ਬ੍ਰਿਟੇਨ ’ਚ ਭਾਰਤੀ ਮੂਲ ਦੀ ਔਰਤ ਤੇ ਵਿਅਕਤੀ ’ਤੇ ਬੱਚੀ ਦੇ ਕਤਲ ਦਾ ਦੋਸ਼
Saturday, Sep 27, 2025 - 07:00 PM (IST)

ਲੰਡਨ, 26 ਸਤੰਬਰ (ਭਾਸ਼ਾ) : ਭਾਰਤੀ ਮੂਲ ਦੀ ਇਕ ਔਰਤ ਅਤੇ ਵਿਅਕਤੀ ਸ਼ੁੱਕਰਵਾਰ ਨੂੰ ਪੱਛਮੀ ਲੰਡਨ ਦੀ ਇਕ ਅਦਾਲਤ ਵਿਚ ਪੇਸ਼ ਹੋਏ। ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ ਉਨ੍ਹਾਂ ’ਤੇ ਲਗਭਗ ਦੋ ਸਾਲ ਪਹਿਲਾਂ 3 ਸਾਲ ਦੀ ਬੱਚੀ ਦੀ ਹੱਤਿਆ ਕਰਨ ਦਾ ਦੋਸ਼ ਹੈ।
ਮਨਪ੍ਰੀਤ ਜਟਾਣਾ (34) ਤੇ ਜਸਕੀਰਤ ਸਿੰਘ ਉੱਪਲ (36) ਉਕਸਬ੍ਰਿਜ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਹੋਏ। ਪੁਲਸ ਨੇ ਬੱਚੀ ਦੀ ਪਛਾਣ ਪੇਨੇਲੋਪ ਚੰਦਰੀ ਵਜੋਂ ਕੀਤੀ ਹੈ, ਜਿਥੇ ਉਹ ਮ੍ਰਿਤਕ ਪਾਈ ਗਈ ਸੀ। ਮੈਟਰੋਪੋਲੀਟਨ ਪੁਲਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ, ‘ਬੱਚੀ ਦੀ ਮੌਤ ਦੀ ਜਾਂਚ ਜਾਰੀ ਹੈ।