਭਰਾ ਦੇ ਸਕੂਲ ਜਾਣ ਤੋਂ ਬਾਅਦ ਘਰ ’ਚ ਇਕੱਲੀ ਰਹਿਣ ਵਾਲੀ ਇਕ 13 ਸਾਲਾ ਨਾਬਾਲਗਾ ਨੂੰ ਮੋਬਾਇਲ ਰਾਹੀਂ ਭਰਮਾ ਕੇ ਜ਼ਬਰਦਸਤੀ ਸਰੀਰਕ ਸ਼ੋਸ਼ਣ ਕਰਨ ਵਾਲੇ ਮੁਲਜ਼ਮ ਸਾਢੇ 17 ਸਾਲਾ ਨਾਬਾਲਗ ਮੁੰਡੇ ਨੂੰ ਪੁਲਸ ਨੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਬਾਲ ਸੁਧਾਰਘਰ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਲਾਹਾ ਲੈਣ ਲਈ 10 ਸਤੰਬਰ ਤੱਕ ਕਰੋ ਇਹ ਕੰਮ

ਥਾਣਾ ਸਾਹਨੇਵਾਲ ਦੇ ਇੰਚਾਰਜ ਇੰਸ. ਇੰਦਰਜੀਤ ਸਿੰਘ ਬੋਪਰਾਏ ਨੇ ਦੱਸਿਆ ਕਿ ਇੱਕ ਮੁਹੱਲੇ ਦੀ ਰਹਿਣ ਵਾਲੀ 13 ਸਾਲਾ ਨਾਬਾਲਗਾ ਦੀ ਮਾਂ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਉਹ ਦੋਵੇਂ ਪਤੀ-ਪਤਨੀ ਇਕ ਫੈਕਟਰੀ ’ਚ ਕੰਮ ਕਰਦੇ ਹਨ | ਉਨ੍ਹਾਂ ਦੇ ਇਕ 17 ਸਾਲ ਦਾ ਮੁੰਡਾ ਅਤੇ ਇਕ 13 ਸਾਲ ਦੀ ਕੁੜੀ ਹੈ | ਦੋਵੇਂ ਪਤੀ-ਪਤਨੀ ਕੰਮ ’ਤੇ ਚਲੇ ਜਾਂਦੇ ਹਨ ਅਤੇ ਮੁੰਡਾ ਸਕੂਲ ਤੋਂ ਬਾਅਦ ਨੇੜੇ ਹੀ ਇਕ ਕਰਿਆਨਾ ਸਟੋਰ ’ਚ ਕੰਮ ਲਈ ਚਲਾ ਜਾਂਦਾ ਹੈ। 

ਇਹ ਵੀ ਪੜ੍ਹੋ :  ਮਨਪ੍ਰੀਤ ਬਾਦਲ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ, ਕਿਸੇ ਸਮੇਂ ਵੀ ਹੋ ਸਕਦੀ ਹੈ ਸਖ਼ਤ ਕਾਰਵਾਈ

