ਭਾਰਤ-ਪਾਕਿ ਸਰਹੱਦ ਨਾਲ ਲੱਗਦੀਆਂ ਚੌਕੀਆਂ ’ਤੇ ਹੁੰਦੀ ਹੈ ਸਭ ਤੋਂ ਵੱਧ ਤਸਕਰੀ

Wednesday, Dec 11, 2019 - 04:57 PM (IST)

ਭਾਰਤ-ਪਾਕਿ ਸਰਹੱਦ ਨਾਲ ਲੱਗਦੀਆਂ ਚੌਕੀਆਂ ’ਤੇ ਹੁੰਦੀ ਹੈ ਸਭ ਤੋਂ ਵੱਧ ਤਸਕਰੀ

ਫਿਰੋਜ਼ਪੁਰ - ਭਾਰਤ-ਪਾਕਿ ਸਰਹੱਦ ਨਾਲ ਲੱਗਦੀਆਂ ਚੌਕੀਆਂ ’ਤੇ ਪਾਕਿ ਸਮੱਗਲਰਾਂ ਦਾ ਦਿਨਾਂ ਅਤੇ ਘੰਟਿਆਂ ਦੇ ਹਿਸਾਬ ਵਾਲਾ ਸਮਝੋਤਾ ਹੈ। ਇਸ ਮੁਤਾਬਕ ਉਹ ਜਿੰਨੀ ਚਾਹੇ ਹੈਰੋਇਨ, ਹਥਿਆਰ ਅਤੇ ਜਾਅਲੀ ਕਰੰਸੀ ਆਦਿ ਇਨ੍ਹਾਂ ਚੌਕੀਆਂ ਦੇ ਰਸਤੇ ਭਾਰਤੀ ਸਰਹੱਦ 'ਚ ਭਾਰਤੀ ਸਮੱਗਲਰ ਸਾਥੀਆਂ ਨੂੰ ਭੇਜ ਸਕਦੇ ਹਨ। ਇਸ ਦਾ ਖੁਲਾਸਾ ਕਾਊਂਟਰ ਇੰਟੈਲੀਜੈਂਸ ਨੇ ਕਾਬੂ ਕੀਤੇ ਤਸਕਰਾਂ ਵਲੋਂ ਕੀਤੀ ਪੁੱਛਗਿੱਛ ਦੇ ਆਧਾਰ ’ਤੇ ਕੀਤਾ ਗਿਆ ਹੈ। ਕਾਊਂਟਰ ਇੰਟੈਲੀਜੈਂਸ ਦੇ ਏ. ਆਈ. ਜੀ. ਨਰਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਾਲ ਉਸ ਦੀ ਟੀਮ ਨੇ ਪਾਕਿ ਤੋਂ ਆਈ 10 ਕਿਲੋਂ ਦੇ ਕਰੀਬ ਦੀ ਹੈਰੋਇਨ ਸਣੇ 10 ਤਸਕਰਾਂ ਨੂੰ ਕਾਬੂ ਕੀਤਾ ਹੈ। ਪੰਜਾਬ ਪੁਲਸ, ਸੀ.ਆਈ.ਏ. ਸਟਾਫ, ਕਾਊਂਟਰ ਇੰਟੈਲੀਜੈਂਸ, ਐਂਟੀ ਨਾਰਕੋਟਿਕਸ ਸੈੱਲ ਆਦਿ ਨੇ ਭਾਰਤੀ ਸਮੱਗਲਰਾਂ ਨੂੰ ਕਈ ਵਾਰ ਹੈਰੋਇਨ ਦੀ ਖੇਪ ਸਣੇ ਗ੍ਰਿਫਤਾਰ ਕਰਨ 'ਚ ਭਾਰੀ ਸਫਲਤਾ ਹਾਸਲ ਕੀਤੀ ਹੈ। 

ਉਨ੍ਹਾਂ ਦੱਸਿਆ ਕਿ ਇਸ ਸਮੱਗਲਿੰਗ 'ਚ ਦੋਵਾਂ ਦੇਸ਼ਾਂ ਦੇ ਸਮੱਗਲਰ ਆਪਸ ’ਚ ਵਟਸਐਪ ਦੀ ਵਰਤੋਂ ਕਰਦੇ ਹਨ। ਪਾਕਿ ਅਤੇ ਭਾਰਤੀ ਸਮੱਗਲਰਾਂ ਤੇ ਆਈ. ਐੱਸ. ਆਈ. ਦੇ ਨਾਪਾਕ ਇਰਾਦਿਆਂ ਨੂੰ ਅਸਫਲ ਕਰਨ ਲਈ ਬੀ. ਐੱਸ. ਐੱਫ. ਅਤੇ ਹੋਰ ਪੋਸਟਾਂ ਆਪਣੀ ਜਾਨ 'ਤੇ ਖੇਡ ਕੇ ਦੇਸ਼ ਦੀ ਰੱਖਿਆ ਕਰ ਰਹੀਆਂ ਹਨ। ਬੀ. ਐੱਸ. ਐੱਫ. ਵੱਲੋਂ ਫੈਸਿੰਗ ਨਾਲ-ਨਾਲ ਸਤਲੁਜ ਦਰਿਆ 'ਚ ਵੀ ਆਪਣੀ ਪੈਟਰੋਲਿੰਗ ਜਾਰੀ ਰੱਖੀ ਜਾਂਦੀ ਹੈ।ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫਸਰ ਅਨੁਸਾਰ ਜਨਵਰੀ 2019 ਤੋਂ ਲੈ ਕੇ ਅੱਜ ਤੱਕ ਬੀ. ਐੱਸ. ਐੱਫ. ਨੇ ਪੰਜਾਬ ਭਰ ਦੀਆਂ ਸਰਹੱਦਾਂ 'ਤੇ 212 ਕਿਲੋ 202 ਗ੍ਰਾਮ ਹੈਰੋਇਨ, 1 ਕਿਲੋ ਗ੍ਰਾਮ ਅਫੀਮ, 11 ਵੱਖ-ਵੱਖ ਤਰ੍ਹਾਂ ਦੇ ਹਥਿਆਰ, 458 ਕਾਰਤੂਸ, 18 ਭਾਰਤੀ ਮੋਬਾਇਲ ਦੇ ਸਿਮ ਕਾਰਡ, 21 ਪਾਕਿ ਮੋਬਾਇਲ ਦੇ ਸਿਮ ਕਾਰਡ, 18 ਭਾਰਤੀ ਮੋਬਾਇਲ ਅਤੇ ਕਈ ਸਮੱਗਲਰਾਂ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ ਹੈ।
 


author

rajwinder kaur

Content Editor

Related News