ਟ੍ਰੀਟਮੈਂਟ ਪਲਾਂਟ ''ਚੋਂ ਮਿਲੀ ਨੌਜਵਾਨ ਦੀ ਲਾਸ਼, ਮੌਤ ਦਾ ਸੱਚ ਜਾਣ ਹੋ ਜਾਵੋਗੇ ਹੈਰਾਨ

Wednesday, Aug 17, 2022 - 02:41 AM (IST)

ਟ੍ਰੀਟਮੈਂਟ ਪਲਾਂਟ ''ਚੋਂ ਮਿਲੀ ਨੌਜਵਾਨ ਦੀ ਲਾਸ਼, ਮੌਤ ਦਾ ਸੱਚ ਜਾਣ ਹੋ ਜਾਵੋਗੇ ਹੈਰਾਨ

ਸਮਰਾਲਾ (ਬਿਪਨ) : ਸਮਰਾਲਾ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਬਣ ਗਿਆ, ਜਦੋਂ ਨਸ਼ੇ ਦੇ ਆਦੀ ਇਕ ਨੌਜਵਾਨ ਦੀ ਲਾਸ਼ ਟ੍ਰੀਟਮੈਂਟ ਪਲਾਂਟ 'ਚੋਂ ਮਿਲੀ। ਮ੍ਰਿਤਕ ਦਾ ਮੋਟਰਸਾਈਕਲ ਉਸ ਦੀ ਸਾਥੀ ਲੜਕੀ ਦੇ ਘਰੋਂ ਬਰਾਮਦ ਹੋਇਆ, ਜਿਸ ਮਗਰੋਂ ਪਰਿਵਾਰ ਵਾਲਿਆਂ ਨੇ ਨੌਜਵਾਨ ਦੇ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਸੀ।

ਖ਼ਬਰ ਇਹ ਵੀ : ਪੁਲਸ ਦੀ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼, ਉਥੇ J&K 'ਚ ਫੌਜੀ ਜਵਾਨਾਂ ਨਾਲ ਵਾਪਰਿਆ ਵੱਡਾ ਹਾਦਸਾ, ਪੜ੍ਹੋ TOP 10

ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਭਾਣਜਾ ਜਸਕਰਨ ਸਿੰਘ 2-3 ਦਿਨਾਂ ਤੋਂ ਲਾਪਤਾ ਸੀ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਸ ਦੀ ਲਾਸ਼ ਟ੍ਰੀਟਮੈਂਟ ਪਲਾਂਟ ਦੇ ਗੰਦੇ ਪਾਣੀ 'ਚੋਂ ਬੜੀ ਮੁਸ਼ਕਲ ਨਾਲ ਕੱਢੀ ਗਈ, ਜੋ ਕਿ ਪੂਰੀ ਤਰ੍ਹਾਂ ਗਲ਼-ਸੜ ਚੁੱਕੀ ਸੀ। ਜਸਕਰਨ ਦਾ ਮੋਟਰਸਾਈਕਲ ਉਸ ਦੀ ਸਾਥੀ ਲੜਕੀ ਦੇ ਘਰੋਂ ਮਿਲਿਆ। ਰਾਜਿੰਦਰ ਨੇ ਦੱਸਿਆ ਕਿ ਜਸਕਰਨ ਤੇ ਲੜਕੀ ਨਸ਼ਾ ਕਰਨ ਦੇ ਆਦੀ ਸਨ ਅਤੇ ਇੱਥੇ ਨਸ਼ਾ ਕਰਨ ਆਏ ਸਨ। ਰਾਜਿੰਦਰ ਮੁਤਾਬਕ ਲੜਕੀ ਨੇ ਪੁਲਸ ਸਾਹਮਣੇ ਇਹ ਦੱਸਿਆ ਕਿ ਜਦੋਂ ਉਹ ਟ੍ਰੀਟਮੈਂਟ ਪਲਾਂਟ 'ਤੇ ਨਸ਼ਾ ਕਰ ਰਹੇ ਸਨ ਤਾਂ ਅਚਾਨਕ ਜਸਕਰਨ ਗੰਦੇ ਪਾਣੀ 'ਚ ਡਿੱਗ ਗਿਆ ਪਰ ਲੜਕੀ ਵੱਲੋਂ ਕਿਸੇ ਨੂੰ ਇਸ ਦੀ ਖ਼ਬਰ ਨਾ ਦੇਣਾ ਵੀ ਸ਼ੱਕ ਦੇ ਘੇਰੇ 'ਚ ਹੈ। ਮੌਕੇ 'ਤੇ ਪੁੱਜੇ ਪਿੰਡ ਘਰਖਣਾ ਦੇ ਲਖਵੀਰ ਸਿੰਘ ਨੇ ਕਿਹਾ ਕਿ ਟ੍ਰੀਟਮੈਂਟ ਪਲਾਂਟ 'ਤੇ ਰੋਜ਼ਾਨਾ ਹੀ ਨੌਜਵਾਨ ਨਸ਼ਾ ਕਰਨ ਆਉਂਦੇ ਹਨ। ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ। ਜਸਕਰਨ ਤੇ ਉਸ ਦੇ ਨਾਲ ਲੜਕੀ ਵੀ ਨਸ਼ਾ ਕਰਨ ਆਈ ਸੀ ਤਾਂ ਇਹ ਘਟਨਾ ਵਾਪਰ ਗਈ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਬਣੇ ਅਮਨ ਅਰੋੜਾ ਦੀ 'ਜਗ ਬਾਣੀ' ਨਾਲ ਖਾਸ ਗੱਲਬਾਤ, ਸਵਾਲਾਂ ਦੇ ਦਿੱਤੇ ਖੁੱਲ੍ਹ ਕੇ ਜਵਾਬ

ਸਮਰਾਲਾ ਥਾਣਾ ਦੇ ਮੁਖੀ ਭਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਸ ਪਰਿਵਾਰ ਵਾਲਿਆਂ ਦੇ ਬਿਆਨ ਲਿਖ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਜਸਕਰਨ ਇੱਥੇ ਕੀ ਕਰਨ ਆਇਆ ਸੀ ਪਰ ਇੰਨਾ ਜ਼ਰੂਰ ਹੈ ਕਿ ਉਹ ਲਾਪਤਾ ਸੀ, ਜਿਸ ਬਾਰੇ ਪਰਿਵਾਰ ਨੇ ਪੁਲਸ ਨੂੰ ਦੱਸਿਆ ਹੋਇਆ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News