ਭਾਰਤ-ਪਾਕਿ ਸਰਹੱਦੀ ਪਿੰਡਾਂ ’ਚ ਨਹੀਂ ਚੱਲਿਆ ਚੋਣ ਵਾਅਦਿਆਂ ਦਾ ਜਾਦੂ, ਵੋਟਾਂ ਨਾ ਪਾ ਕੇ ਲੋਕਾਂ ਨੇ ਕੱਢੀ ਭੜਾਸ
Thursday, Feb 24, 2022 - 11:00 AM (IST)
ਗੁਰਦਾਸਪੁਰ/ਬਹਿਰਾਮਪੁਰ (ਜੀਤ ਮਠਾਰੂ, ਗੋਰਾਇਆ) - ਭਾਰਤ-ਪਾਕਿਸਤਾਨ ਸਰਹੱਦ ’ਤੇ ਦਰਿਆ ਰਾਵੀ ਅਤੇ ਦਰਿਆ ਉੱਜ ਦੇ ਪਾਰ ਵਸੇ ਦਰਜਨ ਦੇ ਕਰੀਬ ਪਿੰਡਾਂ ’ਚ ਇਸ ਵਾਰ ਚੋਣ ਵਾਅਦਿਆਂ ਦਾ ਕੋਈ ਜਾਦੂ ਨਹੀਂ ਚੱਲ ਸਕਿਆ। ਇਸ ਤਹਿਤ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਨਾ ਤਾਂ ਸਿਆਸੀ ਉਮੀਦਵਾਰਾਂ ਦੇ ਬੂਥ ਲਗਾਏ ਅਤੇ ਨਾ ਹੀ ਵੋਟਾਂ ਪਾਉਣ ’ਚ ਕੋਈ ਦਿਲਚਸਪੀ ਦਿਖਾਈ।
ਪੜ੍ਹੋ ਇਹ ਵੀ ਖ਼ਬਰ - ਮੋਗਾ ’ਚ ਵੱਡੀ ਵਾਰਦਾਤ: ਸੜਕ ਕਿਨਾਰੇ ਬੈਠੀ ਕੁੜੀ ਅਗਵਾ, CCTV ’ਚ ਕੈਦ ਹੋਈ ਪੂਰੀ ਘਟਨਾ
ਜ਼ਿਕਰਯੋਗ ਹੈ ਕਿ ਹਲਕਾ ਦੀਨਾਨਗਰ ਅਤੇ ਭੋਆ ਨਾਲ ਸਬੰਧਤ ਤਕਰੀਬਨ ਇਕ ਦਰਜਨ ਪਿੰਡ ਅਜਿਹੇ ਹਨ, ਜਿਨ੍ਹਾਂ ਨੂੰ ਭਾਰਤ, ਪੰਜਾਬ ਅਤੇ ਜ਼ਿਲਾ ਗੁਰਦਾਸਪੁਰ ਨਾਲ ਜੋੜਨ ਲਈ ਰਾਵੀ ਅਤੇ ਉੱਜ ਦਰਿਆ ਉੱਪਰ ਇਕ ਪੱਕੇ ਪੁਲ ਦੀ ਜ਼ਰੂਰਤ ਹੈ। ਸਿਤਮ ਦੀ ਗੱਲ ਹੈ ਕਿ ਆਜ਼ਾਦੀ ਦੇ ਤਕਰੀਬਨ ਸਾਢੇ 7 ਦਹਾਕਿਆਂ ਤੋਂ ਬਾਅਦ ਵੀ ਇਨ੍ਹਾਂ ਪਿੰਡਾਂ ਦੇ ਲੋਕ ਅਜੇ ਤਕ ਪੱਕੇ ਪੁਲ ਦੀ ਸਹੂਲਤ ਤੋਂ ਵਾਂਝੇ ਹਨ ਅਤੇ ਹਰੇਕ ਸਾਲ ਹੀ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਨਾਲ ਜੂਝਣਾ ਪੈਂਦਾ ਹੈ। ਦਰਿਆ ਪਾਰਲੇ ਪਿੰਡਾਂ ’ਚ 4 ਪਿੰਡ ਹਲਕਾ ਦੀਨਾਨਗਰ ਨਾਲ ਸਬੰਧਤ ਹਨ, ਜਦਕਿ 3 ਪਿੰਡ ਪਠਾਨਕੋਟ ਜ਼ਿਲ੍ਹੇ ਦੇ ਹਲਕਾ ਭੋਆ ਅਧੀਨ ਆਉਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਦੇਸੀ ਗੁੜ ਤਿਆਰ ਕਰ 1.50 ਲੱਖ ਰੁਪਏ ਮਹੀਨਾ ਕਮਾ ਰਿਹੈ ਗੁਰਦਾਸਪੁਰ ਦਾ ਇਹ ਕਿਸਾਨ (ਤਸਵੀਰਾਂ)
