Twitter ਨੇ CM ਭਗਵੰਤ ਮਾਨ, ਕੇਜਰੀਵਾਲ, ਯੋਗੀ ਤੇ ਭਾਜਪਾ ਸਣੇ ਕਈ ਖਾਤਿਆਂ ਤੋਂ ਹਟਾਇਆ ਬਲੂ ਟਿੱਕ, ਪੜ੍ਹੋ ਵਜ੍ਹਾ

Friday, Apr 21, 2023 - 05:39 AM (IST)

ਨੈਸ਼ਨਲ ਡੈਸਕ: ਭਾਰਤ ਵਿਚ ਬਲੂ ਟਿੱਕ ਵੈਰੀਫ਼ਾਈਡ ਯੂਜ਼ਰਸ ਲਈ ਵੱਡੀ ਖ਼ਬਰ ਹੈ। ਟਵਿੱਟਰ 'ਤੇ ਅਕਾਊਂਟਸ ਤੋਂ ਵੈਰੀਫ਼ਾਈਡ ਬਲੂ ਟਿੱਕ ਹਟਣੇ ਸ਼ੁਰੂ ਹੋ ਗਏ ਹਨ। ਪਹਿਲੇ ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਕਾਊਂਟ ਤੋਂ ਵੈਰੀਫ਼ਾਈਡ ਹੋਣ ਦਾ ਟੈਗ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਅਧਿਕਾਰਤ ਅਕਾਊਂਟ ਤੋਂ ਵੀ ਬਲੂ ਟਿੱਕ ਹੱਟ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਸਾਰੇ ਟਵਿੱਟਰ ਅਕਾਊਂਟਸ ਤੋਂ ਵੈਰੀਫ਼ਾਈਡ ਟੈਗ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦਾ ਵੀ ਬਲੂ ਟੈਗ ਹਟਾ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਦਿੱਲੀ ਸਰਕਾਰ ਦਾ ਮਜ਼ਦੂਰਾਂ ਨੂੰ ਤੋਹਫ਼ਾ, ਕਿਰਤ ਮੰਤਰੀ ਨੇ ਵਧਾਈ ਤਨਖ਼ਾਹ

ਭਗਵੰਤ ਮਾਨ, ਕੇਜਰੀਵਾਲ ਸਣੇ ਆਪ ਆਗੂਆਂ ਦਾ ਬਲੂ ਟਿੱਕ ਹਟਿਆ

PunjabKesari

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਕਈ ਆਪ ਆਗੂਆਂ ਦੇ ਟਵਿੱਟਰ ਖ਼ਾਤਿਆਂ ਤੋਂ ਬਲੂ ਟਿੱਕ ਹੱਟ ਗਿਆ ਹੈ। ਮੁੱਖ ਮੰਤਰੀ ਮਾਨ ਦੇ ਟਵਿੱਟਰ 'ਤੇ 1.3 ਮਿਲੀਅਨ ਫ਼ਾਲੋਅਰਜ਼ ਹਨ। ਉੱਥੇ ਹੀ ਕੇਜਰੀਵਾਲ ਦੇ 27 ਮਿਲੀਅਨ ਫਾਲੋਅਰਜ਼ ਹਨ। ਆਮ ਆਦਮੀ ਪਾਰਟੀ ਦੇ ਖ਼ਾਤੇ ਤੋਂ ਵੀ ਬਲੂ ਟਿੱਕ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਪ ਸੰਸਦ ਸੰਜੇ ਸਿੰਘ, ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ, ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਸਣੇ ਪਾਰਟੀ ਦੇ ਕਈ ਟਵਿੱਟਰ ਖ਼ਾਤਿਆਂ ਤੋਂ ਵੈਰੀਫਾਈਡ ਅਕਾਊਂਟ ਦਾ ਟੈਗ ਹਟਾ ਦਿੱਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਸਕੂਲ ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਇਸ ਸੂਬੇ ਦੇ ਸਕੂਲ ਜੂਨ ਤਕ ਰਹਿਣਗੇ ਬੰਦ, ਪੜ੍ਹੋ ਵਜ੍ਹਾ

