ਸ਼ੁੱਕਰਵਾਰ ਤੋਂ ਲਾਪਤਾ ਹੋਏ 1 ਸਾਲ ਦੇ ਬੱਚੇ ਦੀ ਗੰਦੇ ਨਾਲੇ ’ਚੋਂ ਮਿਲੀ ਲਾਸ਼

Monday, Apr 10, 2023 - 01:04 AM (IST)

ਸ਼ੁੱਕਰਵਾਰ ਤੋਂ ਲਾਪਤਾ ਹੋਏ 1 ਸਾਲ ਦੇ ਬੱਚੇ ਦੀ ਗੰਦੇ ਨਾਲੇ ’ਚੋਂ ਮਿਲੀ ਲਾਸ਼

ਲੁਧਿਆਣਾ (ਰਿਸ਼ੀ)-ਥਾਣਾ ਹੈਬੋਵਾਲ ਦੇ ਇਲਾਕੇ ਗੋਪਾਲ ਨਗਰ ਨੇੜੇ ਸ਼ੁੱਕਰਵਾਰ ਨੂੰ ਘਰੋਂ ਮਾਂ ਨਾਲ ਗਏ ਲਾਪਤਾ ਹੋਏ 1 ਸਾਲ ਦੇ ਬੱਚੇ ਦੀ ਲਾਸ਼ ਐਤਵਾਰ ਨੂੰ ਗੰਦੇ ਨਾਲੇ ’ਚੋਂ ਬਰਾਮਦ ਹੋਈ ਹੈ। ਜਾਣਕਾਰੀ ਦਿੰਦੇ ਐੱਸ. ਐੱਚ. ਓ. ਬਿਟਨ ਕੁਮਾਰ ਨੇ ਦੱਸਿਆ ਕਿ ਐਤਵਾਰ ਨੂੰ ਸਵੇਰੇ ਤਲਾਸ਼ ’ਚ ਜੁਟੇ ਗੋਤਾਖੋਰਾਂ ਨੂੰ ਕੁਝ ਦੂਰੀ ’ਤੇ ਹੀ ਬੱਚੇ ਦੀ ਲਾਸ਼ ਬਰਾਮਦ ਹੋ ਗਈ।

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਦੇ ਵਧਦੇ ਕੇਸਾਂ ਦਰਮਿਆਨ ਕੋਵੀਸ਼ੀਲਡ ਦਾ ਨਿਰਮਾਣ ਹੋਇਆ ਬੰਦ, ਵੈਕਸੀਨ ਦੀ ਹੋਈ ਸ਼ਾਰਟੇਜ

ਬੱਚੇ ਦੀ ਪਛਾਣ ਹਿਮਾਂਸ਼ੂ ਦੇ ਰੂਪ ’ਚ ਹੋਈ ਹੈ। ਇਸ ਮਾਮਲੇ ਵਿਚ ਪੁਲਸ ਨੇ ਪਿਤਾ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕੀਤੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਹੈ। ‘ਵਰਣਨਯੋਗ ਹੈ ਕਿ ਪੁਲਸ ਨੂੰ ਦਿੱਤੇ ਬਿਆਨ ’ਚ ਚੋਖੇ ਲਾਲ ਨੇ ਦੱਸਿਆ ਸੀ ਕਿ ਉਸ ਦੀ ਪਤਨੀ ਰੂਬੀ ਮਾਨਸਿਕ ਤੌਰ ’ਤੇ ਠੀਕ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਹਨੀਪ੍ਰੀਤ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲਾ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਚੜ੍ਹਿਆ ਪੁਲਸ ਅੜਿੱਕੇ

ਲੱਗਭਗ 5 ਦਿਨ ਪਹਿਲਾਂ ਹੀ ਪਤਨੀ ਪਿੰਡ ਯੂ. ਪੀ. ਤੋਂ ਗੋਪਾਲ ਨਗਰ ਆਈ ਸੀ। ਸ਼ੁੱਕਰਵਾਰ ਸਵੇਰੇ 5.30 ਵਜੇ ਹਰ ਰੋਜ਼ ਦੀ ਤਰ੍ਹਾਂ ਘਰੋਂ ਕੰਮ ’ਤੇ ਚਲਾ ਗਿਆ। ਦੁਪਹਿਰ 2.30 ਵਜੇ ਮਾਲਕ ਨੇ ਫੋਨ ਕਰ ਕੇ ਦੱਸਿਆ ਸੀ ਕਿ ਉਸ ਦੀ ਪਤਨੀ ਕਾਫ਼ੀ ਸਮੇਂ ਤੋਂ ਗਾਇਬ ਹੈ, ਜਿਸ ਤੋਂ ਬਾਅਦ ਤੁਰੰਤ ਘਰ ਜਾ ਕੇ ਪਤਨੀ ਨੂੰ ਲੱਭਣਾ ਸ਼ੁਰੂ ਕਰ ਕੀਤਾ ਅਤੇ ਸ਼ਾਮ ਲੱਗਭਗ 5 ਵਜੇ ਪਤਨੀ ਘਰ ਤੋਂ ਕੁਝ ਦੂਰੀ ’ਤੇ ਮਿਲ ਗਈ, ਜਿਸ ਤੋਂ ਬੱਚੇ ਬਾਰੇ ਪੁੱਛਿਆ ਗਿਆ ਤਾਂ ਜ਼ਿਆਦਾ ਕੁਝ ਦੱਸ ਨਹੀਂ ਸਕੀ। ਬਾਅਦ ’ਚ ਪੁਲਸ ਨੇ ਨਿਗਮ ਦੀ ਕ੍ਰੇਨ ਅਤੇ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਭਾਰਤ ਨੇ ਵਾਹਗਾ ਬਾਰਡਰ ’ਤੇ ਤਿਰੰਗਾ ਲਹਿਰਾਉਣ ਲਈ ਲਗਾਇਆ ਪੋਲ, ਪਾਕਿਸਤਾਨ ਖੜ੍ਹਾ ਕਰ ਰਿਹੈ ਵਿਵਾਦ


author

Manoj

Content Editor

Related News