ਪੁਲ ਬਣਾਉਣ ਦੇ ਵਾਅਦੇ ਪੂਰੇ ਨਾ ਹੋਣ ਕਾਰਨ ਇਨ੍ਹਾਂ ਚੋਣਾਂ ਦੌਰਾਨ ਵੱਖ-ਵੱਖ ਪਿੰਡਾਂ ਲਈ ਪੁਲ ਬਣਾਉਣ ਦੇ ਵਾਅਦੇ ਪੂਰੇ ਨਾ ਹੋਣ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਕੋਲ ਕਿਸੇ ਵੀ ਪਾਰਟੀ ਦਾ ਕੋਈ ਲੀਡਰ ਵੋਟਾਂ ਮੰਗਣ ਲਈ ਪਹੰੁਚਿਆ। ਇਨ੍ਹਾਂ ਲੋਕਾਂ ਵੱਲੋਂ ਇਸ ਵਾਰੀ ਵੱਖ-ਵੱਖ ਪਿੰਡਾਂ ’ਚ ਪੰਚਾਇਤਾਂ ਦੀਆਂ ਅਗਵਾਈ ਹੇਠਾਂ ਮੀਟਿੰਗਾਂ ਕਰ ਕੇ ਫ਼ੈਸਲਿਆ ਲਿਆ ਗਿਆ ਸੀ ਕਿ ਇਸ ਵਾਰ ਰਾਵੀ ਦਰਿਆ ਪਾਰਲੇ ਪਿੰਡਾਂ ਦੇ ਲੋਕ ਕਿਸੇ ਪਾਰਟੀ ਨੂੰ ਵੋਟ ਨਹੀਂ ਦੇਣਗੇ। ਜੋ ਉਮੀਦਵਾਰ ਪਿੰਡ ਵਿਚ ਚੋਣ ਪ੍ਰਚਾਰ ਅਤੇ ਵੋਟ ਮੰਗਣ ਲਈ ਆਵੇਗਾ ਤਾਂ ਉਸਦਾ ਕੋਈ ਸਾਥ ਨਹੀਂ ਦੇਵੇਗਾ, ਜਿਸ ਦਾ ਅਸਰ ਖੂਬ ਵੇਖਣ ਨੂੰ ਮਿਲਿਆ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਪਹਿਲਾਂ ਟਰੈਕਟਰ ਹੇਠ ਦਿੱਤਾ, ਫਿਰ ਦਾਤਰ ਮਾਰ-ਮਾਰ ਕੀਤਾ ਵੱਡੇ ਭਰਾ ਦਾ ਕਤਲ
ਇਸ ਕਾਰਨ ਕਿਸੇ ਵੀ ਪਾਰਟੀ ਦਾ ਕੋਈ ਆਗੂ ਇਨ੍ਹਾਂ ਪਿੰਡਾਂ ’ਚ ਪ੍ਰਚਾਰ ਕਰਨ ਨਹੀਂ ਪਹੁੰਚ ਸਕਿਆ, ਇਥੋਂ ਤੱਕ ਕਿਸੇ ਵੀ ਪਾਰਟੀ ਦਾ ਕੋਈ ਬੂਥ ਨਹੀਂ ਲੱਗ ਸਕਿਆ। ਲੋਕਾਂ ਵਲੋਂ ਆਪਣੇ ਬਾਈਕਾਟ ਦੇ ਫ਼ੈਸਲੇ ਦਾ ਪੂਰਾ ਸਾਥ ਦਿੱਤਾ ਗਿਆ। ਵੋਟਾਂ ਵਾਲੇ ਦਿਨ ਇਨ੍ਹਾਂ ਪਿੰਡਾਂ ਦੇ ਲੋਕਾਂ ਵਲੋਂ ਵੋਟਾਂ ਦਾ ਬਾਈਕਾਟ ਕੀਤੇ ਜਾਣ ਕਾਰਨ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਦੇ ਸਮਝਾਉਣ ਉਪੰਰਤ ਪਿੰਡ ਭਰਿਆਲ ਦੇ ਬੂਥ ’ਚ 397 ’ਚੋਂ 25 ਵੋਟਾਂ ਪੋਲ ਹੋਈਆਂ।
2017 ਤੇ 2020 ਦੀਆਂ ਚੋਣਾਂ ਸਮੇਂ ਕੀਤੇ ਵਾਅਦੇ ਵੀ ਨਹੀਂ ਹੋਏ ਪੂਰੇ
