ਚੰਡੀਗੜ੍ਹ ਵਾਸੀਆਂ ਲਈ ਚੰਗੀ ਖ਼ਬਰ, ਹੁਣ ਸੈਕਟਰ-42 ਦੀ ਝੀਲ ''ਤੇ ਵੀ ਲੈ ਸਕੋਗੇ ਬੋਟਿੰਗ ਦਾ ਮਜ਼ਾ

Thursday, Dec 10, 2020 - 01:04 PM (IST)

ਚੰਡੀਗੜ੍ਹ ਵਾਸੀਆਂ ਲਈ ਚੰਗੀ ਖ਼ਬਰ, ਹੁਣ ਸੈਕਟਰ-42 ਦੀ ਝੀਲ ''ਤੇ ਵੀ ਲੈ ਸਕੋਗੇ ਬੋਟਿੰਗ ਦਾ ਮਜ਼ਾ

ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਵਾਸੀ ਛੇਤੀ ਹੀ ਸੈਕਟਰ-42 ਝੀਲ ’ਤੇ ਵੀ ਬੋਟਿੰਗ ਦਾ ਆਨੰਦ ਲੈ ਸਕਣਗੇ। ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਛੇਤੀ ਹੀ ਇੱਥੇ ਵੀ ਇਹ ਸਹੂਲਤ ਮੁਹੱਈਆ ਕਰਾਉਣ ਜਾ ਰਿਹਾ ਹੈ, ਜਿਸ ਲਈ ਸਿਟਕੋ ਵੱਲੋਂ ਇੱਛੁਕ ਏਜੰਸੀਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਫਾਈਨਲ ਕੰਪਨੀ ਰੈਵੇਨਿਊ ਸ਼ੇਅਰ ਬੇਸਿਜ਼ ’ਤੇ ਕਿਸ਼ਤੀ ਚਲਾਏਗੀ।

ਇਹ ਵੀ ਪੜ੍ਹੋ : ਮਹਿੰਗੀਆਂ ਫ਼ੀਸਾਂ ਨੇ ਤੋੜੇ 'ਪੰਜਾਬੀਆਂ' ਦੇ ਸੁਫ਼ਨੇ, ਵਿਦਿਆਰਥੀਆਂ ਨੇ ਛੱਡੀਆਂ MBBS ਦੀਆਂ 441 ਸੀਟਾਂ

ਸਿਟਕੋ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇੱਥੇ 2 ਅਤੇ 4 ਸੀਟਰ ਪੈਡਲ ਕਿਸ਼ਤੀ ਚਲਾਉਣ ਦੀ ਯੋਜਨਾ ਹੈ, ਜਿਸ ਲਈ ਉਹ ਏਜੰਸੀ ਫਾਈਨਲ ਕਰਨ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੈਕਟਰ-42 ਝੀਲ ’ਤੇ ਵੀ ਸੈਲਾਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦਾ ਮਕਸਦ ਹੈ, ਜਿਸ ਤਹਿਤ ਹੀ ਉਹ ਪਹਿਲੇ ਪੜਾਅ 'ਚ ਬੋਟਿੰਗ ਸ਼ੁਰੂ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਛੁਕ ਏਜੰਸੀਆਂ ਇਸ ਨੂੰ ਲੈ ਕੇ 24 ਦਸੰਬਰ ਤੱਕ ਆਪਣੀ ਬਿਡ ਜਮ੍ਹਾਂ ਕਰ ਸਕਦੀਆਂ ਹਨ। ਮੈਨੇਜਿੰਗ ਡਾਇਰੈਕਟਰ ਨੂੰ ਕਿਸੇ ਵੀ ਟੈਂਡਰ ਨੂੰ ਬਿਨਾਂ ਕਾਰਣ ਦੱਸੇ ਰਿਜੈਕਟ ਕਰਨ ਦਾ ਅਧਿਕਾਰ ਹੋਵੇਗਾ।

