ਬਲੂ ਵੇਲ੍ਹ ਗੇਮ ਦੇ ਸ਼ਿੰਕਜੇ ''ਚੋਂ ਨਿਕਲਣਾ ਚਾਹੁੰਦੇ ਹਨ ਵਿਦਿਆਰਥੀ, ਡਾਕਟਰਾਂ ਨੂੰ ਕੀਤੀ ਇਹ ਅਪੀਲ
Friday, Sep 08, 2017 - 01:27 PM (IST)
ਪਠਾਨਕੋਟ — ਬਲੂ ਵੇਲ੍ਹ ਗੇਮ ਦਾ ਸ਼ਿਕੰਜਾ ਚਾਰਾਂ ਤੇ ਅੱਤਵਾਦ ਦੀ ਤਰ੍ਹਾਂ ਫੈਲ ਰਿਹਾ ਹੈ, ਜਿਸ ਦੇ ਚੁੰਗਲ 'ਚ ਫਸੇ ਨੌਜਵਾਨ ਮੌਤ ਨੂੰ ਗਲੇ ਲਗਾ ਰਹੇ ਹਨ। ਇੰਨਾ ਹੀ ਨਹੀਂ ਪੰਜਾਬ ਦੇ ਪਠਾਨਕੋਟ 'ਚ ਅਜਿਹਾ ਮਾਮਲਾ ਮਿਲਣ ਤੋਂ ਬਾਅਦ ਉਥੋਂ ਦੇ ਨੌਜਵਾਨ ਕਾਫੀ ਡਰੇ ਹੋਏ ਹਨ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਨੇ ਆਪਣੇ ਬੱਚਿਆਂ ਨੂੰ ਬਚਾ ਤਾਂ ਲਿਆ ਪਰ ਉਹ ਅਜੇ ਵੀ ਦਹਿਸ਼ਤ ਦੇ ਸਾਏ ਹੇਠ ਹਨ। ਉਸ ਦੇ ਨਾਲ-ਨਾਲ ਹੋਰ ਵਿਦਿਆਰਥੀ ਵੀ ਪੁਲਸ ਨੂੰ ਫਓਨ ਕਰ ਕੇ ਕਹਿ ਰਹੇ ਹਨ ਕਿ ਸਰ ਮੈਂ ਹੀ ਨਹੀਂ ਕਈ ਹੋਰ ਵਿਦਿਆਰਥੀ ਵੀ ਇਸ ਗੇਮ 'ਚ ਫਸੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਾ ਉਹ ਪੜ੍ਹਾਈ 'ਚ ਮਨ ਲਗਾ ਪਾ ਰਹੇ ਹਨ ਤੇ ਨਾ ਸੌ ਪਾ ਰਹੇ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਸਾਨੂੰ ਬਚਾਇਆ ਜਾਵੇ।
ਮਨੋਰੋਗ ਮਾਹਿਰ ਡਾ. ਸੋਨੀਆ ਮਿਸ਼ਰਾ ਨੇ ਕਿਹਾ ਕਿ ਬੁੱਧਵਾਰ ਰਾਤ ਨੂੰ ਉਨ੍ਹਾਂ ਨੂੰ ਇਕ ਵਿਦਿਆਰਥੀ ਦਾ ਫੋਨ ਆਇਆ ਸੀ। ਉਨ੍ਹਾਂ ਕਿਹਾ ਕਿ ਮਾਮਲੇ 'ਤੇ ਧਿਆਨ ਦਿੱਤਾ ਜਾ ਰਿਹਾ ਹੈ।
ਸਿਹਤ ਵਿਭਾਗ ਨੇ ਕਿਹਾ ਕਿ ਗੇਮ 'ਚ ਫਸੇ ਜੋ ਵਿਦਿਆਰਥੀ ਇਲਾਜ ਕਰਵਾਉਣਾ ਚਾਹੁੰਦੇ ਹਨ, ਉਹ ਬਿਨ੍ਹਾਂ ਕਿਸੇ ਝਿਝੱਕ ਆਪਣਾ ਇਲਾਜ ਕਰਵਾਉਣ ਆਉਣ, ਉਨ੍ਹਾਂ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
