ਘਰ ''ਚ ਲੋਹੇ ਦੀ ਚੇਨ ਨਾਲ ਲਟਕੀ ਮਿਲੀ ਇੰਡੀਅਨ ਆਇਲ ਦੇ ਅਸਿਸਟੈਂਟ ਮੈਨੇਜਰ ਦੀ ਲਾਸ਼
Tuesday, Sep 01, 2020 - 04:10 PM (IST)
ਚੰਡੀਗੜ੍ਹ (ਸੁਸ਼ੀਲ) : ਸੈਕਟਰ-44 ਏ ਨਿਵਾਸੀ ਇੰਡੀਅਨ ਆਇਲ ਕੰਪਨੀ ਦੇ ਅਸਿਸਟੈਂਟ ਮੈਨੇਜਰ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਅਸਿਸਟੈਂਟ ਮੈਨੇਜਰ ਰਿਸ਼ਭ ਕੁਮਾਰ (28) ਦੀ ਲਾਸ਼ ਐਤਵਾਰ ਸਵੇਰੇ ਉਸ ਦੇ ਘਰ ਵਿਚ ਮੌਜੂਦ ਜਿਮ ਦੇ ਅੰਦਰ ਲੋਹੇ ਦੀ ਚੇਨ ਦੇ ਫਾਹੇ ਨਾਲ ਲਟਕਦੀ ਮਿਲੀ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਨੌਕਰਾਨੀ ਘਰ ਵਿਚ ਸਵੇਰੇ ਕੰਮ ਕਰਨ ਪਹੁੰਚੀ। ਉਸ ਨੇ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਲਾਸ਼ ਨੂੰ ਫਾਹੇ ਤੋਂ ਉਤਾਰ ਕੇ ਸੈਕਟਰ-32 ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ। ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਸ ਮਾਮਲੇ ਵਿਚ ਸਾਰੇ ਪਹਿਲੂਆਂ 'ਤੇ ਜਾਂਚ ਕਰਨ ਵਿਚ ਜੁਟੀ ਹੈ।
ਇਹ ਵੀ ਪੜ੍ਹੋ : ਕੰਬਾਇਨ ਚਾਲਕ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਪਤੀ ਜ਼ਖ਼ਮੀਂ, ਪਤਨੀ ਦੀ ਮੌਤ
ਨੌਕਰਾਨੀ ਨੇ ਦੇਖੀ ਲਾਸ਼
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੂਲਰੂਪ ਤੋਂ ਦਿੱਲੀ ਦੇ ਰੋਹੀਣੀ ਦਾ ਰਹਿਣ ਵਾਲਾ 28 ਸਾਲਾ ਰਿਸ਼ਭ ਕੁਮਾਰ ਇੰਡੀਅਨ ਆਇਲ ਕੰਪਨੀ ਵਿਚ ਅਸਿਸਟੈਂਟ ਮੈਨੇਜਰ ਸੀ। ਉਹ ਸੈਕਟਰ-44 ਏ ਸਥਿਤ ਮਕਾਨ ਨੰਬਰ 524/2 ਵਿਚ ਪਿਛਲੇ ਕਾਫ਼ੀ ਸਮੇਂ ਤੋਂ ਇਕੱਲਾ ਰਹਿ ਰਿਹਾ ਸੀ। ਐਤਵਾਰ ਸਵੇਰੇ ਜਦੋਂ ਨੌਕਰਾਨੀ ਕੰਮ ਕਰਨ ਆਈ ਤਾਂ ਉਸ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ। ਰਿਸ਼ਭ ਘਰ ਵਿਚ ਬਣੇ ਜਿਮ ਏਰੀਆ ਵਿਚ ਲੋਹੇ ਦੀ ਚੇਨ ਨਾਲ ਲਟਕਿਆ ਹੋਇਆ ਸੀ। ਰੌਲਾ ਪਾਉਣ ਤੋਂ ਬਾਅਦ ਆਸਪਾਸ ਦੇ ਲੋਕ ਜਮ੍ਹਾ ਹੋ ਗਏ। ਸੂਚਨਾ ਮਿਲਣ 'ਤੇ ਸੈਕਟਰ-34 ਥਾਣਾ ਇੰਚਾਰਜ ਬਲਦੇਵ ਕੁਮਾਰ ਟੀਮ ਨਾਲ ਮੌਕੇ 'ਤੇ ਪੁੱਜੇ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਪ੍ਰਾਈਵੇਟ ਹਸਪਤਾਲਾਂ ਲਈ ਡੀ. ਸੀ. ਦੇ ਨਵੇਂ ਹੁਕਮ ਜਾਰੀ
ਛੇਤੀ ਹੀ ਹੋਣ ਵਾਲਾ ਸੀ ਵਿਆਹ
ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਘਟਨਾ ਦੇ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਵੀ ਰਿਸ਼ਭ ਦੀ ਛੁੱਟੀ ਸੀ। ਇਸ ਦੌਰਾਨ ਉਹ ਘਰ ਹੀ ਸੀ। ਅਗਲੀ ਸਵੇਰੇ ਜਦੋਂ ਨੌਕਰਾਨੀ ਕੰਮ ਕਰਨ ਲਈ ਆਈ ਤਾਂ ਘਟਨਾ ਬਾਰੇ ਪਤਾ ਲੱਗਿਆ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ। ਨਾਲ ਹੀ ਪਰਿਵਾਰ ਨੂੰ ਵੀ ਸੂਚਿਤ ਕਰ ਦਿੱਤਾ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਰਿਸ਼ਭ ਦਾ ਛੇਤੀ ਹੀ ਵਿਆਹ ਹੋਣ ਵਾਲਾ ਸੀ। ਪੁਲਸ ਨੇ ਮ੍ਰਿਤਕ ਦੇ ਲੈਪਟਾਪ ਅਤੇ ਮੋਬਾਇਲ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਵਿਚ ਪੁਲਸ ਇਸ ਨੂੰ ਆਤਮ ਹੱਤਿਆ ਮੰਨ ਕੇ ਚੱਲ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਦਾ ਬਿਆਨ ਦਰਜ ਕਰਨ ਤੋਂ ਬਾਅਦ ਹੀ ਮਾਮਲਾ ਸਾਫ਼ ਹੋ ਸਕੇਗਾ।