ਬੰਬ ਡਿਟੈਕਸ਼ਨ ਟੀਮ ਨੇ ਸ਼ਾਪਿੰਗ ਮਾਲ ਤੇ ਬੱਸ ਅੱਡੇ ਦੀ ਕੀਤੀ ਚੈਕਿੰਗ

Friday, Jul 20, 2018 - 06:24 AM (IST)

 ਚੰਡੀਗਡ਼੍ਹ,   (ਸੁਸ਼ੀਲ)-   ਆਜ਼ਾਦੀ ਦਿਵਸ ਦੀ ਸੁਰੱਖਿਆ ਦੇ  ਮੱਦੇਨਜ਼ਰ ਪੁਲਸ ਨੇ ਬੰਬ ਡਿਟੈਕਸ਼ਨ ਟੀਮ ਤੇ ਡਾਗ ਸਕੁਐਡ ਨਾਲ ਵੀਰਵਾਰ ਨੂੰ ਬੱਸ ਅੱਡੇ ਤੇ ਸ਼ਾਪਿੰਗ ਮਾਲ ’ਚ ਸਰਚ ਮੁਹਿੰਮ ਚਲਾਈ। ਥਾਣਾ ਪੁਲਸ ਨੇ 90 ਜਨਤਕ ਥਾਵਾਂ ਦੀ ਚੈਕਿੰਗ ਕੀਤੀ ਤੇ 600 ਲੋਕਾਂ ਤੋਂ ਪੁੱਛਗਿਛ ਕਰ ਕੇ ਉਨ੍ਹਾਂ ਦੇ  ਪਛਾਣ  ਪੱਤਰ ਚੈੱਕ ਕੀਤੇ। ਇਸ ਤੋਂ ਇਲਾਵਾ ਥਾਣਾ ਪੁਲਸ ਨੇ ਪੀ. ਜੀ. ਆਈ. ਦੀ ਪਾਰਕਿੰਗ, ਸੈਕਟਰ 17 ਅਤੇ 43 ਬੱਸ ਅੱਡੇ,  ਸਿਨੇਮਾ ਘਰਾਂ, ਹਸਪਤਾਲ, ਮਾਰਕੀਟ ਅਤੇ ਮੰਦਰਾਂ ’ਚ ਜਾ ਕੇ ਚੈਕਿੰਗ ਕੀਤੀ। 
ਆਈ. ਟੀ. ਪਾਰਕ ਥਾਣਾ ਇੰਚਾਰਜ ਰਾਜੀਵ ਕੁਮਾਰ ਨੇ ਡੀ. ਟੀ. ਮਾਲ ’ਚ ਅਤੇ ਸੈਕਟਰ-11 ਥਾਣਾ ਇੰਚਾਰਜ ਲਖਬੀਰ ਸਿੰਘ ਨੇ ਪੀ. ਜੀ. ਆਈ. ’ਚ ਬੰਬ ਡਿਟੈਕਸ਼ਨ ਟੀਮ ਨਾਲ ਚੈਕਿੰਗ ਕੀਤੀ। ਮਨੀਮਾਜਰਾ ਥਾਣਾ ਇੰਚਾਰਜ ਰਣਜੀਤ ਸਿੰਘ ਨੇ ਸ਼ਿਵਾਲਿਕ ਗਾਰਡਨ ਕੋਲ ਪਾਰਕਿੰਗ ’ਚ ਖਡ਼੍ਹੇ ਵਾਹਨਾਂ, ਸੈਕਟਰ-36 ਥਾਣਾ ਇੰਚਾਰਜ ਰਣਜੋਤ ਸਿੰਘ ਨੇ ਮਾਰਕੀਟ ’ਚ ਜਾ ਕੇ ਸ਼ੱਕੀ ਲੋਕਾਂ ਤੋਂ ਪੁੱਛਗਿਛ ਕੀਤੀ। ਇਸ ਤੋਂ ਇਲਾਵਾ ਡੀ. ਐੱਸ. ਪੀ. ਸਾਊਥ ਹਰਜੀਤ ਕੌਰ ਨੇ ਮਾਰਕੀਟਾਂ ’ਚ ਜਾ ਕੇ ਲਾਵਾਰਿਸ ਵਾਹਨਾਂ ਦੀ ਚੈਕਿੰਗ ਕਰਵਾਈ।  


Related News