ਜਲੰਧਰ ਦਾ ਨੌਜਵਾਨ ਫਰਾਂਸ ''ਚ ਲਾਪਤਾ, ਇੰਗਲੈਂਡ ਜਾਂਦੇ ਸਮੇਂ ਪਲਟੀ ਕਿਸ਼ਤੀ, ਸਦਮੇ ''ਚ ਪਰਿਵਾਰ

Monday, Oct 06, 2025 - 01:45 PM (IST)

ਜਲੰਧਰ ਦਾ ਨੌਜਵਾਨ ਫਰਾਂਸ ''ਚ ਲਾਪਤਾ, ਇੰਗਲੈਂਡ ਜਾਂਦੇ ਸਮੇਂ ਪਲਟੀ ਕਿਸ਼ਤੀ, ਸਦਮੇ ''ਚ ਪਰਿਵਾਰ

ਜਲੰਧਰ- ਜਲੰਧਰ ਦੇ ਪਿੰਡ ਭਟਨੂਰਾ ਲੁਬਾਣਾ ਦਾ ਰਹਿਣ ਵਾਲਾ ਅਰਵਿੰਦਰ ਸਿੰਘ (29) ਇੰਗਲੈਂਡ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਲਾਪਤਾ ਹੋ ਗਿਆ ਹੈ। ਅਰਵਿੰਦਰ 1 ਅਕਤੂਬਰ ਨੂੰ ਫਰਾਂਸ ਤੋਂ ਕਿਸ਼ਤੀ ਰਾਹੀਂ ਇੰਗਲੈਂਡ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਲਗਭਗ 80 ਲੋਕਾਂ ਦੇ ਸਮੂਹ ਦਾ ਹਿੱਸਾ ਸੀ। ਰਸਤੇ ਵਿੱਚ ਕਿਸ਼ਤੀ ਪਲਟ ਗਈ, ਜਿਸ ਕਾਰਨ ਹਫ਼ੜਾ-ਦਫ਼ੜੀ ਮਚ ਗਈ ਅਤੇ ਅਰਵਿੰਦਰ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪਰਿਵਾਰ ਮੁਤਾਬਕ ਉਨ੍ਹਾਂ ਨੂੰ ਇਸ ਘਟਨਾ ਬਾਰੇ 2 ਅਕਤੂਬਰ ਨੂੰ ਉਸ ਸਮੇਂ ਪਤਾ ਲੱਗਾ ਜਦੋਂ ਕਪੂਰਥਲਾ ਦੇ ਚੌਹਾਨਾ ਪਿੰਡ ਦੇ ਇਕ ਨੌਜਵਾਨ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ। ਉਕਤ ਨੌਜਵਾਨ ਵੀ ਉਸੇ ਕਿਸ਼ਤੀ ਵਿਚ ਸੀ। ਉਸ ਨੇ ਫ਼ੋਨ ਕਰਕੇ ਦੱਸਿਆ ਕਿ ਕਿਸ਼ਤੀ ਡੁੱਬਣ ਤੋਂ ਬਾਅਦ ਸਾਰਿਆਂ ਨੂੰ ਬਚਾ ਲਿਆ ਗਿਆ ਹੈ ਪਰ ਅਰਵਿੰਦਰ ਲਾਪਤਾ ਹੋ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਮਸ਼ਹੂਰ ਗਾਇਕ ਦੀ ਮੌਤ, ਛਾਈ ਸੋਗ ਦੀ ਲਹਿਰ

