ਜਲੰਧਰ: ਕੋਲਡ ਡ੍ਰਿੰਕ ਮੰਗਣੀ ਨੌਜਵਾਨ ਨੂੰ ਪਈ ਭਾਰੀ, ਬੇਰਹਿਮੀ ਨਾਲ ਕੀਤੀ ਕੁੱਟਮਾਰ (ਤਸਵੀਰਾਂ)
Wednesday, May 01, 2019 - 04:13 PM (IST)

ਜਲੰਧਰ (ਵਰੁਣ)— ਬੱਸ ਸਟੈਂਡ ਦੇ ਅੰਦਰ ਫ੍ਰੀ ਦੀ ਕੋਲਡ ਡ੍ਰਿੰਕ ਮੰਗਣ 'ਤੇ ਦੁਕਾਨਦਾਰ ਸਮੇਤ ਉਸ ਦੇ ਸਾਥੀਆਂ ਵੱਲੋਂ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨਦਾਰ ਦਾ ਦੋਸ਼ ਸੀ ਕਿ ਇਹ ਨੌਜਵਾਨ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ 'ਚੋਂ ਖਾਣ ਪੀਣ ਦਾ ਸਾਮਾਨ ਲੈ ਜਾਂਦਾ ਸੀ ਅਤੇ ਕਦੇ ਵੀ ਪੈਸੇ ਨਹੀਂ ਦਿੱਤੇ ਸਨ। ਅੱਜ ਵੀ ਨੌਜਵਾਨ ਕੋਲਡ ਡ੍ਰਿੰਕ ਲੈਣ ਦੁਕਾਨ 'ਤੇ ਆਇਆ।
ਦੁਕਾਨਦਾਰ ਨੇ ਜਦੋਂ ਪੈਸੇ ਮੰਗੇ ਤਾਂ ਨੌਜਵਾਨ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਤੋਂ ਬਾਅਦ ਉਸ ਦੇ ਸਾਥੀਆਂ ਨੇ ਨੌਜਵਾਨ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਸਾਰੀ ਕੁੱਟਮਾਰ ਦੀ ਦੁਕਾਨ ਦੇ ਬਾਹਰ ਖੜ੍ਹੇ ਨੌਜਵਾਨ ਨੇ ਵੀਡੀਓ ਵੀ ਬਣਾਈ ਹੈ, ਜੋ ਕੁਝ ਹੀ ਸਮੇਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਗਈ।