''ਬੁਆਇਲਰ ਮਾਲਕਾਂ'' ਨੂੰ ਉਦਯੋਗ ਮੁੜ ਚਲਾਉਣ ਲਈ ਖਾਸ ਹਦਾਇਤਾਂ ਜਾਰੀ

05/12/2020 11:33:55 AM

ਚੰਡੀਗੜ੍ਹ (ਸ਼ਰਮਾ) : ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਸਿਬਿਨ ਸੀ. ਨੇ ਬੁਆਇਲਰਜ਼ ਦੀ ਵਰਤੋਂ ਕਰ ਰਹੇ ਸਾਰੇ ਉਦਯੋਗ ਮਾਲਕਾਂ ਨੂੰ ਆਪਣੇ ਉਦਯੋਗਾਂ ਨੂੰ ਮੁੜ ਚਲਾਉਣ ਸਮੇਂ ਵਾਧੂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਲਾਕ ਡਾਊਨ ਹਟਾਉਣ ਤੋਂ ਬਾਅਦ ਅਤੇ ਉਦਯੋਗਿਕ ਗਤੀਵਿਧੀਆਂ ਮੁੜ ਸ਼ੁਰੂ ਕਰਨ ਸਮੇਂ ਬੁਆਇਲਰ ਮਾਲਕਾਂ ਨੂੰ ਵਧੇਰੇ ਚੌਕਸ ਰਹਿਣ ਅਤੇ ਸਾਰੇ ਸੁਰੱਖਿਆ ਪ੍ਰੋਟੋਕਾਲਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਇੰਡੀਅਨ ਬੁਆਇਲਰ ਰੈਗੂਲੇਸ਼ਨਜ਼ 1950 'ਚ ਦੱਸੀ ਢੁੱਕਵੀਂ ਪ੍ਰਕਿਰਿਆ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਹਾਦਸੇ ਤੋਂ ਬਚਿਆ ਜਾ ਸਕੇ।

ਇਹ ਸਲਾਹ ਵੀ ਦਿੱਤੀ ਗਈ ਹੈ ਕਿ ਇਸ ਪੜਾਅ ਦੌਰਾਨ ਬੁਆਇਲਰਜ਼, ਪਾਈਪ ਲਾਈਨ ਅਤੇ ਵਾਲਵਸ ਨੂੰ ਸ਼ੁਰੂ ’ਚ ਟੈਸਟ ਕੀਤਾ ਜਾਣਾ ਚਾਹੀਦਾ ਹੈ ਅਤੇ ਟੈਸਟ ਰਨ ਪੀਰੀਅਡ ਵਜੋਂ ਚਲਾਇਆ ਜਾਣਾ ਚਾਹੀਦਾ ਹੈ ਅਤੇ ਬੁਆਇਲਰਜ਼ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਜ਼ੋਖਮ ਨੂੰ ਘੱਟ ਕੀਤਾ ਜਾ ਸਕੇ। ਇਨ੍ਹਾਂ ਗਤੀਵਿਧੀਆਂ ਤੋਂ ਬਾਅਦ ਬੁਆਇਲਰਜ਼ ਨੂੰ ਨਿਰਧਾਰਿਤ ਨਿਯਮਾਂ ਤਹਿਤ ਇੰਜੀਨੀਅਰਾਂ ਜਾਂ ਬੁਆਇਲਰ ਅਟੈਂਡੈਂਟਾਂ ਦੀ ਨਿਗਰਾਨੀ ਹੇਠ ਚਲਾਇਆ ਜਾਣਾ ਚਾਹੀਦਾ ਹੈ।
 


Babita

Content Editor

Related News