ਇਹ ਵੀ ਪੜ੍ਹੋ : 2 ਮਹੀਨੇ ਪਹਿਲਾਂ ਕੀਤੇ 'ਪ੍ਰੇਮ ਵਿਆਹ' ਦਾ ਅਜਿਹਾ ਹਸ਼ਰ ਹੋਵੇਗਾ, ਕੋਈ ਯਕੀਨ ਨਾ ਕਰ ਸਕਿਆ
ਫਿਲਹਾਲ ਸੁਖਨਾ ’ਤੇ ਚੱਲ ਰਹੀਆਂ ਹਨ 60 ਪੈਡਲ ਕਿਸ਼ਤੀਆਂ
ਅਜੇ ਫਿਲਹਾਲ ਸੁਖਨਾ ’ਤੇ 60 ਦੇ ਕਰੀਬ ਪੈਡਲ ਕਿਸ਼ਤੀਆਂ ਚੱਲ ਰਹੀਆਂ ਹਨ। ਕੋਰੋਨਾ ਦੇ ਚੱਲਦੇ ਤਾਲਾਬੰਦੀ ਤੋਂ ਸੁਖਨਾ ਝੀਲ ’ਤੇ ਬੰਦ ਪਈ ਬੋਟਿੰਗ ਨੂੰ ਪ੍ਰਸ਼ਾਸਨ ਨੇ 1 ਨਵੰਬਰ ਤੋਂ ਸ਼ੁਰੂ ਕੀਤਾ ਸੀ। ਪ੍ਰਸ਼ਾਸਨ ਨੇ 50 ਫ਼ੀਸਦੀ ਕੈਪੇਸਿਟੀ ਦੇ ਨਾਲ ਬੋਟਿੰਗ ਸ਼ੁਰੂ ਕੀਤੀ ਸੀ, ਜਿਸ 'ਚ ਪਹਿਲੇ ਦਿਨ ਮਹਿਕਮੇ ਨੂੰ ਬੋਟਿੰਗ ਤੋਂ 1.64 ਲੱਖ ਦਾ ਮਾਲੀਆ ਪ੍ਰਾਪਤ ਹੋਇਆ ਸੀ। ਲੋਕਾਂ 'ਚ ਬੋਟਿੰਗ ਲਈ ਇਸ ਕਦਰ ਉਤਸ਼ਾਹ ਹੈ ਕਿ ਬੋਟਿੰਗ ਖੁੱਲ੍ਹਣ ਦੇ ਪਹਿਲੇ ਦਿਨ ਹੀ 600 ਤੋਂ 700 ਦੇ ਕਰੀਬ ਲੋਕਾਂ ਨੇ ਬੋਟਿੰਗ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਟਲਿਆ ਵੱਡਾ ਰੇਲ ਹਾਦਸਾ, ਟੁੱਟੇ ਟਰੈਕ 'ਤੇ ਚੜ੍ਹ ਗਈ ਟਰੇਨ (ਵੀਡੀਓ)

ਕੋਰੋਨਾ ਵਾਇਰਸ ਦੇ ਵੱਧਦੇ ਖ਼ਤਰੇ ਨੂੰ ਦੇਖਦਿਆਂ 18 ਮਾਰਚ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖਨਾ ਝੀਲ 'ਚ ਬੋਟਿੰਗ ਬੰਦ ਕਰ ਦਿੱਤੀ ਸੀ। ਸੁਖਨਾ ਝੀਲ ’ਤੇ ਮਹਿਕਮਾ ਖੁਦ ਬੋਟਿੰਗ ਚਲਾ ਰਿਹਾ ਹੈ ਪਰ ਸੈਕਟਰ-42 ਝੀਲ ’ਤੇ ਸਿਟਕੋ ਦੀ ਰੈਵੇਨਿਊ ਸ਼ੇਅਰ ਬੇਸਿਜ਼ ’ਤੇ ਬੋਟਿੰਗ ਚਲਾਉਣ ਦੀ ਤਿਆਰੀ ਹੈ।

ਨੋਟ : ਚੰਡੀਗੜ੍ਹ ਦੀ ਸੈਕਟਰ-42 ਝੀਲ 'ਤੇ ਬੋਟਿੰਗ ਸ਼ੁਰੂ ਹੋਣ ਬਾਰੇ ਦਿਓ ਆਪਣੀ ਰਾਏ


author

Babita

Content Editor

Related News