ਵਿਸਾਖੀ ਨਹਾਉਣ ਗਏ ਨੌਜਵਾਨ ਦੀ ਡੁੱਬਣ ਨਾਲ ਮੌਤ

Sunday, Apr 14, 2019 - 07:44 PM (IST)

ਵਿਸਾਖੀ ਨਹਾਉਣ ਗਏ ਨੌਜਵਾਨ ਦੀ ਡੁੱਬਣ ਨਾਲ ਮੌਤ

ਡੇਰਾ ਬਾਬਾ ਨਾਨਕ, (ਕੰਵਲਜੀਤ)- ਪਿਛਲੀ ਰਵਾਇਤ ਚੱਲੀ ਆ ਰਹੀ ਹੈ ਕਿ ਵਿਸਾਖੀ ਵਾਲੇ ਦਿਨ ਲਾਗਲੇ ਪਿੰਡਾਂ ਦੇ ਲੋਕ ਦਰਿਆ ਰਾਵੀ 'ਤੇ ਨਹਾਉਣ ਜਾਂਦੇ ਹਨ। ਇਸ ਸਬੰਧੀ ਐਤਵਾਰ ਪਿੰਡ ਸ਼ਾਹਪੁਰ ਜਾਜਨ ਦਾ ਨੌਜਵਾਨ ਦਰਿਆ ਰਾਵੀ 'ਤੇ ਨਹਾਉਣ ਗਿਆ, ਉਥੇ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰ ਕੇ ਨਹਾਉਣ ਲੱਗਿਆਂ ਉਸ ਦਾ ਪੈਰ ਤਿਲਕ ਗਿਆ ਤੇ ਉਹ ਡੂੰਘੇ ਪਾਣੀ 'ਚ ਡੁੱਬ ਗਿਆ। ਦਰਿਆ ਤੇ ਮਲਾਹਾਂ ਨੇ ਨੌਜਵਾਨ ਦੀ ਤਲਾਸ਼ ਸ਼ੁਰੂ ਕਰ ਕੇ ਕਾਫੀ ਚਿਰ ਕੋਸ਼ਿਸ਼ ਕਰਨ 'ਤੇ ਉਸ ਨੂੰ ਬਾਹਰ ਕੱਢਿਆ। ਜਿਸ 'ਤੇ ਉਸ ਨੂੰ ਡੇਰਾ ਬਾਬਾ ਨਾਨਕ ਦੇ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਨੌਜਵਾਨ ਦੀ ਪਹਿਚਾਣ ਨਿਸ਼ਾਨ ਲਾਲ ਪੁੱਤਰ ਬਲਦੇਵ ਰਾਜ ਵਾਸੀ ਪਿੰਡ ਸ਼ਾਹਪੁਰ ਜਾਜਨ ਵਜੋਂ ਹੋਈ।


author

KamalJeet Singh

Content Editor

Related News