ਉਨ੍ਹਾਂ ਦੀ 13 ਸਾਲਾ ਕੁੜੀ ਘਰ ’ਚ ਇਕੱਲੀ ਹੁੰਦੀ ਹੈ, ਜਿਸ ਕੋਲ ਸੁਰੱਖਿਆ ਲਈ ਘਰ ’ਚ ਇਕ ਮੋਬਾਇਲ ਦਿੱਤਾ ਹੋਇਆ ਹੈ | ਬੀਤੀ 28 ਅਗਸਤ ਨੂੰ ਰਾਤ ਸਮੇਂ ਉਹ ਦੋਵੇਂ ਪਤੀ-ਪਤਨੀ ਜਦੋਂ ਕਰੀਬ 8 ਵਜੇ ਘਰ ਵਾਪਸ ਪਰਤੇ ਤਾਂ ਦੇਖਿਆ ਕਿ ਕੁੜੀ ਘਰ ’ਚ ਨਹੀਂ ਹੈ, ਜਿਸ ’ਤੇ ਉਨ੍ਹਾਂ ਨੇ ਤੁਰੰਤ ਇੱਧਰ-ਉੱਧਰ ਤਲਾਸ਼ ਕਰਨੀ ਸ਼ੁਰੂ ਕੀਤੀ | ਕੁਝ ਦੇਰ ਬਾਅਦ ਹੀ ਉਨ੍ਹਾਂ ਨੂੰ ਕੁੜੀ ਢੰਡਾਰੀ ਕਲਾਂ ਪਾਰਕ ਦੇ ਨਜ਼ਦੀਕ ਬਹੁਤ ਹੀ ਡਰੀ ਅਤੇ ਸਹਿਮੀ ਹੋਈ ਖੜ੍ਹੀ ਮਿਲੀ | ਨਾਬਾਲਗਾ ਨੇ ਆਪਣੀ ਮਾਂ ਨੂੰ ਦੱਸਿਆ ਕਿ ਢੰਡਾਰੀ ਕਲਾਂ ਦੇ ਰਹਿਣ ਵਾਲੇ ਮੁੰਡੇ ਨੇ ਫੋਨ ਕਰ ਕੇ ਉਸ ਨੂੰ ਉਕਤ ਪਾਰਕ ਕੋਲ ਬੁਲਾਇਆ ਅਤੇ ਨਾ ਆਉਣ ਦੀ ਸੂਰਤ ’ਚ ਨਾਬਾਲਗਾ ਦੇ ਭਰਾ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ |

ਇਹ ਵੀ ਪੜ੍ਹੋ :  ਅੱਤਵਾਦੀ ਲਖਬੀਰ ਲੰਡਾ ਖ਼ਿਲਾਫ਼ ਪੰਜਾਬ ਪੁਲਸ ਦੀ ਵੱਡੀ ਕਾਰਵਾਈ

ਨਾਬਾਲਗਾ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਪਿਛਲੇ 4-5 ਮਹੀਨੇ ਤੋਂ ਉਕਤ ਮੁੰਡੇ ਨਾਲ ਫੋਨ ’ਤੇ ਗੱਲ ਕਰ ਰਹੀ ਸੀ, ਜਿਸ ਨੇ ਪਹਿਲਾਂ ਵੀ ਇਕ-ਦੋ ਵਾਰ ਕੁੜੀ ਨੂੰ ਸੁੰਨਸਾਨ ਜਗ੍ਹਾ ’ਤੇ ਬੁਲਾ ਕੇ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ ਸਨ। ਉਕਤ ਮੁੰਡਾ 28 ਅਗਸਤ ਨੂੰ ਵੀ ਕੁੜੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਅਸ਼ਲੀਲ ਛੇੜਛਾੜ ਕਰ ਰਿਹਾ ਸੀ | ਇਸ ਦੌਰਾਨ ਨਾਬਾਲਗ ਕੁੜੀ ਦੇ ਮਾਤਾ-ਪਿਤਾ ਨੂੰ ਆਉਂਦੇ ਦੇਖ ਮੌਕੇ ਤੋਂ ਭੱਜ ਨਿਕਲਿਆ। ਥਾਣਾ ਮੁਖੀ ਬੋਪਾਰਾਏ ਨੇ ਦੱਸਿਆ ਕਿ ਪੁਲਸ ਨੇ ਉਕਤ ਮੁੰਡੇ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ | ਮੁੱਢਲੀ ਕਾਰਵਾਈ ਤੋਂ ਬਾਅਦ ਉਕਤ ਮੁੰਡੇ ਨੂੰ ਬਾਲ ਸੁਧਾਰਘਰ ਭੇਜ ਦਿੱਤਾ ਗਿਆ ਹੈ |

ਇਹ ਵੀ ਪੜ੍ਹੋ :  ਕੇਂਦਰ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਵੱਡਾ ਤੋਹਫ਼ਾ, ਕਪੂਰਥਲਾ ਜ਼ਿਲ੍ਹੇ ਦੀ ਵੀ ਹੋਈ ਚੋਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harnek Seechewal

Content Editor

Related News