ਸੜਕ ਹਾਦਸੇ ਨੇ ਤਬਾਹ ਕੀਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
Monday, Feb 20, 2023 - 06:22 PM (IST)

ਬਲਾਚੌਰ/ਪੋਜੇਵਾਲ (ਕਟਾਰੀਆ)- ਪਿੰਡ ਬੂਥਗੜ੍ਹ ਦੇ 20 ਸਾਲਾ ਨੌਜਵਾਨ ਦੀ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਮੌਕੇ ’ਤੇ ਹੀ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਕਰਨਵੀਰ ਦੇ ਚਾਚਾ ਸੁਰਿੰਦਰਪਾਲ ਸਿੰਘ ਬੂਥਗੜ੍ਹ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਮੇਰਾ ਭਤੀਜਾ ਕਰਨਵੀਰ ਪਿੰਡ ਵਿਖੇ ਦੁੱਧ ਦੀ ਡੇਅਰੀ ਕਰਦਾ ਸੀ । ਐਤਵਾਰ ਸਵੇਰੇ ਉਹ ਦੋਵੇਂ ਮੱਲੇਵਾਲ ਜੰਗਲ ਦੇ ਨਾਲ-ਨਾਲ ਸੜਕ ’ਤੇ ਲੱਕੜਾਂ ਵੇਖਦੇ ਆ ਰਹੇ ਸਨ ਅਤੇ ਉਸ ਦਾ ਭਤੀਜਾ ਕਰਨਵੀਰ ਉਸ ਤੋਂ ਕੁਝ ਅੱਗੇ ਜਾ ਰਿਹਾ ਸੀ।
ਇਹ ਵੀ ਪੜ੍ਹੋ : 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ’ਚ ਨਕਲ ਰੋਕਣ ਸਬੰਧੀ PSEB ਦੀ ਸਖ਼ਤੀ, ਜਾਰੀ ਕੀਤੇ ਇਹ ਹੁਕਮ
ਇੰਨੀ ਦੇਰ ਨੂੰ ਪਿੱਛੇ ਆ ਰਹੀ ਸਿਲਵਰ ਰੰਗ ਦੀ ਕਾਰ ਨੇ ਅੱਗੇ ਜਾ ਰਹੇ ਮੇਰੇ ਭਤੀਜੇ ਨੂੰ ਫੇਟ ਮਾਰੀ, ਜਿਸ ਨਾਲ ਉਹ ਸੜਕ ’ਤੇ ਡਿੱਗ ਗਿਆ ਅਤੇ ਮੇਰੇ ਉਸ ਕੋਲ ਪਹੁੰਚਦਿਆਂ ਹੀ ਕਾਰ ਚਾਲਕ ਫਰਾਰ ਹੋ ਗਿਆ । ਮੇਰੇ ਭਤੀਜੇ ਕਰਨਵੀਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੋਜੇਵਾਲ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਧਾਰਾ 279, 304 ਤਹਿਤ ਮੁਕੱਦਮਾ ਨੰਬਰ 10 ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਚਾਚੇ ਦੀਆਂ ਅੱਖਾਂ ਸਾਹਮਣੇ ਵਾਪਰਿਆ ਦਰਦਨਾਕ ਹਾਦਸਾ, ਵੇਂਹਦਿਆਂ-ਵੇਂਹਦਿਆਂ ਮੌਤ ਦੇ ਮੂੰਹ ’ਚ ਚਲਾ ਗਿਆ 17 ਸਾਲਾ ਭਤੀਜਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।