ਜ਼ੀਰਾ ਤੋਂ ਲਾਪਤਾ ਹੋਏ ਬੱਚੇ ਦੀ ਖੇਤ 'ਚੋਂ ਮਿਲੀ ਲਾਸ਼, 3 ਭੈਣਾਂ ਦਾ ਇਕੌਲਤਾ ਭਰਾ ਸੀ ਜਸ਼ਨ

Sunday, Dec 11, 2022 - 05:48 PM (IST)

ਜ਼ੀਰਾ ਤੋਂ ਲਾਪਤਾ ਹੋਏ ਬੱਚੇ ਦੀ ਖੇਤ 'ਚੋਂ ਮਿਲੀ ਲਾਸ਼, 3 ਭੈਣਾਂ ਦਾ ਇਕੌਲਤਾ ਭਰਾ ਸੀ ਜਸ਼ਨ

ਫਿਰੋਜ਼ਪੁਰ/ਜ਼ੀਰਾ (ਸਤੀਸ਼) : ਜ਼ੀਰਾ ਤੋਂ ਇਕ ਦਿਲ-ਦਿਹਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 3 ਦਿਨ ਤੋਂ ਲਾਪਤਾ ਹੋਏ ਬੱਚੇ ਦੀ ਖੇਤਾਂ 'ਚੋਂ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਉਸ ਦੀ ਲਾਸ਼ ਪਿੰਡ ਦੇ ਇਕ ਖੇਤ 'ਚੋਂ ਲਹੂ-ਲੂਹਾਨ ਹਾਲਤ 'ਚ ਮਿਲੀ ਹੈ। ਦੱਸ ਦੇਈਏ ਕਿ ਮ੍ਰਿਤਕ ਬੱਚੇ ਬੀਤੀ 9 ਨਵੰਬਰ ਤੋਂ ਲਾਪਤਾ ਸੀ। ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਲਗਾਤਾਰ ਉਸਦੀ ਭਾਲ ਕੀਤੀ ਜਾ ਰਹੀ ਸੀ ਪਰ ਕਿਸੇ ਨੂੰ ਵੀ ਉਸ ਬਾਰੇ ਕੁਝ ਪਤਾ ਨਹੀਂ ਲੱਗਾ। ਦੱਸਣਯੋਗ ਹੈ ਕਿ ਮ੍ਰਿਤਕ ਜਸ਼ਨ (13) ਪੁੱਤਰ ਚੇਤਰ ਸਿੰਘ ਵਾਸੀ ਕੋਟ ਈਸੇ ਖਾਂ ਰੋਡ 7ਵੀਂ ਕਲਾਸ 'ਚ ਪੜ੍ਹਦਾ ਸੀ ਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਆਪਣੇ ਇਕਲੌਤੇ ਪੁੱਤ ਦੀ ਲਾਸ਼ ਮਿਲਣ 'ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਮ੍ਰਿਤਕ ਬੱਚੇ ਦੇ ਪਰਿਵਾਰ ਵਾਲੇ ਉਸੇ ਹੀ ਖੇਤ 'ਚ ਬੈਠੇ ਹੋਏ ਹਨ , ਜਿੱਥੋਂ ਉਸ ਦੀ ਲਾਸ਼ ਬਰਾਮਦ ਹੋਈ ਹੈ। 

ਇਹ ਵੀ ਪੜ੍ਹੋ- ਬਠਿੰਡਾ ਦੇ ਆਕਰਸ਼ ਗੋਇਲ ਨੇ ਬਣਾਇਆ ਨਵਾਂ ਰਿਕਾਰਡ, ਫਤਿਹ ਕੀਤੀਆਂ ਅਸਮਾਨ ਛੂੰਹਦੀਆਂ ਚੋਟੀਆਂ

PunjabKesari

ਇਸ ਸਬੰਧੀ ਗੱਲ ਕਰਦਿਆਂ ਮ੍ਰਿਤਕ ਜਸ਼ਨ ਦੇ ਪਰਿਵਾਰ ਨੇ ਕਿਹਾ ਕਿ ਸਾਡੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਸ ਨੂੰ ਇਸ ਸਬੰਧੀ ਜਦੋਂ ਜਾਣਕਾਰੀ ਦਿੱਤੀ ਗਈ ਸੀ ਤਾਂ ਪੁਲਸ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਬੱਚੇ ਨੂੰ 24 ਘੰਟਿਆਂ 'ਚ ਲੱਭ ਲਿਆ ਜਾਵੇਗਾ ਪਰ ਅੱਜ ਸਾਨੂੰ ਸਾਡੇ ਪੁੱਤ ਦੀ ਲਾਸ਼ ਮਿਲੀ ਹੈ। ਪਰਿਵਾਰ ਵਾਲਿਆਂ ਨੇ ਮੰਗ ਕਰਦਿਆਂ ਕਿਹਾ ਕਿ ਜਿਸ ਨੇ ਸਾਡੇ ਪੁੱਤ ਨਾਲ ਅਜਿਹਾ ਕੀਤਾ ਹੈ, ਉਸ ਦੀ ਭਾਲ ਕਰਕੇ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਕੇ ਉਸ ਨੂੰ ਸਜ਼ਾ ਦਿੱਤੀ ਜਾਵੇ। ਉੱਥੇ ਹੀ ਪੁਲਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਡੀ. ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਪਰਿਵਾਰਕ ਮੈਬਰਾਂ ਦੇ ਬਿਆਨ 'ਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਨੂੰ ਜਲਦ ਫੜ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News