ਪਰਮਿਟ 'ਤੇ ਪੁਰਤਗਾਲ ਗਿਆ ਸੀ ਅਰਵਿੰਦਰ
ਅਰਵਿੰਦਰ ਦੇ ਛੋਟੇ ਭਰਾ ਅਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਹ 18 ਮਈ ਨੂੰ ਵਰਕ ਪਰਮਿਟ ਵੀਜ਼ੇ 'ਤੇ ਪੁਰਤਗਾਲ ਗਿਆ ਸੀ ਅਤੇ ਉੱਥੇ ਹੀ ਰਹਿਣਾ ਸੀ। ਉਸ ਦੇ ਬਾਇਓਮੈਟ੍ਰਿਕਸ ਵੀ 5 ਸਤੰਬਰ ਨੂੰ ਪੂਰੇ ਹੋ ਗਏ ਸਨ। ਹਾਲਾਂਕਿ ਉੱਥੇ ਕੁਝ ਨੌਜਵਾਨਾਂ ਨੂੰ ਮਿਲਣ ਤੋਂ ਬਾਅਦ ਉਸ ਨੇ ਇੰਗਲੈਂਡ ਪਹੁੰਚਣ ਦੀ ਯੋਜਨਾ ਬਣਾਈ। ਉਨ੍ਹਾਂ ਨੇ ਪਹਿਲਾਂ ਟਰੱਕ ਰਾਹੀਂ ਯਾਤਰਾ ਕਰਨ ਦੀ ਕੋਸ਼ਿਸ਼ ਕੀਤੀ ਪਰ ਟਰੱਕ ਡਰਾਈਵਰ ਨੇ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਚਾਵਾਂ ਨਾਲ ਛੁੱਟੀ ਕੱਟਣ ਘਰ ਜਾ ਰਹੇ ਫ਼ੌਜ ਦੇ ਦੋ ਜਵਾਨਾਂ ਦੀ ਦਰਦਨਾਕ ਮੌਤ

ਇਸ ਦੇ ਬਾਅਦ ਉਨ੍ਹਾਂ ਨੇ ਕਿਸ਼ਤੀ ਰਾਹੀਂ ਜਾਣ ਦੀ ਯੋਜਨਾ ਬਣਾਈ। ਪਰਿਵਾਰ ਨੇ ਉਸ ਨੂੰ ਅਜਿਹਾ ਜੋਖ਼ਮ ਭਰਿਆ ਕਦਮ ਨਾ ਚੁੱਕਣ ਦੀ ਸਲਾਹ ਦਿੱਤੀ ਸੀ। ਆਖਰੀ ਵਾਰੀ ਅਰਵਿੰਦਰ ਨੇ 29 ਸਤੰਬਰ ਨੂੰ ਘਰ ਗੱਲ ਕੀਤੀ ਸੀ ਅਤੇ ਕਿਸ਼ਤੀ ਰਾਹੀਂ ਜਾਣ ਦੀ ਗੱਲ ਨਹੀਂ ਕੀਤੀ ਸੀ। ਦੋ ਦਿਨ ਬਾਅਦ ਪਰਿਵਾਰ ਨੂੰ ਪਤਾ ਲੱਗਾ ਕਿ ਉਹ ਉਸੇ ਕਿਸ਼ਤੀ ਵਿਚ ਸਵਾਰ ਸੀ, ਜੋ ਇੰਗਲਿਸ਼ ਚੈਨਲ ਵਿਚ ਪਲਟ ਗਈ ਸੀ। 

ਵਿਧਾਇਕ ਕੋਟਲੀ ਕੇਂਦਰ ਸਰਕਾਰ ਨਾਲ ਸੰਪਰਕ ਕਰਨ ਦੀ ਕਰ ਰਹੇ ਕੋਸ਼ਿਸ਼
ਕਪੂਰਥਲਾ ਦੇ ਚੌਹਾਨਾ ਪਿੰਡ ਦੇ ਇਕ ਨੌਜਵਾਨ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਕਿਸ਼ਤੀ 'ਤੇ ਪੰਜ ਪੰਜਾਬੀ ਨੌਜਵਾਨ ਸਨ, ਜਿਨ੍ਹਾਂ ਵਿੱਚੋਂ ਚਾਰ ਨੂੰ ਬਚਾ ਲਿਆ ਗਿਆ ਸੀ ਪਰ ਅਰਵਿੰਦਰ ਲਾਪਤਾ ਹੈ। ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਹੈ ਕਿ ਉਹ ਅਰਵਿੰਦਰ ਦੀ ਭਾਲ ਵਿੱਚ ਸਹਾਇਤਾ ਲਈ ਰਾਜ ਅਤੇ ਕੇਂਦਰ ਸਰਕਾਰਾਂ ਨਾਲ ਸੰਪਰਕ ਕਰਨਗੇ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਨੂੰ CM ਮਾਨ ਦਾ ਵੱਡਾ ਤੋਹਫ਼ਾ! ਸ੍ਰੀ ਅਨੰਦਪੁਰ ਸਾਹਿਬ 'ਚ ਹੈਰੀਟੇਜ ਸਟਰੀਟ ਦਾ ਰੱਖਿਆ ਨੀਂਹ ਪੱਥਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News