ਨਾਬਾਲਗ ਲੜਕੇ ਨਾਲ ਕੀਤੀ ਬਦਫੈਲੀ, ਮਾਮਲਾ ਦਰਜ

06/29/2019 6:23:07 PM

ਅਬੋਹਰ (ਜ. ਬ.) : ਇਥੋਂ ਦੇ ਇਕ ਇਲਾਕੇ ਵਿਚ ਰਿਸ਼ਤੇਦਾਰ ਵਲੋਂ 8 ਸਾਲਾ ਬੱਚੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਅਤੇ ਲੋਕਾਂ ਨੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਸ ਨੇ ਨਾਬਾਲਗ ਨਾਲ ਬਦਫੈਲੀ ਕਰਨ ਦੇ ਦੋਸ਼ 'ਚ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਜਾਣਕਾਰੀ ਅਨੁਸਾਰ ਬੱਚਾ ਆਪਣੇ ਹੀ ਰਿਸ਼ਤੇਦਾਰਾਂ ਦੇ ਘਰ ਵਿਚ ਖੇਡ ਰਿਹਾ ਸੀ। ਇੰਨੇ 'ਚ ਉਨ੍ਹਾਂ ਦੇ ਘਰ 'ਚ ਇਕ ਹੋਰ ਰਿਸ਼ਤੇਦਾਰ ਆਇਆ, ਜੋ ਲੜਕੇ ਨੂੰ ਵਰਗਲਾ ਕੇ ਲੈ ਗਿਆ ਅਤੇ ਉਸ ਨਾਲ ਬਦਫੈਲੀ ਕੀਤੀ। ਲੜਕੇ ਨੇ ਸਾਰੀ ਜਾਣਕਾਰੀ ਆਪਣੇ ਪਰਿਵਾਰ ਵਾਲਿਆਂ ਨੂੰ ਦਿੱਤੀ, ਜਿਨ੍ਹਾਂ ਨੇ ਇਕ ਸਮਾਜਕ ਸੰਸਥਾ ਦੇ ਪ੍ਰਧਾਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਥਾਣੇ 'ਚ ਜਾ ਕੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਬੱਚੇ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾ ਕੇ ਮੈਡੀਕਲ ਕਰਵਾਇਆ। ਫਿਲਹਾਲ ਥਾਣਾ ਨੰ. 2 ਦੀ ਪੁਲਸ ਨੇ ਲੜਕੇ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ।


Gurminder Singh

Content Editor

Related News