ਅਟਾਰੀ-ਵਾਹਗਾ ਸਰਹੱਦ 'ਤੇ ਦੁਬਾਰਾ ਹੋਣਗੇ ਤਿਰੰਗੇ ਦੇ ਦੀਦਾਰ (ਵੀਡੀਓ)

01/19/2018 3:57:37 PM

ਅੰਮ੍ਰਿਤਸਰ (ਸੁਮਿਤ ਖੰਨਾ) - ਦੇਸ਼ ਦੀ ਅਟਾਰੀ-ਵਾਹਗਾ ਸਰਹੱਦ 'ਤੇ ਏਸ਼ੀਆ ਦੇ ਸਭ ਤੋਂ ਵੱਡੇ 350 ਫੁੱਟ ਦੇ ਝੰਡੇ ਦੇ ਦੀਦਾਰ ਹੁਣ ਲੋਕਾਂ ਨੂੰ ਦੁਬਾਰਾ ਹੋ ਸਕਦੇ ਹਨ। 
ਜਾਣਕਾਰੀ ਮੁਤਾਬਕ 9 ਮਹੀਨੇ ਪਹਿਲਾਂ ਇੱਥੇ ਤਿਰੰਗੇ ਨੂੰ ਲਹਿਰਾਉਂਦੇ ਸਮੇਂ ਉਸ 'ਚ ਅੱਗ ਲੱਗ ਗਈ ਸੀ, ਜਿਸ ਕਾਰਨ ਰੀਟ੍ਰੀਟ ਸੈਰਾਮਨੀ ਦੇਖਣ ਲਈ ਆਉਣ ਵਾਲੇ ਲੋਕਾਂ ਨੂੰ ਝੰਡੇ ਦੇ ਦੀਦਾਰ ਨਹੀਂ ਹੋ ਰਹੇ ਸਨ। ਇਸ ਸਬੰਧੀ ਅਮ੍ਰਿਤਸਰ ਦੇ ਡੀ. ਸੀ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ 26 ਜਨਵਰੀ ਨੂੰ ਸਥਾਈ ਤੌਰ 'ਤੇ ਰਾਸ਼ਟਰੀ ਝੰਡੇ ਨੂੰ ਲਹਿਰਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਜੋ ਝੰਡਾ ਲਹਿਰਾਇਆ ਜਾਵੇਗਾ ਉਸ ਨੂੰ ਤੇਜ਼ ਹਵਾਵਾਂ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ।  


Related News