ਖਾਣਾ ਖਾਣ ਮਗਰੋਂ PG ਜਾ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ ਨੇ ਘਰ ’ਚ ਵਿਛਾਏ ਸੱਥਰ, MSC ਦੇ ਵਿਦਿਆਰਥੀ ਦੀ ਮੌਤ

05/09/2022 6:14:55 PM

ਜਲੰਧਰ (ਵਰੁਣ)— ਜਲੰਧਰ ਵਿਖੇ ਸੜਕ ਹਾਦਸਾ ਵਾਪਰਨ ਕਰਕੇ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰੂ ਅਮਰਦਾਸ ਕਾਲੋਨੀ ’ਚ ਬੀਤੀ ਦੇਰ ਰਾਤ ਖੰਭੇ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਹਾਦਸੇ ’ਚ ਬਾਈਕ ਚਲਾ ਰਹੇ ਐੱਮ. ਐੱਸ. ਸੀ. ਦੇ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਉਸ ਦਾ ਦੋਸਤ ਜ਼ਖ਼ਮੀ ਹੋ ਗਿਆ। ਮਿ੍ਰਤਕ ਨੌਜਵਾਨ ਦੀ ਪਛਾਣ ਆਯੁਸ਼ ਸ਼ਰਮਾ ਦੇ ਰੂਪ ’ਚ ਹੋਈ ਹੈ ਅਤੇ ਜ਼ਖ਼ਮੀ ਦੋਸਤ ਦੀ ਪਛਾਣ ਅਨਮੋਲ ਦੇ ਰੂਪ ’ਚ ਹੋਈ ਹੈ। ਦੋਵੇਂ ਦੋਸਤ ਖਾਣਾ ਖਾਉਣ ਤੋਂ ਬਾਅਦ ਪੀ. ਜੀ. ਜਾ ਰਹੇ ਸਨ। ਦੋਵੇਂ ਨੌਜਵਾਨ ਡੀ. ਏ. ਵੀ. ਯੂਨੀਵਰਸਿਟੀ ਦੇ ਵਿਦਿਆਰਥੀ ਹਨ। ਆਯੁਸ਼ ਮੂਲ ਰੂਪ ਨਾਲ ਹਿਮਾਚਲ ਦਾ ਰਹਿਣ ਵਾਲਾ ਹੈ ਅਤੇ ਉਹ ਐੱਮ. ਐੱਸ. ਸੀ.ਦੇ ਆਖ਼ਰੀ ਸਾਲ ’ਚ ਸੀ। ਮੌਕੇ ’ਤੇ ਪਹੁੰਚੀ ਥਾਣਾ ਨੰਬਰ ਇਕ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। 

ਇਹ ਵੀ ਪੜ੍ਹੋ:  ਚਿੱਕ-ਚਿੱਕ ਹਾਊਸ ਨੇੜੇ ਹੋਏ ਹਾਦਸੇ ਮਗਰੋਂ ਜਲੰਧਰ ਪੁਲਸ ਦੀ ਸਖ਼ਤੀ, ਭਾਰੀ ਵਾਹਨਾਂ ਦੀ ਐਂਟਰੀ ’ਤੇ ਰੋਕ ਲਈ ਮੁਹਿੰਮ ਸ਼ੁਰੂ

ਸ਼ਰਾਬ ਦੇ ਨਸ਼ੇ ’ਚ ਹੋਣ ਕਾਰਨ ਦੋਸਤ ਨੂੰ ਸੜਕ ’ਤੇ ਛੱਡ ਕੇ ਪੀ. ਜੀ. ਪੁੱਜਾ ਅਨਮੋਲ 
ਪੁਲਸ ਦੀ ਮੰਨੀਏ ਤਾਂ ਅਨਮੋਲ ਅਤੇ ਆਯੁਸ਼ ਨੇ ਹਾਦਸੇ ਤੋਂ ਪਹਿਲਾਂ ਸ਼ਰਾਬ ਪੀ ਰੱਖੀ ਸੀ। ਹਾਦਸੇ ਤੋਂ ਬਾਅਦ ਆਯੁਸ਼ ਉਥੇ ਡਿੱਗ ਗਿਆ। ਮੋਟਰਸਾਈਕਲ ਵੀ ਆਯੁਸ਼ ਚਲਾ ਰਿਹਾ ਸੀ। ਅਨਮੋਲ ਨੇ ਇੰਨੀ ਸ਼ਰਾਬ ਪੀਤੀ ਹੋਈ ਸੀ ਕਿ ਆਯੁਸ਼ ਨੂੰ ਉਥੇ ਹੀ ਛੱਡ ਕੇ ਨਸ਼ੇ ਦੀ ਹਾਲਤ ’ਚ ਪੀ. ਜੀ. ਆ ਕੇ ਸੌ ਗਿਆ। ਸਵੇਰੇ ਜਦੋਂ ਉਸ ਨੂੰ ਆਯੁਸ਼ ਨਹੀਂ ਮਿਲਿਆ ਤਾਂ ਉਸ ਨੇ ਉਸ ਦੇ ਮੋਬਾਇਲ ’ਤੇ ਫ਼ੋਨ ਕੀਤਾ ਪਰ ਫ਼ੋਨ ਪੁਲਸ ਕਰਮਚਾਰੀ ਨੇ ਚੁੱਕਿਆ ਅਤੇ ਫਿਰ ਜਾ ਕੇ ਪਤਾ ਲੱਗਾ ਕਿ ਆਯੁਸ਼ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੀ ਸੂਚਨਾ ਪਾ ਕੇ ਆਯੁਸ਼ ਦੇ ਪਰਿਵਾਰ ਵਾਲੇ ਵੀ ਮੌਕੇ ’ਤੇ ਪਹੁੰਚ ਗਏ ਸਨ। ਪੁਲਸ ਨੇ ਆਯੁਸ਼ ਦੇ ਪਿਤਾ ਅਨਿਲ ਸ਼ਰਮਾ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਹੈ। 

ਇਹ ਵੀ ਪੜ੍ਹੋ:  ਪੰਜਾਬ ਪੁਲਸ ਬਾਰੇ ਵੱਡਾ ਖ਼ੁਲਾਸਾ: ਖ਼ੁਦ ਅਧਿਕਾਰੀ ਨੇ ਕਰੀਬ 10 ਪੁਲਸ ਮੁਲਾਜ਼ਮਾਂ ਨੂੰ ਬਣਾ ਦਿੱਤਾ ਚਿੱਟੇ ਦਾ ਆਦੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News