ਨੀਲੇ ਕਾਰਡ ਕੱਟੇ; ਪਿੰਡ ਵਾਸੀਅਾਂ ਨੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ
Thursday, Jun 21, 2018 - 01:54 AM (IST)

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਪਿੰਡ ਮੁਬਾਰਕਪੁਰ ਦੇ ਲੋਕਾਂ ਨੇ ਅਖੌਤੀ ਕਾਂਗਰਸੀ ਆਗੂ ਕਹਾਉਣ ਵਾਲੇ ਇਕ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਪਿੰਡ ਵਾਸੀਆਂ ਦੇ ਨੀਲੇ ਕਾਰਡ ਕਟਵਾਉਣ ਦੇ ਵਿਰੋਧ ਵਿਚ ਵਿਧਾਇਕ ਨੂੰ ਮੰਗ ਪੱਤਰ ਦਿੱਤਾ। ਵਿਧਾਇਕ ਦੀ ਰਿਹਾਇਸ਼ ’ਤੇ ਪੁੱਜੇ ਪਿੰਡ ਵਾਸੀਆਂ ਨੇ ਤਿੱਖਾ ਵਿਰੋਧ ਜਤਾਉਂਦੇ ਹੋਏ ਕਿਹਾ ਕਿ ਆਪਣੇ ਆਪ ਨੂੰ ਕਾਂਗਰਸੀ ਕਹਾਉਣ ਵਾਲਾ ਪਿੰਡ ਦਾ ਇਕ ਆਗੂ ਗਰੀਬ ਲੋਕਾਂ ਦੇ ਪਹਿਲਾਂ ਤੋਂ ਬਣੇ ਹੋਏ ਨੀਲੇ ਕਾਰਡ ਕਟਵਾਉਣ ਦੇ ਇਲਾਵਾ ਨਵੇਂ ਕਾਰਡ ਬਣਾਏ ਜਾਣ ਦਾ ਵੀ ਵਿਰੋਧ ਕਰ ਰਿਹਾ ਹੈ। ਪਿੰਡ ਦੇ ਕਰੀਬ 107 ਪਰਿਵਾਰਾਂ ਦੇ ਨੀਲੇ ਕਾਰਡ ਕਟਵਾਉਣ ਦਾ ਪਤਾ ਚੱਲਣ ’ਤੇ ਉਹ ਉਕਤ ਵਿਅਕਤੀ ਦੀ ਸ਼ਿਕਾਇਤ ਕਰਨ ਲਈ ਹਲਕਾ ਵਿਧਾਇਕ ਦੇ ਕੋਲ ਪੁੱਜੇ ਹਨ। ਪਿੰਡ ਵਾਸੀਅਾਂ ਸੁੱਚਾ ਰਾਮ ਬਾਲੀ, ਹਰਮੇਸ਼ ਸਿੰਘ, ਸੱਤਿਆ, ਦੇਬੋ, ਕਿਰਨ, ਹਰਬੰਸ ਕੌਰ ਅਤੇ ਹਰਮੇਸ਼ ਲਾਲ ਨੇ ਦੱਸਿਆ ਕਿ ਉਹ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਅਤੇ ਜ਼ਿਆਦਾਤਰ ਪਰਿਵਾਰ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਮੌਕੇ ਹਲਕਾ ਵਿਧਾਇਕ ਅੰਗਦ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਕਿਸੇ ਗਰੀਬ ਅਤੇ ਜ਼ਰੂਰਤਮੰਦ ਪਰਿਵਾਰ ਦਾ ਨੀਲਾ ਕਾਰਡ ਨਹੀਂ ਕੱਟਿਆ ਜਾਵੇਗਾ।
ਇਸ ਮੌਕੇ ਸਾਧੂ ਰਾਮ, ਸੁਰਿੰਦਰ ਸ਼ਿੰਦਾ, ਸੰਤੋਖ ਰਾਮ, ਪਰਮਜੀਤ, ਸਤਨਾਮ, ਜੀਤਰਾਮ, ਗੁਰਮੀਤ ਪਾਲਾ, ਚਮਨ ਲਾਲ, ਗਿਆਨ ਕੌਰ, ਆਤਮਾ ਰਾਮ, ਜਗਦੀਸ਼ ਰਾਏ, ਗੁਰਦੇਵ ਕੌਰ, ਸੁਰਿੰਦਰ ਕੌਰ, ਜਸਵੀਰ ਸਿੰਘ, ਪ੍ਰਕਾਸ਼ ਰਾਮ, ਰਮੇਸ਼ ਲਾਲ, ਜੈਰਾਮ, ਦਿਲਾਵਰ ਸਿੰਘ ਅਤੇ ਧਰਮਪਾਲ ਆਦਿ ਹਾਜ਼ਰ ਸਨ।