ਕੈਨੇਡਾ ਗਏ ਨਡਾਲਾ ਦੇ ਨੌਜਵਾਨ ਦੇ ਘਰ ਵਿਛੇ ਸੱਥਰ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ

Thursday, May 13, 2021 - 07:27 PM (IST)

ਕੈਨੇਡਾ ਗਏ ਨਡਾਲਾ ਦੇ ਨੌਜਵਾਨ ਦੇ ਘਰ ਵਿਛੇ ਸੱਥਰ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ

ਨਡਾਲਾ (ਸ਼ਰਮਾ)-ਆਪਣੀ ਰੋਜ਼ੀ-ਰੋਟੀ ਖਾਤਰ ਕੈਨੇਡਾ ਗਏ ਪਿੰਡ ਲੱਖਣ ਕੇ ਪੱਡਾ ਦੇ ਨੋਜਵਾਨ ਪਰਦੀਪ ਸਿੰਘ (24) ਪੁੱਤਰ ਗੁਰਦੀਪ ਸਿੰਘ ਦੀ ਅਚਾਨਕ ਕੈਨੇਡਾ ਵਿਚ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਸਾਹਮਣੇ ਆਇਆ ਹੈ।ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਉਸ ਦੇ ਵੱਡੇ ਭਰਾ ਮਲਕੀਤ ਸਿੰਘ ਨੇ ਦੱਸਿਆ ਕਿ ਤਕਰੀਬਨ 4 ਸਾਲ ਪਹਿਲਾਂ ਕਰਜ਼ਾ ਚੁੱਕ ਕੇ ਆਪਣੇ ਭਰਾ ਨੂੰ ਕੈਨੇਡਾ ਭੇਜਿਆ ਸੀ ਅਤੇ ਉਹ ਆਪਣੀ ਭੈਣ ਮਨਪੀ੍ਤ ਕੌਰ ਕੋਲ ਸਰੀ ਦੇ ਬੀ. ਸੀ. ਵਿਚ ਉਸ ਦੇ ਕੋਲ ਹੀ ਰਹਿ ਰਿਹਾ ਸੀ। ਬੀਤੇ ਦਿਨ ਭਾਰਤੀ ਸਮੇਂ ’ਤੇ ਸਵੇਰੇ 9:30 ਵਜੇ ਉਸ ਦੀ ਭੈਣ ਨੇ ਫ਼ੋਨ ’ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ:  ਜਲੰਧਰ ’ਚ ਖ਼ਤਮ ਹੋਈ ਕੋਰੋਨਾ ਦੀ ਵੈਕਸੀਨ, ਬੰਦ ਹੋਏ ਕਈ ਵੈਕਸੀਨ ਸੈਂਟਰ

PunjabKesari

ਇਹ ਵੀ ਪੜ੍ਹੋ:  ਜਲੰਧਰ ’ਚੋਂ ਸਾਹਮਣੇ ਆਇਆ ਹੈਰਾਨ ਕਰਦਾ ਮਾਮਲਾ, ਪਤੀ ’ਤੇ ਸਮਲਿੰਗੀ ਹੋਣ ਦੇ ਦੋਸ਼ ਲਗਾ ਥਾਣੇ ਪੁੱਜੀ ਪਤਨੀ

ਉਨ੍ਹਾਂ ਦੱਸਿਆ ਕਿ ਮੰਗਲਵਾਰ ਸ਼ਾਮ ਪਰਦੀਪ ਹਮੇਸ਼ਾ ਦੀ ਤਰ੍ਹਾਂ ਸ਼ਾਮ 4 ਵਜੇ ਕੰਮ ਤੋਂ ਆ ਕੇ ਸੌਂ ਗਿਆ ਅਤੇ ਸ਼ਾਮ 7 ਵਜੇ ਰੁਟੀਨ ਵਿਚ ਉਹ ਜਿੰਮ ਜਾਂਦਾ ਸੀ ਪਰ ਉਹ ਸ਼ਾਮ ਨੂੰ ਉੱਠਿਆ ਨਹੀਂ ਅਤੇ ਸੁੱਤਾ ਹੀ ਰਹਿ ਗਿਆ। ਇਸ ਘਟਨਾ ਨਾਲ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਹੈ।

PunjabKesari

ਇਹ ਵੀ ਪੜ੍ਹੋ: ਜਲੰਧਰ: ਲਾਕਡਾਊਨ ਦੌਰਾਨ ਬੱਸਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਪੰਜਾਬ ਰੋਡਵੇਜ਼ ਨੇ ਦਿੱਤੀ ਵੱਡੀ ਸਹੂਲਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News