ਇਸ ਸਬੰਧੀ ਰਾਵੀ ਦਰਿਆ ਪਰਲੇ ਪਾਸੇ ਵਸੇ ਪਿੰਡਾਂ ਦੇ ਲੋਕ ਸਰਪੰਚ ਗੁਰਦੀਪ ਕੌਰ ਤੂਰ, ਸਾਬਕਾ ਸਰਪੰਚ ਗੁਰਨਾਮ ਸਿੰਘ ਤੂਰ, ਸਮਾਜ ਸੇਵਕ ਅਮਰੀਕ ਸਿੰਘ ਭਰਿਆਲ, ਸਾਬਕਾ ਸਰਪੰਚ ਰੂਪ ਸਿੰਘ ਭਰਿਆਲ ਆਦਿ ਨੇ ਕਿਹਾ ਕਿ 2017 ਵਿਚ ਵਿਧਾਨ ਸਭਾ ਚੋਣਾਂ ਅਤੇ 2020 ਦੀਆਂ ਪਾਰਲੀਮੈਂਟ ਚੋਣਾਂ ਸਮੇਂ ਹਰੇਕ ਸਿਆਸੀ ਪਾਰਟੀਆ ਦੇ ਵੱਡੇ ਤੋਂ ਛੋਟੇ ਲੀਡਰ ਨੇ ਸਰਕਾਰ ਆਉਣ ’ਤੇ ਕਈ ਵਿਕਾਸ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਨ ਦੇ ਵਾਅਦੇ ਕੀਤੇ ਸੀ। ਇਹ ਵਾਅਦੇ ਸਿਰਫ਼ ਲਾਅਰਿਆ ਤਕ ਹੀ ਸੀਮਿਤ ਰਹੇ, ਜਿਸ ਕਾਰਨ ਇਸ ਵਾਰੀ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਇਨ੍ਹਾਂ ਲੀਡਰਾਂ ਦੇ ਝੂਠੇ ਲਾਅਰਿਆ ਤੋਂ ਅੱਕ ਕੇ ਇਹ ਫ਼ੈਸਲਾ ਲੈਣ ਦੀ ਸਾਡੀ ਮਜਬੂਰੀ ਬਣ ਗਈ ਸੀ।
ਪੜ੍ਹੋ ਇਹ ਵੀ ਖ਼ਬਰ - ਚੋਣ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ
ਇਨ੍ਹਾਂ ਸਹੂਲਤਾਂ ਤੋਂ ਵਾਝੇ ਹਨ ਲੋਕ
ਇਸ ਸਬੰਧੀ ਇਲਾਕਾ ਵਾਸੀਆ ਨੇ ਦੱਸਿਆ ਕਿ ਸਾਡੀ ਸਭ ਤੋਂ ਪਹਿਲੀ ਮੰਗ ਕਿ ਮਕੌੜਾ ਪੱਤਣ ’ਤੇ ਰਾਵੀ ਦਰਿਆ ਉਪਰ ਪੱਕੇ ਪੁਲ ਦਾ ਨਿਰਮਾਣ ਕੀਤਾ ਜਾਵੇ। ਸਿਹਤ ਸਹੂਲਤਾਂ ਬਿਲਕੁਲ ਜ਼ੀਰੋ ਫੀਸਦੀ ਹਨ, ਉਨ੍ਹਾਂ ’ਚ ਸੁਧਾਰ ਕੀਤਾ ਜਾਵੇ। ਸਕੂਲ ਵਿਚ ਅਧਿਆਪਕਾਂ ਦੀ ਘਾਟ ਸਮੇਤ 8ਵੀਂ ਤੋਂ ਬਾਅਦ ਪੜ੍ਹਾਈ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਅਤੇ ਸੜਕਾਂ ਦੀ ਖਸਤਾ ਹਾਲਤ ਸਮੇਤ ਪੀਣ ਯੋਗ ਪਾਣੀ ਦਾ ਕੋਈ ਪ੍ਰਬੰਧ ਨਾ ਹੋਣ ਵਰਗੀਆਂ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਜਦ ਬਰਸਾਤ ਦੇ ਦਿਨ ਆਉਂਦੇ ਹਨ ਤਾਂ ਸਾਡੇ ਰਿਸ਼ਤੇਦਾਰ ਇਲਾਕੇ ਅੰਦਰ ਵਿਆਹ ਸਮੇਤ ਹੋਰ ਕਿਸੇ ਦੁੱਖ-ਸੁੱਖ ਸਮੇਂ ਵਿਚ ਸ਼ਾਮਲ ਨਹੀਂ ਹੋ ਸਕਦੇ। ਇਨ੍ਹਾਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਲੋਕਾਂ ਵੱਲੋਂ ਇਸ ਵਾਰੀ ਵਿਧਾਨ ਸਭਾ ਚੋਣਾਂ ’ਚ ਕਿਸੇ ਪਾਰਟੀ ਨੂੰ ਆਪਣੀ ਵੋਟ ਨਾ ਦੇਣ ਦਾ ਫ਼ੈਸਲਾ ਲਿਆ ਸੀ।
