ਪਿੰਡ ਲੁਬਾਣਾ ਦੇ ਗੁਰਦੁਆਰੇ ਅੰਦਰ ਚੱਲੀਆਂ ਕਿਰਪਾਨਾਂ, ਗੁਰੂ ਗਰੰਥ ਸਾਹਿਬ ਅੱਗੇ ਹੋਇਆ ਖੂਨੀ ਟਕਰਾਅ

08/03/2015 2:08:59 PM

ਬੇਗੋਵਾਲ (ਬਬਲਾ)-ਇਥੋਂ ਦੇ ਨਜ਼ਦੀਕੀ ਪਿੰਡ ਲੁਬਾਣਾ ਵਿਖੇ ਦੱਖਣੀ ਮੁਹੱਲਾ ਗੁਰਦੁਆਰਾ ਸਾਹਿਬ ਦੇ ਅੰਦਰ ਦੋ ਧਿਰਾਂ ''ਚ ਕਿਰਪਾਨਾਂ ਚੱਲ ਪਈਆਂ ਅਤੇ ਇਸ ਖੂਨੀ ਟਕਰਾਅ ''ਚ ਦੋਹਾਂ ਧਿਰਾਂ ਦੇ ਚਾਰ ਵਿਅਕਤੀ ਜ਼ਖਮੀ ਹੋ ਗਏ। ਫਿਲਹਾਲ ਸਾਰੇ ਜ਼ਖਮੀਂ ਸਬ ਡਵੀਜ਼ਨ ਹਸਪਤਾਲ ਭੁਲੱਥ ਵਿਖੇ ਜੇਰੇ ਇਲਾਜ ਹਨ।
ਜਾਣਕਾਰੀ ਮੁਤਾਬਕ ਇਕ ਧਿਰ ਦੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਐਤਵਾਰ ਦੀ ਸ਼ਾਮ ਦੱਖਣੀ ਮੁਹੱਲਾ ਦੇ ਗੁਰਦੁਆਰਾ ਸਾਹਿਬ ਗਿਆ ਸੀ। ਅਰਦਾਸ ਉਪਰੰਤ ਜਦੋਂ ਭਾਈ ਮਨਜੀਤ ਸਿੰਘ ਗੁਰੂ ਮਹਾਰਾਜ ਜੀ ਦੀ ਤਾਬਿਆ ''ਤੇ ਬੈਠਾ ਹੋਇਆ ਸੀ ਤਾਂ ਇੰਨੇ ਨੂੰ ਇਸੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਾ ਸਿੰਘ ਅਤੇ ਉਸ ਦੇ ਸਾਥੀਆਂ ਨੇ ਆਉਂਦਿਆਂ ਹੀ ਭਾਈ ਮਨਜੀਤ ਸਿੰਘ ਦੀ ਖਿੱਚ ਧੂਹ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਜੋਗਾ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਪਏ ਸ਼ਸਤਰ ਨਾਲ ਭਾਈ ਮਨਜੀਤ ਸਿੰਘ ''ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀਂ ਕਰ ਦਿੱਤਾ। ਇਸ ਝੜਪ ''ਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਵੀ ਹਿਲ ਗਈ, ਜਿਸ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਹੋਈ। ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਦੀ ਪੂਰੀ ਵੀਡੀਓ ਰਿਕਾਰਡਿੰਗ ਵੀ ਹੈ। 
ਜਦੋਂ ਇਸ ਸੰਬੰਧੀ ਦੂਜੀ ਧਿਰ ਨੂੰ ਪੁੱਛਿਆ ਗਿਆ ਤਾਂ ਕੈਪਟਨ ਹਰਬੰਸ ਸਿੰਘ ਨੇ ਦੱਸਿਆ ਕਿ ਇਕ ਦਿਨ ਭਾਈ ਮਨਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਆਵਾਜ਼ ਦਿੱਤੀ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ ਚੁਣੀ ਗਈ ਹੈ, ਜਦੋਂ ਕਿ ਦੂਸਰੇ ਦਿਨ ਜੋਗਾ ਸਿੰਘ ਨੇ ਆਵਾਜ਼ ਦਿੱਤੀ ਕਿ ਕਮੇਟੀ ਪਹਿਲੀ ਹੀ ਕਾਇਮ ਰਹੇਗੀ, ਜਿਸ ''ਤੇ ਸਮੂਹ ਸਾਧ-ਸੰਗਤ ਦੀ ਪ੍ਰਧਾਨਗੀ ਬਣੀ ਹੈ ਪਰ ਬੀਤੀ ਰਾਤ ਮਨਜੀਤ ਸਿੰਘ ਧੱਕੇ ਨਾਲ ਤਾਬਿਆ ''ਤੇ ਬੈਠ ਗਿਆ ਤਾਂ ਦੋਹਾਂ ਧਿਰਾਂ ਵਿਚਕਾਰ ਬਹਿਸ ਛਿੜ ਗਈ।
ਕੈਪਟਨ ਹਰਬੰਸ ਨੇ ਦੱਸਿਆ ਕਿ ਵਿਰੋਧੀ ਧਿਰ ਦੇ 7-8 ਵਿਅਕਤੀਆਂ ਨੇ ਉਨ੍ਹਾਂ ''ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਪੱਗ ਲਾਹ ਕੇ ਦਾੜੀ ਪੁੱਟੀ ਅਤੇ ਕੇਸਾਂ ਦੀ ਬੇਅਦਬੀ ਕੀਤੀ। ਉਨ੍ਹਾਂ ਕਿਹਾ ਕਿ ਇਹ ਧਿਰ ਜ਼ਬਰਦਸਤੀ ਇਥੇ ਜ਼ੋਰ-ਜ਼ੋਰ ਦੀ ਸਿਮਰਨ ਕਰਦੀ ਹੈ, ਜਿਸ ''ਤੇ ਬਹੁਤ ਸਾਰੇ ਲੋਕ ਮੁਲਜ਼ਮਾਂ ਨੂੰ ਇਸ ਤਰ੍ਹਾਂ ਨਹੀਂ ਕਰਨ ਦਿੰਦੇ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਾਰੀ ਘਟਨਾ ਨੂੰ ਮੁੱਖ ਰੱਖਦਿਆਂ ਦੂਜੀ ਧਿਰ ਖਿਲਾਫ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦੁਆਇਆ ਜਾਵੇ।

Babita Marhas

News Editor

Related News