27 ਸਾਲਾ ਨੌਜਵਾਨ ਦੀ ਲਾਸ਼ ਨਹਿਰ 'ਚੋਂ ਬਰਾਮਦ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
Wednesday, Jun 16, 2021 - 01:48 PM (IST)
ਕੋਟ ਫਤੂਹੀ (ਬਹਾਦਰ ਖਾਨ)- ਪਚਨੰਗਲਾਂ ਦੇ ਬਿਸਤ ਦੁਆਬ ਨਹਿਰ ਦੇ ਪੁਲ ਦੇ ਕਰੀਬ ਪਿੰਡ ਨੰਗਲ ਦਾ 27 ਸਾਲਾ ਨੌਜਵਾਨ ਦੇਰ ਸ਼ਾਮ ਨਹਿਰ ਵਿਚ ਡਿੱਗ ਪਿਆ ਸੀ, ਜਿਸ ਦੀ ਲਾਸ਼ ਬਾਅਦ ਮੰਗਲਵਾਰ ਦੁਪਹਿਰ ਪਾਂਸ਼ਟਾ ਦੇ ਕਰੀਬ ਨਹਿਰ ਵਿਚੋਂ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ 27 ਸਾਲਾ ਸ਼ਰਨਜੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਪਿਛਲੇ ਇਕ ਸਾਲ ਤੋਂ ਜੀ. ਐੱਨ. ਏ. ਫੈਕਟਰੀ ਰਿਹਾਨਾ ਜੱਟਾਂ ਵਿਖੇ ਨੌਕਰੀ ਕਰਦਾ ਸੀ। ਸੋਮਵਾਰ ਉਹ ਘਰੋਂ ਫੈਕਟਰੀ ਵਿਖੇ ਆਪਣੇ ਮੋਟਰਸਾਈਕਲ ਉੱਪਰ ਕੰਮ ’ਤੇ ਗਿਆ।
ਇਹ ਵੀ ਪੜ੍ਹੋ: ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਨੂੰ ਵੱਢ ਦਿੱਤੀ ਸੀ ਭਿਆਨਕ ਮੌਤ, ਪੁਲਸ ਨੇ ਲੋੜੀਂਦਾ ਮੁਲਜ਼ਮ ਕੀਤਾ ਗ੍ਰਿਫ਼ਤਾਰ
ਫੈਕਟਰੀ ਤੋਂ ਵਾਪਸੀ ਸਮੇਂ ਆਪਣੇ ਦੋਸਤਾਂ ਵੱਲ ਕੋਟਫਤੂਹੀ ਦੇ ਆਸਪਾਸ ਕਿਸੇ ਪਿੰਡ ਵਿਚ ਆ ਗਿਆ, ਜਿਸ ਦੀ ਘਰ ਗੱਲਬਾਤ ਲਗਭਗ ਸ਼ਾਮ 8 ਕੁ ਵਜੇ ਦੇ ਕਰੀਬ ਹੋਈ। ਜਦੋਂ ਉਹ ਦੇਰ ਰਾਤ ਕੰਮ ਤੋਂ ਵਾਪਸ ਘਰ ਨਾ ਪਹੁੰਚਿਆ ਤਾਂ ਉਸ ਦੇ ਫੋਨ ਉੱਪਰ ਸੰਪਰਕ ਨਾ ਹੋਣ ਕਰਕੇ ਪਰਿਵਾਰ ਵੱਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਪਰ ਉਸ ਬਾਰੇ ਕੁਝ ਪਤਾ ਨਾ ਲੱਗਿਆ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਰਾਹਤ ਦੀ ਖ਼ਬਰ, ਘਟੀ ਕੋਰੋਨਾ ਦੀ ਰਫ਼ਤਾਰ, ਜਾਣੋ ਕੀ ਨੇ ਤਾਜ਼ਾ ਹਾਲਾਤ
ਉਨ੍ਹਾਂ ਨੂੰ ਸਵੇਰੇ 5 ਕੁ ਵਜੇ ਦੇ ਕਰੀਬ ਪਤਾ ਲੱਗਾ ਕਿ ਉਸ ਦਾ ਮੋਟਰਸਾਈਕਲ ਨੰਬਰ ਪੀ. ਬੀ. 07 ਏ. ਐੱਚ. 0210 ਨਹਿਰ ਕਿਨਾਰੇ ਡਿੱਗਿਆ ਪਿਆ ਹੈ, ਉਸ ਦੇ ਕੋਲ ਉਸ ਦਾ ਬਟੂਆ ਪਿਆ ਹੋਇਆ ਹੈ। ਉਸ ਦੇ ਪੁਲਸ ਵਿਚ ਨੌਕਰੀ ਕਰਦੇ ਭਰਾ ਜਗਤਾਰ ਸਿੰਘ ਅਤੇ ਮ੍ਰਿਤਕ ਦੇ ਫੁੱਫੜ ਨੇ ਪੁਲਸ ਚੌਕੀ ਕੋਟਫਤੂਹੀ ਵਿਖੇ ਏ. ਐੱਸ. ਆਈ. ਬਿਕਰਮਜੀਤ ਸਿੰਘ ਨੂੰ ਇਤਲਾਹ ਦਿੱਤੀ, ਜਿਨ੍ਹਾਂ ਮੌਕੇ ’ਤੇ ਪੁਲਸ ਪਾਰਟੀ ਨਾਲ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਗੋਤਾਖੋਰਾਂ ਨਾਲ ਸੰਪਰਕ ਕਰਕੇ ਨਹਿਰ ਵਿਚ ਲਾਸ਼ ਦੀ ਭਾਲ ਕੀਤੀ, ਜੋ ਪਾਂਸ਼ਟਾ ਤੋਂ ਅੱਗੇ ਨਹਿਰ ਵਿਚੋਂ ਮਿਲੀ। ਲਾਸ਼ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਹੈਰਾਨੀਜਨਕ! ਜਲੰਧਰ ’ਚ ਕੋਰੋਨਾ ਵੈਕਸੀਨ ਲਗਵਾਉਣ ਦੇ ਬਾਅਦ ਇਹ ਸ਼ਖਸ ਬਣਿਆ ‘ਚੁੰਬਕ’, ਸਰੀਰ ਨਾਲ ਚਿਪਕਣ ਲੱਗੇ ਭਾਂਡੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