ਯੂ.ਕੇ. ’ਚ ਕੰਮ ਪ੍ਰਾਪਤ ਕਰਨ ਲਈ ਪਵੇਗੀ ਡਿਜੀਟਲ ਪਛਾਣ ਪੱਤਰ ਦੀ ਲੋੜ
Saturday, Sep 27, 2025 - 01:49 AM (IST)

ਲੰਡਨ (ਭਾਸ਼ਾ) : ਯੂ. ਕੇ. ’ਚ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਕੰਮ ਪ੍ਰਾਪਤ ਕਰਨ ਲਈ ਇਕ ਲਾਜ਼ਮੀ ਡਿਜੀਟਲ ਪਛਾਣ ਪੱਤਰ ਪੇਸ਼ ਕਰਨਾ ਜ਼ਰੂਰੀ ਹੋਵੇਗਾ। ਬ੍ਰਿਟਿਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ।
ਸਰਕਾਰ ਨੇ ਕਿਹਾ ਕਿ ਇਹ ਯੋਜਨਾ ਲੋਕਾਂ ਲਈ ਗੈਰ-ਰਸਮੀ ਅਰਥਵਿਵਸਥਾ ’ਚ ਕੰਮ ਕਰਨਾ ਔਖਾ ਬਣਾ ਦੇਵੇਗੀ, ਜਿਸ ਨਾਲ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਘਟਾਉਣ ’ਚ ਮਦਦ ਮਿਲੇਗੀ।
ਸਰਕਾਰ ਨੇ ਇਹ ਵੀ ਕਿਹਾ ਕਿ ਇਹ ਲੋਕਾਂ ਲਈ ਸਿਹਤ ਸੰਭਾਲ, ਭਲਾਈ ਪ੍ਰੋਗਰਾਮਾਂ, ਬੱਚਿਆਂ ਦੀ ਦੇਖਭਾਲ ਅਤੇ ਹੋਰ ਜਨਤਕ ਸੇਵਾਵਾਂ ਤੱਕ ਪਹੁੰਚ ਆਸਾਨ ਬਣਾ ਦੇਵੇਗੀ।
ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ, ‘ਇਸ ਨਾਲ ਦੇਸ਼ ਵਿਚ ਗੈਰ-ਕਾਨੂੰਨੀ ਤੌਰ ’ਤੇ ਕੰਮ ਕਰਨਾ ਔਖਾ ਹੋ ਜਾਵੇਗਾ, ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਇਆ ਜਾਵੇਗਾ ਅਤੇ ਆਮ ਨਾਗਰਿਕਾਂ ਨੂੰ ਕਈ ਲਾਭ ਵੀ ਪ੍ਰਦਾਨ ਕੀਤੇ ਜਾਣਗੇ।’