ਸ਼ਮਸ਼ਾਨਘਾਟ ਤੋਂ ਹੱਡੀਆਂ ਚੋਰੀ ਕਰਕੇ ਤਾਂਤਰਿਕਾਂ ਨੂੰ ਵੇਚਣ ਵਾਲਾ ਗਿਰੋਹ ਬੇਨਕਾਬ, 2 ਗ੍ਰਿਫ਼ਤਾਰ

Friday, Jun 03, 2022 - 02:47 AM (IST)

ਖੰਨਾ (ਬਿਪਨ) : ਖੰਨਾ ’ਚ ਲੰਬੇ ਸਮੇਂ ਤੋਂ ਇਕ ਗਿਰੋਹ ਸ਼ਮਸ਼ਾਨਘਾਟ ’ਚ ਮੁਰਦਿਆਂ ਦੀਆਂ ਹੱਡੀਆਂ ਤਾਂਤਰਿਕਾਂ ਨੂੰ ਵੇਚਣ ਦਾ ਧੰਦਾ ਕਰਦਾ ਆ ਰਿਹਾ ਸੀ, ਜਿਸ ਦਾ ਖੰਨਾ ਪੁਲਸ ਨੇ ਪਰਦਾਫਾਸ਼ ਕਰਕੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਸ਼ਿਕਾਇਤਕਰਤਾ ਰਿੰਕੂ ਲਖੀਆ ਵਾਸੀ ਅਮਲੋਹ ਰੋਡ ਖੰਨਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸ਼ਮਸ਼ਾਨਘਾਟ ’ਚ ਤਾਇਨਾਤ ਮੁਲਾਜ਼ਮ ਨਿਰਮਲ ਸਿੰਘ ਨਿੰਮਾ ਤੇ ਉਸ ਦੇ ਪੁੱਤਰ ਜਸਵਿੰਦਰ ਸਿੰਘ ਸਮੇਤ ਅਣਪਛਾਤੇ ਤਾਂਤਰਿਕ ਖਿਲਾਫ਼ ਮਾਮਲਾ ਦਰਜ ਕਰਕੇ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਤਾਂਤਰਿਕ ਫਰਾਰ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ: ਭਲਕੇ ਪਰਿਵਾਰ ਨੂੰ ਮਿਲਣ ਜਾਣਗੇ CM ਮਾਨ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰਿੰਕੂ ਲਖੀਆ ਨੇ ਦੱਸਿਆ ਕਿ ਉਸ ਦੇ 18 ਸਾਲਾ ਬੇਟੇ ਦੀਪਕ ਦੀ 3 ਨਵੰਬਰ 2021 ਨੂੰ ਮੌਤ ਹੋ ਗਈ ਸੀ, ਜਿਸ ਕਾਰਨ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਤੋਂ ਬਾਅਦ ਮ੍ਰਿਤਕ ਦੀਆਂ ਅਸਥੀਆਂ ’ਚੋਂ ਇਕ ਹੱਡੀ ਰਸਮ ਮੁਤਾਬਕ ਕੱਢੀ ਗਈ ਸੀ। ਇਸ ਨੂੰ ਇਕ ਲਿਫਾਫੇ ’ਚ ਪਾ ਕੇ ਕੱਚੀ ਮਿੱਟੀ ’ਚ ਦੱਬ ਦਿੱਤਾ ਗਿਆ ਸੀ। 5 ਨਵੰਬਰ ਨੂੰ ਜਦੋਂ ਰਿੰਕੂ ਆਪਣੇ ਰਿਸ਼ਤੇਦਾਰਾਂ ਸਮੇਤ ਬੇਟੇ ਦੀਆਂ ਅਸਥੀਆਂ ਲੈਣ ਸ਼ਮਸ਼ਾਨਘਾਟ ਗਿਆ ਤਾਂ ਉਥੇ ਉਨ੍ਹਾਂ ਦੇ ਬੇਟੇ ਦੀ ਹੱਡੀ ਗਾਇਬ ਦੇਖ ਕੇ ਹੈਰਾਨ ਰਹਿ ਗਏ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

