ਟਰਾਈ ਸਾਈਕਲ ''ਤੇ ਗੁਰਧਾਮਾਂ ਦੀ ਯਾਤਰਾ ''ਤੇ ਨਿਕਲਿਆ ਗੁਰੂ ਦਾ ਸਿੰਘ, ਉੱਤਰਾਖੰਡ ਤੋਂ ਪਹੁੰਚਿਆ ਸ੍ਰੀ ਹਰਿਮੰਦਰ ਸਾਹਿਬ
Saturday, Apr 06, 2024 - 10:55 AM (IST)
ਅੰਮ੍ਰਿਤਸਰ (ਸਰਬਜੀਤ): ਉੱਤਰਾਖੰਡ ਤੋਂ ਵਕੀਲ ਸਿੰਘ ਆਪਣੇ ਟਰਾਈ ਸਾਈਕਲ ਦੇ ਜ਼ਰੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਲਈ ਪਹੁੰਚਿਆ ਹੈ। ਉਨ੍ਹਾਂ ਨੇ ਦੱਸਿਆ ਕਿ ਚਾਹੇ ਉਹ ਹੈਂਡੀਕੈਪ ਹੈ, ਪਰ ਸਤਿਗੁਰੂ ਵੱਲੋਂ ਦਿੱਤੀ ਹਿੰਮਤ ਸਦਕਾ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਆਪਣੇ ਟਰਾਈਸਾਈਕਲ 'ਤੇ ਪੰਜਾਬ ਦੇ ਸਾਰੇ ਹੀ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਆਉਣਗੇ।
ਇਹ ਖ਼ਬਰ ਵੀ ਪੜ੍ਹੋ - ਮਾਨਸਾ 'ਚ ਹੋਇਆ ਪੁਲਸ ਮੁਕਾਬਲਾ, ਤਾੜ-ਤਾੜ ਚੱਲੀਆਂ ਗੋਲ਼ੀਆਂ
'ਜੱਗ ਬਾਣੀ' ਨਾਲ ਗੱਲਬਾਤ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਵਕੀਲ ਸਿੰਘ ਨੌਜਵਾਨ ਨੇ ਦੱਸਿਆ ਕਿ ਉਹ ਯੂ.ਪੀ. ਉੱਤਰਾਖੰਡ ਜਿਲਾ ਬਾਜਪੁਰ ਰੈਂਡਮ ਦੇ ਰਹਿਣ ਵਾਲੇ ਹਨ ਅਤੇ ਉੱਥੇ ਸਥਿਤ ਗੁਰਦੁਆਰਾ ਸਾਹਿਬ ਮੱਖਣ ਲੁਬਾਣਾ ਸ਼ਾਹ ਵਿਖੇ ਛੋਟੀ ਉਮਰ ਤੋਂ ਹੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਫੀ ਲੰਮੇ ਸਮੇਂ ਤੋਂ ਉਨ੍ਹਾਂ ਦੀ ਇੱਛਾ ਸੀ ਕਿ ਉਹ ਉੱਤਰਾਖੰਡ ਤੋਂ ਇਕੱਲੇ ਹੀ ਆਪਣੇ ਟਰਾਈ ਸਾਈਕਲ 'ਤੇ ਪੰਜਾਬ ਦੇ ਸਾਰੇ ਹੀ ਗੁਰੂ ਧਾਮਾਂ ਦੇ ਦਰਸ਼ਨ ਕਰਨਗੇ, ਸੋ ਪਰਮਾਤਮਾ ਦੀ ਅਪਾਰ ਕਿਰਪਾ ਨਾਲ ਅੱਜ ਮੇਰੀ ਇਹ ਇੱਛਾ ਪੂਰੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ACP ਤੇ ਗੰਨਮੈਨ ਦੀ ਹੋਈ ਦਰਦਾਨਕ ਮੌਤ (ਵੀਡੀਓ)
ਵਕੀਲ ਸਿੰਘ ਨੇ ਦੱਸਿਆ ਕਿ 21 ਮਾਰਚ ਨੂੰ ਉਨ੍ਹਾਂ ਵੱਲੋਂ ਇਹ ਯਾਤਰਾ ਸ਼ੁਰੂ ਕੀਤੀ ਗਈ ਸੀ ਅੱਜ ਲਗਭਗ 15 ਦਿਨ ਬਾਅਦ ਉਹ ਰੂਹਾਨੀਅਤ ਦੇ ਇਸ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਹਨ। ਉਹਨਾਂ ਕਿਹਾ ਕਿ ਰਸਤੇ ਵਿੱਚ ਹੋਰ ਵੀ ਗੁਰੂ ਧਾਮਾਂ ਦੇ ਦਰਸ਼ਨ ਕਰਦੇ ਹੋਏ ਸਿੱਖ ਨੌਜਵਾਨਾਂ ਵੱਲੋਂ ਉਹਨਾਂ ਦੀ ਕਾਫੀ ਮਦਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹੈਂਡੀਕੈਪ ਹੋਣ ਦੇ ਕਾਰਨ ਜਦੋਂ ਮੈਂ ਰਸਤੇ ਵਿੱਚ ਫਲਾਈ ਓਵਰ ਤੇ ਚੜਦਾ ਸੀ ਤਾਂ ਰਸਤੇ ਵਿੱਚ ਸਿੱਖ ਨੌਜਵਾਨਾਂ ਵੱਲੋਂ ਮੇਰਾ ਸਾਈਕਲ ਨੂੰ ਧੱਕਾ ਲਗਾ ਕੇ ਮੈਨੂੰ ਆਪਣੀ ਮੰਜ਼ਿਲ ਵੱਲ ਵਧਣ ਦੀ ਹਿੰਮਤ ਦਿੱਤੀ ਜਾਂਦੀ ਸੀ, ਉਹਨਾਂ ਦੱਸਿਆ ਕਿ ਗੁਰੂ ਘਰ ਪਹੁੰਚ ਕੇ ਅੱਜ ਮੇਰੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਹੈ ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8