ਮਮਦੋਟ : ਹਾਈ ਅਲਰਟ ਦਰਮਿਆਨ ਸਰਹੱਦ ਤੋਂ ਸ਼ੱਕੀ ਵਿਅਕਤੀ ਗ੍ਰਿਫਤਾਰ

Saturday, Aug 03, 2019 - 06:21 PM (IST)

ਮਮਦੋਟ : ਹਾਈ ਅਲਰਟ ਦਰਮਿਆਨ ਸਰਹੱਦ ਤੋਂ ਸ਼ੱਕੀ ਵਿਅਕਤੀ ਗ੍ਰਿਫਤਾਰ

ਮਮਦੋਟ : ਜੰਮੂ-ਕਸ਼ਮੀਰ ਵਿਚ ਪੈਦਾ ਹੋਏ ਤਾਜ਼ਾ ਹਾਲਾਤ ਦਰਮਿਆਨ ਬੀਤੀ ਦੇਰ ਰਾਤ 9 :30 ਵਜੇ ਸਰਹੱਦ 'ਤੇ ਸਥਿਤ ਚੌਕੀ ਡੀ.ਆਰ.ਡੀ. ਨਾਥ ਵਿਖੇ ਬੀ. ਐੱਸ. ਐੱਫ. 118 ਬਟਾਲੀਅਨ ਵਲੋਂ ਭਾਰਤੀ ਖੇਤਰ ਵਿਚ ਦਾਖਲ ਹੋ ਰਹੇ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਸ਼ੱਕੀ ਵਿਅਕਤੀ ਬੀ. ਓ. ਪੀ. ਦੇ ਗੇਟ ਨੰਬਰ 215/6 ਦੇ ਨੇੜੇ ਘੁੰਮ ਰਿਹਾ ਸੀ, ਜਿਸ ਨੂੰ ਬੀ. ਐੱਸ. ਐੱਫ. ਨੇ ਦਬੋਚ ਲਿਆ। ਪੁੱਛਗਿੱਛ ਦੌਰਾਨ ਉਸ ਦੀ ਪਛਾਣ ਯਾਕੂਬ (38) ਪੁੱਤਰ ਫੈਜ਼ਲ ਰੱਜ਼ਾਕ ਵਾਸੀ ਤਹਿਸੀਲ ਕਮਾਲੀਆ, ਜ਼ਿਲਾ-ਟੋਭਾ ਟੇਕ ਸਿੰਘ ਪਾਕਿਸਤਾਨ ਵਜੋਂ ਹੋਈ ਹੈ। 

ਤਲਾਸ਼ੀ ਦੌਰਾਨ ਉਕਤ ਕੋਲੋਂ 4 ਵਿਜ਼ਿਟਿੰਗ ਕਾਰਡ, ਕੁਝ ਕਾਗਜ਼ਾਤ ਅਤੇ 02 ਮੁਸਲਿਮ ਪ੍ਰਾਰਥਨਾ ਟੋਪੀਆਂ ਬਰਾਮਦ ਹੋਈਆਂ ਹਨ। ਫਿਲਹਾਲ ਹਿਰਾਸਤ ਵਿਚ ਲਏ ਸ਼ੱਕੀ ਵਿਅਕਤੀ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।


author

Gurminder Singh

Content Editor

Related News