ਘਰੋਂ ਬਾਹਰ ਬੁਲਾ ਕੇ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਘਟਨਾ ਕੈਮਰੇ ''ਚ ਕੈਦ (ਤਸਵੀਰਾਂ)

Wednesday, Aug 21, 2019 - 04:49 PM (IST)

ਘਰੋਂ ਬਾਹਰ ਬੁਲਾ ਕੇ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਘਟਨਾ ਕੈਮਰੇ ''ਚ ਕੈਦ (ਤਸਵੀਰਾਂ)

ਜਲੰਧਰ (ਸੋਨੂੰ)— ਜਲੰਧਰ ਦੇ ਬਸਤੀ ਸ਼ੇਖ ਸ਼ਹਿਨਾਈ ਪੈਲੇਸ ਰੋਡ ਗਲੀ ਨੰ: 4 'ਚ ਮੋਟਰਸਾਈਕਲਾਂ 'ਤੇ ਸਵਾਰ ਕਰੀਬ 10 ਨੌਜਵਾਨਾਂ ਨੇ ਲੜਕੇ ਨੂੰ ਘਰੋਂ ਬਾਹਰ ਬੁਲਾ ਕੇ ਉਸ ਨਾਲ ਕੁੱਟਮਾਰ ਕੀਤੀ। ਇਸ ਲੜਾਈ ਦੀ ਪੂਰੀ ਹਰਕਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਗਈ। ਜ਼ਖਮੀ ਲੜਕੇ ਦੀ ਮਾਂ ਜੋਤੀ ਨੇ ਦੱਸਿਆ ਕਿ ਕੁਝ ਨੌਜਵਾਨ ਉਨ੍ਹਾਂ ਦੇ ਘਰ ਬਾਹਰ ਆਏ ਸਨ, ਜਿਨ੍ਹਾਂ ਨੇ ਉਨ੍ਹਾਂ ਦੇ ਲੜਕੇ ਨਾਲ ਕੁੱਟਮਾਰ ਕੀਤੀ।

PunjabKesari

ਉਨ੍ਹਾਂ ਕੋਲ ਦਾਤਰ, ਪਿਸਤੌਲ ਅਤੇ ਹੋਰ ਵੀ ਹਥਿਆਰ ਸਨ। ਕੁੱਟਮਾਰਕਰਨ ਵਾਲਿਆਂ ਨੇ ਉਸ ਪਾਸੋਂ ਪੈਸੇ, ਸੋਨੇ ਦੀ ਚੈਨ ਖੋਹ ਲਈ। ਘਟਨਾ ਬਾਰੇ ਉਨ੍ਹਾਂ ਨੇ ਥਾਣਾ ਡਿਵੀਜ਼ਨ ਨੰ-5 ਦੀ ਪੁਲਸ ਨੂੰ ਇਤਲਾਹ ਦਿੱਤੀ ਅਤੇ ਨਾਲ ਹੀ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 

PunjabKesari
ਇਸ ਮਾਮਲੇ ਬਾਰੇ ਜਦੋਂ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਹ ਲੜਾਈ ਝਗੜਾ ਹੋਇਆ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ 'ਚ ਨਜ਼ਰ ਆਏ ਨੌਜਵਾਨਾਂ ਦੀ ਪਛਾਣ ਕਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

shivani attri

Content Editor

Related News