PunjabKesari

ਇਸ ਦੌਰਾਨ ਸ਼ਿਕਾਇਤਕਰਤਾ ਸ਼ਮਸ਼ਾਨਘਾਟ ਅਤੇ ਆਸ-ਪਾਸ ਦੇ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਦਾ ਰਿਹਾ ਪਰ ਉਸ ਨੂੰ ਕੁਝ ਨਹੀਂ ਮਿਲਿਆ। ਉਪਰੰਤ ਉਸ ਨੇ ਸ਼ਮਸ਼ਾਨਘਾਟ ਦੇ ਇੰਚਾਰਜ ਨਿਰਮਲ ਸਿੰਘ ਨਾਲ ਦੋਸਤੀ ਵਧਾ ਲਈ ਅਤੇ ਇਕ ਦਿਨ ਉਸ ਕੋਲੋਂ ਇਕ ਨੌਜਵਾਨ ਦੀ ਹੱਡੀ ਮੰਗਦਿਆਂ 50 ਹਜ਼ਾਰ ਰੁਪਏ ਦੇ ਨੋਟਾਂ ਦਾ ਬੰਡਲ ਅੱਗੇ ਰੱਖ ਦਿੱਤਾ। ਪੈਸਿਆਂ ਦੇ ਲਾਲਚ ’ਚ ਆ ਕੇ ਨਿਰਮਲ ਸਿੰਘ ਨੇ 27 ਸਾਲ ਦੇ ਇਕ ਮ੍ਰਿਤਕ ਨੌਜਵਾਨ ਦੇ ਸਿਰ ਦੀ ਖੋਪੜੀ ਅਤੇ ਹੱਡੀ ਰਿੰਕੂ ਲਖੀਆ ਨੂੰ ਦਿੰਦਿਆਂ ਉਸ ਤੋਂ 21 ਹਜ਼ਾਰ ਰੁਪਏ ਦੀ ਮੰਗ ਕੀਤੀ।

ਇਹ ਵੀ ਪੜ੍ਹੋ : SBS ਨਗਰ ਪੁਲਸ ਨੂੰ ਮਿਲੀ ਸਫਲਤਾ, ਬੰਗਾ ਕਤਲ ਕਾਂਡ ਨੂੰ ਇਕ ਹਫ਼ਤੇ 'ਚ ਸੁਲਝਾਇਆ

ਰਿੰਕੂ ਲਖੀਆ ਨਿਰਮਲ ਸਿੰਘ ਨੂੰ ਆਪਣੇ ਜਾਲ ’ਚ ਫਸਾਉਂਦਾ ਗਿਆ ਅਤੇ ਸਟਿੰਗ ਕਰਦਿਆਂ ਨਿਰਮਲ ਸਿੰਘ ਦੀਆਂ ਗੱਲਾਂ ਵੀਡੀਓ ਰਿਕਾਰਡ ਕਰਦਾ ਰਿਹਾ, ਜਿਸ ਨਾਲ ਪਰਦਾਫਾਸ਼ ਹੋਇਆ ਕਿ ਉਕਤ ਗਿਰੋਹ ਲੰਬੇ ਸਮੇਂ ਤੋਂ ਇਹ ਕੰਮ ਕਰ ਰਿਹਾ ਹੈ। ਰਿੰਕੂ ਨੂੰ ਮ੍ਰਿਤਕ ਦੇ ਪੂਰੇ ਸਰੀਰ ਦੀਆਂ ਹੱਡੀਆਂ ਡੇਢ ਲੱਖ ਰੁਪਏ ’ਚ ਦੇਣ ਲਈ ਵੀ ਨਿਰਮਲ ਸਿੰਘ ਤਿਆਰ ਹੋ ਗਿਆ ਸੀ ਅਤੇ ਰਾਤ ਨੂੰ ਸ਼ਮਸ਼ਾਨਘਾਟ ਬੁਲਾ ਕੇ ਜਾਦੂ ਟੋਣਾ ਕਰਨ ਲਈ ਵੀ ਤਿਆਰ ਸੀ।

ਇਹ ਵੀ ਪੜ੍ਹੋ : ਇਕ ਹੋਰ ਬੁਰੀ ਖ਼ਬਰ: ਨਹੀਂ ਰਹੇ ਪ੍ਰਸਿੱਧ ਸੰਤੂਰ ਵਾਦਕ ਭਜਨ ਸੋਪੋਰੀ

ਆਖਿਰ ਰਿੰਕੂ ਲਖੀਆ ਨੇ ਇਸ ਦੀ ਸ਼ਿਕਾਇਤ ਐੱਸ. ਐੱਸ.ਪੀ .ਖੰਨਾ ਨੂੰ ਦਿੱਤੀ, ਜਿਨ੍ਹਾਂ ਨੇ ਡੀ. ਏ. ਲੀਗਲ ਦੀ ਰਿਪੋਰਟ ਲੈ ਕੇ ਕੇਸ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਪੁੱਛਗਿੱਛ ਦੌਰਾਨ ਕਥਿਤ ਮੁਲਜ਼ਮਾਂ ਨੇ ਮੰਨਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਇਹ ਗੋਰਖਧੰਦਾ ਕਰਦੇ ਆ ਰਹੇ ਹਨ। ਇਸ ਸਬੰਧੀ ਐੱਸ. ਐੱਸ. ਪੀ. ਰਵੀ ਕੁਮਾਰ ਨੇ ਕਿਹਾ ਕਿ ਰਿੰਕੂ ਲਖੀਆ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰਕੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਫਰਾਰ ਤਾਂਤਰਿਕ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News