ਭਵਾਨੀਗੜ੍ਹ ''ਚ ਚਿੱਟੇ ਕਾਰਨ 17 ਸਾਲਾਂ ਦੇ ਮੁੰਡੇ ਦੀ ਮੌਤ

Sunday, May 29, 2022 - 01:04 PM (IST)

ਭਵਾਨੀਗੜ੍ਹ ''ਚ ਚਿੱਟੇ ਕਾਰਨ 17 ਸਾਲਾਂ ਦੇ ਮੁੰਡੇ ਦੀ ਮੌਤ

ਭਵਾਨੀਗੜ੍ਹ (ਕਾਂਸਲ) : ਨਸ਼ੇ ਦੇ ਦੈਂਤ ਨੇ ਬੀਤੇ ਦਿਨੀਂ ਸਥਾਨਕ ਗਾਂਧੀਨਗਰ ਦੇ ਇਕ ਗਰੀਬ ਪਰਿਵਾਰ ਦੇ 17 ਸਾਲਾ ਮੁੰਡੇ ਨੂੰ ਨਿਗਲ ਲਿਆ। ਇਸ ਕਾਰਨ ਇਲਾਕਾ ਵਾਸੀਆਂ ’ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਾਂਧੀ ਨਗਰ ਦੇ ਇਕ 17 ਸਾਲਾ ਮੁੰਡੇ ਦੀ ਚਿੱਟੇ ਦੀ ਓਵਰਡੋਜ਼ ਲੈਣ ਤੋਂ ਬਾਅਦ ਹਾਲਤ ਵਿਗੜ ਗਈ। ਪਰਿਵਾਰ ਵੱਲੋਂ ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੋਂ ਉਸ ਨੂੰ ਪਟਿਆਲਾ ਵਿਖੇ ਰੈਫ਼ਰ ਕੀਤਾ ਗਿਆ ਪਰ ਉਕਤ ਮੁੰਡੇ ਨੇ ਰਸਤੇ ਹੀ ਦਮ ਤੋੜ ਦਿੱਤਾ।

ਅੱਤ ਦੀ ਗਰੀਬੀ ਦੇ ਚੱਲਦਿਆਂ ਪਰਿਵਾਰ ਵੱਲੋਂ ਭਾਵੇਂ ਇਸ ਸਬੰਧੀ ਕੋਈ ਕਰਵਾਈ ਨਹੀਂ ਕੀਤੀ ਗਈ ਪਰ ਇਸ ਘਟਨਾ ਨੂੰ ਲੈ ਕੇ ਆਮ ਲੋਕਾਂ ’ਚ ਭਾਰੀ ਰੋਸ ਦੀ ਲਹਿਰ ਪੈਦਾ ਹੋ ਰਹੀ ਹੈ।
 


author

Babita

Content Editor

Related News