PunjabKesari

ਕਾਂਗਰਸ ਨੂੰ ਵੀ ਗਵਾਉਣਾ ਪਿਆ ਟੈਗ

PunjabKesari

ਕਾਂਗਰਸ ਪਾਰਟੀ ਦੇ ਆਫੀਸ਼ੀਅਲ ਅਕਾਊਂਟ ਤੋਂ ਵੀ ਬਲੂ ਟਿੱਕ ਹੱਟ ਗਿਆ ਹੈ। ਕਾਂਗਰਸ ਦੇ ਟਵਿੱਟਰ 'ਤੇ ਤਕਰੀਬਨ 9.4 ਮਿਲੀਅਨ ਫਾਲੋਅਰ ਹਨ। ਕਾਂਗਰਸ ਦੇ ਜਨਰਲ ਸਕੱਤਰ ਤੇ ਪਾਰਟੀ ਬੁਲਾਰੇ ਜੈਰਾਮ ਰਮੇਸ਼ ਦਾ ਵੀ ਅਕਾਊਂਟ ਵੈਰੀਫ਼ਾਈਡ ਨਹੀਂ ਰਿਹਾ। 

ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, 5 ਜਵਾਨ ਸ਼ਹੀਦ

ਯੋਗੀ ਅਦਿੱਤਿਆਨਾਥ ਦੇ ਅਕਾਊਂਟ ਤੋਂ ਵੀ ਹਟਿਆ ਟੈਗ

PunjabKesari

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਅਕਾਊਂਟ ਤੋਂ ਬਲੂ ਟਿੱਕ ਦਾ ਬੈਚ ਹੱਟ ਗਿਆ ਹੈ। ਯੋਗੀ ਅਦਿੱਤਿਆਨਾਥ ਦੇ ਸੋਸ਼ਲ ਮੀਡੀਆ ਸਾਈਟ ਟਵਿੱਟਰ 'ਤੇ 24.3 ਮਿਲੀਅਨ ਫਾਲੋਅਰ ਹਨ। ਇਸ ਤੋਂ ਇਲਾਵਾ ਦੋਵੇਂ ਉਪ ਮੁੱਖ ਮੰਤਰੀਆਂ ਦੇ ਬਲੂ ਟਿੱਕ ਵੀ ਹੱਟ ਗਏ ਹਨ। 

ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਲਈ ਅਹਿਮ ਖ਼ਬਰ, ਹੁਣ ਪੜ੍ਹਾਈ ਦੇ ਨਾਲ-ਨਾਲ ਕਰ ਸਕਣਗੇ ਕਮਾਈ

ਐਲਨ ਮਸਕ ਨੇ ਕੀਤਾ ਸੀ ਐਲਾਨ

PunjabKesari

ਅਮਰੀਕਾ ਕਾਰੋਬਾਰੀ ਐਲਨ ਮਸਕ ਨੇ ਪਿਛਲੇ ਸਾਲ ਟਵਿੱਟਰ ਖਰੀਦਣ ਤੋਂ ਬਾਅਦ ਐਲਾਨ ਕੀਤਾ ਸੀ ਕਿ ਹੁਣ ਬਲੂ ਟਿੱਕ ਰੱਖਣ ਵਾਲਿਆਂ ਨੂੰ ਇਕ ਨਿਰਧਾਰਿਤ ਕੀਮਤ ਅਦਾ ਕਰਨੀ ਹੋਵੇਗੀ। ਹਾਲਾਂਕਿ ਮਸਕ ਨੂੰ ਇਸ ਲਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਬਲੂ ਟਿੱਕ ਲਈ ਵੱਖ-ਵੱਖ ਦੇਸ਼ਾਂ ਵਿਚ ਵੱਖੋ-ਵੱਖਰੀ ਕੀਮਤ ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮਸਕ ਨਵਾਂ ਬੈਚ ਵੀ ਲੈ ਕੇ ਆਏ ਹਨ। ਇਨ੍ਹਾਂ ਵਿਚ ਗ੍ਰੇ ਤੇ ਗੋਲਡਨ ਬੈਚ ਹਨ। ਗ੍ਰੇ ਬੈਚ ਸਮਾਜਿਕ ਹਸਤੀਆਂ ਨੂੰ ਦਿੱਤੇ ਜਾ ਰਹੇ ਹਨ ਤੇ ਗੋਲਡਨ ਬੈਚ ਬਿਜ਼ਨਸ ਕੰਪਨੀਆਂ ਨੂੰ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News