ਸਿਵਲ ਹਸਪਤਾਲ ਦੇ ਟਾਇਲਟ 'ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼, RMP ਡਾਕਟਰ ਸਣੇ 4 ਖ਼ਿਲਾਫ਼ ਕੇਸ ਦਰਜ

Wednesday, Aug 16, 2023 - 04:32 AM (IST)

ਸਿਵਲ ਹਸਪਤਾਲ ਦੇ ਟਾਇਲਟ 'ਚੋਂ ਮਿਲੀ ਨਵਜੰਮੀ ਬੱਚੀ ਦੀ ਲਾਸ਼, RMP ਡਾਕਟਰ ਸਣੇ 4 ਖ਼ਿਲਾਫ਼ ਕੇਸ ਦਰਜ

ਕਪੂਰਥਲਾ (ਚੰਦਰ ਮੜ੍ਹੀਆ) : ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਦੀ ਟਾਇਲਟ ਦੇ ਕਮੋਡ 'ਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਇਸ ਸਬੰਧੀ ਸੂਚਨਾ ਮਿਲਦੇ ਹੀ ਡਿਊਟੀ ਡਾਕਟਰ ਦੀ ਸ਼ਿਕਾਇਤ 'ਤੇ ਪੁਲਸ ਨੇ ਆਰਐੱਮਪੀ ਡਾਕਟਰ ਸਮੇਤ 4 ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਸੁਲਤਾਨਪੁਰ ਲੋਧੀ ਲਖਵਿੰਦਰ ਸਿੰਘ ਟੁਰਨਾ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਨੂੰ ਬੁੱਧਵਾਰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਗੁਰਦਾਸਪੁਰ-ਮੁਕੇਰੀਆਂ ਸੜਕ ਆਵਾਜਾਈ ਬੰਦ

ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ 'ਚ ਤਾਇਨਾਤ ਮੈਡੀਕਲ ਅਫ਼ਸਰ ਨੇ ਪੁਲਸ ਨੂੰ ਦੱਸਿਆ ਕਿ 14 ਅਗਸਤ ਨੂੰ ਤੜਕੇ 2 ਵਜੇ ਹਸਪਤਾਲ 'ਚ ਤਾਇਨਾਤ ਸਵੀਪਰ ਬਲਜੀਤ ਕੌਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਹਸਪਤਾਲ ਦੀ ਟਾਇਲਟ ਦੇ ਕਮੋਡ 'ਚ ਇਕ ਨਵਜੰਮੇ ਬੱਚੇ ਦੀ ਲਾਸ਼ ਪਈ ਹੈ, ਜਿਸ ਨੂੰ ਕਬਜ਼ੇ 'ਚ ਲੈ ਕੇ ਲੇਬਰ ਰੂਮ 'ਚ ਰੱਖਣ ਤੋਂ ਬਾਅਦ ਸੀਐੱਮਓ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਹਿੰਦੂ ਨਾਬਾਲਗ ਲੜਕੀ ਦਾ ਕਰਵਾਇਆ ਗਿਆ ਜ਼ਬਰਦਸਤੀ ਧਰਮ ਪਰਿਵਰਤਨ

ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਸਟਾਫ਼ ਤੋਂ ਪਤਾ ਲੱਗਾ ਸੀ ਕਿ ਨਵਜੰਮੀ ਬੱਚੀ ਅੰਜਲੀ ਪੁੱਤਰੀ ਬਲਵਿੰਦਰ ਸਿੰਘ ਦੀ ਹੈ, ਜਿਸ ਦੀ ਮਾਤਾ ਮਨਜੀਤ ਕੌਰ, ਪਿਤਾ ਬਲਵਿੰਦਰ ਸਿੰਘ ਤੇ ਡਾ. ਮੰਗਤ ਰਾਮ ਸਾਰੇ ਵਾਸੀ ਪਿੰਡ ਮਿਆਣੀ ਬਹਾਦਰਪੁਰ, ਜੋ ਕਿ ਸਿਵਲ ਹਸਪਤਾਲ ਆਏ ਸਨ ਤੇ ਸਟਾਫ਼ ਮੈਂਬਰ ਖੁਸ਼ਪ੍ਰੀਤ ਸਿੰਘ ਨੂੰ ਉਨ੍ਹਾਂ ਦੱਸਿਆ ਕਿ ਇਸ ਬੱਚੀ ਦੇ ਪੇਟ 'ਚ ਦਰਦ ਹੈ, ਆਰਐੱਮਪੀ ਡਾਕਟਰ ਨੇ ਕਿਹਾ ਕਿ ਇਸ ਨੂੰ ਦਰਦ ਦਾ ਟੀਕਾ ਲਗਵਾ ਲਓ।

ਇਹ ਵੀ ਪੜ੍ਹੋ : 'ਮੈਂ ਹਿੰਦੂ ਦੀ ਹੈਸੀਅਤ ਨਾਲ ਆਇਆ ਹਾਂ...', ਰਾਮ ਕਥਾ ਸੁਣਨ ਪਹੁੰਚੇ ਬ੍ਰਿਟਿਸ਼ PM ਰਿਸ਼ੀ ਸੁਨਕ, ਦੇਖੋ ਵੀਡੀਓ

ਸਟਾਫ਼ ਖੁਸ਼ਪ੍ਰੀਤ ਸਿੰਘ ਨੇ ਬੱਚੀ ਨੂੰ ਟੀਕਾ ਲਗਵਾਉਣ ਲਈ ਕਿਹਾ ਪਰ ਬੱਚੀ ਨੂੰ ਆਰਐੱਮਪੀ ਡਾਕਟਰ ਅਤੇ ਉਸ ਦੇ ਨਾਲ ਆਏ ਵਿਅਕਤੀ ਬਾਥਰੂਮ ਲੈ ਗਏ ਅਤੇ ਕੁਝ ਮਿੰਟਾਂ ਬਾਅਦ ਸਟਾਫ਼ ਖੁਸ਼ਪ੍ਰੀਤ ਤੋਂ ਦਰਦ ਦੀ ਗੋਲੀ ਲੈ ਕੇ ਵਾਪਸ ਚਲੇ ਗਏ। ਸ਼ਿਕਾਇਤਕਰਤਾ ਨੇ ਸ਼ੱਕ ਜ਼ਾਹਿਰ ਕਰਦਿਆਂ ਪੁਲਸ ਨੂੰ ਦੱਸਿਆ ਕਿ ਉਕਤ ਸਾਰੇ ਵਿਅਕਤੀਆਂ ਨੇ ਮਿਲੀਭੁਗਤ ਨਾਲ ਜ਼ਿੰਦਾ ਬੱਚੀ ਨੂੰ ਪੇਟ 'ਚ ਹੀ ਮਾਰ ਦਿੱਤਾ ਅਤੇ ਬਹਾਨੇ ਨਾਲ ਉਸ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News