ਭਾਖਡ਼ਾ ਨਹਿਰ ’ਚੋਂ ਮਿਲੀ ਨੌਜਵਾਨ ਦੀ ਲਾਸ਼ ਮਾਪਿਆਂ ਨੇ ਜਤਾਇਆ ਕਤਲ ਦਾ ਸ਼ੱਕ

Saturday, Jul 21, 2018 - 01:55 AM (IST)

ਭਾਖਡ਼ਾ ਨਹਿਰ ’ਚੋਂ ਮਿਲੀ ਨੌਜਵਾਨ ਦੀ ਲਾਸ਼ ਮਾਪਿਆਂ ਨੇ ਜਤਾਇਆ ਕਤਲ ਦਾ ਸ਼ੱਕ

ਪਟਿਆਲਾ, (ਬਲਜਿੰਦਰ)- ਪਟਿਆਲਾ-ਨਾਭਾ ਰੋਡ ’ਤੇ ਭਾਖਡ਼ਾ ਵਿਚੋਂ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਅਸ਼ੋਕ ਕੁਮਾਰ (23) ਪੁੱਤਰ ਚੰਦਰਪਾਲ ਚੰਡੀਗਡ਼੍ਹ ਵਜੋਂ ਹੋਈ, ਜੋ ਕਿ ਇੰਡੋ ਗਲੋਬਲ ਕਾਲਜ ਸੈਕਟਰ-41 ਚੰਡੀਗਡ਼੍ਹ ਦਾ ਵਿਦਿਆਰਥੀ ਸੀ। ਲਾਸ਼ ਨੂੰ ਭੋਲੇਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਦੀ ਅਗਵਾਈ ਹੇਠ ਗੋਤਾਖੋਰਾਂ ਨੇ ਬਾਹਰ ਕੱਢਿਆ ਤੇ ਉਸ ਦੇ ਮਾਪਿਆਂ ਨਾਲ ਸੰਪਰਕ ਕੀਤਾ।  ਅਸ਼ੋਕ ਦੀ ਆਖਰੀ ਲੋਕੇਸ਼ਨ ਰੋਪਡ਼ ਕੋਲ ਦੀ ਸੀ। ਇਸ ਤੋਂ ਬਾਅਦ ਉਸ ਦਾ ਕੁੱਝ ਅਤਾ-ਪਤਾ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚੇ ਨੂੰ ਕੋਈ ਪਰੇਸ਼ਾਨੀ ਨਹੀਂ ਸੀ। ਉਹ ਕਿਸ ਤਰ੍ਹਾਂ ਆਤਮ-ਹੱਤਿਆ ਕਰ ਸਕਦਾ ਹੈ? ਉਨ੍ਹਾਂ ਇਸ ਮਾਮਲੇ ਵਿਚ ਕਤਲ ਦਾ ਸ਼ੱਕ ਜਤਾਇਆ ਅਤੇ ਪੁਲਸ ਨੂੰ ਅਪੀਲ ਕੀਤੀ ਕਿ ਅਸ਼ੋਕ ਦੀ ਮੌਤ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। 
 


Related News