ਪੜ੍ਹੋ ਇਹ ਵੀ ਖ਼ਬਰ - ਚੋਣਾਂ ਵਾਲੇ ਦਿਨ ਵੱਡੀ ਵਾਰਦਾਤ: ਨਸ਼ੇੜੀ ਵਿਅਕਤੀ ਨੇ ਪੁਜਾਰੀ ਦਾ ਰਾਡ ਮਾਰ ਕੀਤਾ ਕਤਲ
ਅਗਸਤ 2021 ’ਚ ਸਾਰੀਆ ਪਾਰਟੀਆਂ ਨੇ ਪੱਕਾ ਪੁਲ ਮਨਜ਼ੂਰ ਕਰਵਾਉਣ ਦਾ ਲਿਆ ਸੀ ਕ੍ਰੈਡਿਟ
ਇਲਾਕਾ ਵਾਸੀਆਂ ਨੇ ਕਿਹਾ ਕਿ ਜੇਕਰ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਅਗਸਤ ’ਚ ਮਕੌੜਾ ਪੱਤਣ ’ਤੇ ਪੱਕੇ ਪੁਲ ਦੀ ਮਨਜ਼ੂਰੀ ਮਿਲਣ ’ਤੇ ਭਾਜਪਾ ਅਤੇ ਕਾਂਗਰਸੀ ਸਮੇਤ ਹੋਰ ਕਈ ਪਾਰਟੀਆਂ ਦੇ ਲੀਡਰਾਂ ਵੱਲੋਂ ਪੱਕਾ ਪੁਲ ਬਣਾਉਣ ਦੀ ਮਨਜ਼ੂਰੀ ਨੂੰ ਆਪਣੇ-ਆਪਣੇ ਸਿਰ ’ਤੇ ਸਿਹਰਾ ਲੈਣ ਲਈ ਅਖ਼ਬਾਰਾਂ ’ਚ ਬਿਆਨਬਾਜ਼ੀ ਕਰ ਕੇ ਇਨ੍ਹਾਂ ਲੋਕਾਂ ਨੂੰ ਵਿਧਾਨ ਸਭਾ ਚੋਣਾਂ ’ਚ ਆਪਣੇ ਖਾਤੇ ਵਿਚ ਪੱਕਾ ਵੋਟ ਬੈਂਕ ਬਣਾਉਣ ਦੀਆਂ ਕਈਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪਿੰਡ ਵਣੀਏਕੇ ਵਿਖੇ ਕਾਂਗਰਸੀ ਅਤੇ ਅਕਾਲੀਆਂ ’ਚ ਹੋਈ ਝੜਪ, ਲੱਥੀਆਂ ਪੱਗਾਂ
ਦੂਜੇ ਪਾਸੇ ਕਈ ਪਾਰਟੀਆਂ ਦੇ ਲੀਡਰਾਂ ਵੱਲੋਂ ਪੁਲ ਦੀ ਮਨਜ਼ੂਰੀ ’ਚ ਮਕੌੜਾ ਪੱਤਣ ਪਹੁੰਚ ਕੇ ਲੱਡੂ ਵੰਡ ਕੇ ਬਹੁਤ ਵਾਹ-ਵਾਹ ਖੱਟੀ ਗਈ ਸੀ ਪਰ ਸਿਰਫ ਅਖਬਾਰਾਂ ਦੀ ਸੁਰਖੀਆ ਤੱਕ ਹੀ ਇਹ ਵਾਹ-ਵਾਹ ਦਿਖਾਈ ਦਿੱਤੀ ਪਰ ਸੱਚਾਈ ਇਹ ਹੈ ਕੇ ਅੱਜ ਤਕ ਰਾਵੀ ਦਰਿਆ ਦੇ ਪਾਰਲੇ 7 ਪਿੰਡਾਂ ਦੇ ਲੋਕ ਲਈ ਪੱਕੇ ਪੁਲ ਦੀ ਬਜਾਏ ਹਰ ਸਾਲ ਬਣਾਏ ਜਾਦੇ ਪਲੂਟਨ ਦੀ ਖਸਤਾ ਹਾਲਤ ਵਿਚ ਕਿਸੇ ਵੱਲੋਂ ਕੋਈ ਸੁਧਾਰ ਕਰਨ ਵਿਚ ਕਦਮ ਨਹੀਂ ਚੁੱਕਿਆ ਗਿਆ|