ਬਲਾਕ ਭਵਾਨੀਗੜ੍ਹ ’ਚ ਕੋਰੋਨਾ ਬਲਾਸਟ, ਸ਼ਹਿਰ ਅਤੇ ਪਿੰਡਾਂ ਦੇ 11 ਵਿਅਕਤੀਆਂ ਨੂੰ ਲੱਗੀ ਲਾਗ ਦੀ ਬੀਮਾਰੀ

08/15/2020 6:07:07 PM

ਭਵਾਨੀਗੜ੍ਹ (ਕਾਂਸਲ) - ਸਥਾਨਕ ਬਲਾਕ ’ਚ ਅੱਜ ਹੋਏ ਕੋਰੋਨਾ ਬਲਾਸਟ ’ਚ ਨੇੜਲੇ ਪਿੰਡ ਮਾਝੀ ਦੇ ਭੁੱਕੀ ਦੇ ਕੇਸ ’ਚ ਫੜੇ ਗਏ ਇਕ ਵਿਅਕਤੀ ਤੋਂ ਇਲਾਵਾ ਸਥਾਨਕ ਸ਼ਹਿਰ ਅਤੇ ਬਲਾਕ ਦੇ ਵੱਖ-ਵੱਖ ਪਿੰਡਾਂ ’ਚ 10 ਹੋਰ ਵਿਕਅਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ ਸਟਾਫ ਬਹਾਦਰ ਸਿੰਘ ਵਾਲੀ ਦੀ ਪੁਲਸ ਨੇ ਦੱਸਿਆ ਕਿ ਬਲਾਕ ਭਵਾਨੀਗੜ੍ਹ ਦੇ ਪਿੰਡ ਮਾਝੀ ਦੇ ਵਸਨੀਕ ਬਾਵਾ ਸਿੰਘ ਪੁੱਤਰ ਗੁਰਦਿਆਲ ਸਿੰਘ ਨੂੰ ਪੁਲਸ ਨੇ ਥਾਣਾ ਸਦਰ ਸੰਗਰੂਰ ਦੀ ਹੱਦ ਅਧੀਨ ਭੂੱਕੀ ਸਮੇਤ ਕਾਬੂ ਕੀਤਾ ਸੀ।  ਜਿਸ ਨੂੰ ਸੀ.ਆਈ.ਏ ਸਟਾਫ ਬਹਾਦਰ ਸਿੰਘ ਵਾਲਾ ਵਿਖੇ ਇਕਾਂਤਵਾਸ ’ਚ ਰੱਖ ਕੇ ਇਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ।  ਜਿਸ ਦੀ ਰਿਪੋਰਟ ਪਾਜ਼ੇਟਿਵ ਪਾਈ  ਗਈ ਹੈ। ਉਕਤ ਨੂੰ ਮਾਨਯੋਗ ਅਦਾਲਤ ਦੇ ਹੁੱਕਮਾਂ ਅਨੁਸਾਰ ਇਲਾਜ ਲਈ ਕੋਵਿਡ-19 ਕੇਅਰ ਸੈਂਟਰ ਵਿਖੇ ਭੇਜਿਆ ਜਾ ਰਿਹਾ ਹੈ। ਇਸ ਸੰਬੰਧੀ ਪਿੰਡ ਮਾਝੀ ਵਿਖੇ ਸਰਵੇ ਕਰ ਰਹੀ ਸਿਹਤ ਵਿਭਾਗ ਦੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਫੜੇ ਜਾਣ ਤੋਂ ਬਾਅਦ ਇਸ ਦੇ ਬਾਕੀ ਪਰਿਵਾਰਕ ਮੈਂਬਰ ਘਰੋਂ ਫਰਾਰ ਹੋ ਗਏ ਸਨ। ਜਿਨ੍ਹਾਂ ਦੀ ਤਲਾਸ਼ ਜਾਰੀ ਹੈ ਅਤੇ ਇਨ੍ਹਾਂ ਦੇ ਜਾਂਚ ਲਈ ਨਮੂਨੇ ਲੈਣ ਦੇ ਨਾਲ-ਨਾਲ ਪਾਜ਼ੇਟਿਵ ਆਏ ਵਿਅਕਤੀ ਦੇ ਸੰਪਰਕ ’ਚ ਆਉਣ ਵਾਲੇ ਹੋਰ ਵਿਕਅਤੀਆਂ ਦੀ ਵੀ ਟ੍ਰੇਸਿੰਗ ਕੀਤੀ ਜਾ ਰਹੀ ਹੈ।

ਸਥਾਨਕ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪ੍ਰਵੀਨ ਗਰਗ ਨੇ ਦੱਸਿਆ ਕਿ ਅੱਜ ਸਥਾਨਕ ਸ਼ਹਿਰ ਅਤੇ ਬਲਾਕ ਦੇ ਪਿੰਡ ਨਕਟੇ, ਪੰਨਵਾ ਅਤੇ ਨੰਦਗੜ੍ਹ ਦੇ ਕੁੱਲ 10 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਜਿਨ੍ਹਾਂ ਨੂੰ ਵੀ ਇਲਾਜ਼ ਲਈ ਕੋਵਿਡ -19 ਕੇਅਰ ਸੈਂਟਰਾਂ ’ਚ ਭੇਜਿਆ ਜਾ ਰਿਹਾ ਹੈ ਅਤੇ ਇਨ੍ਹਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਵੀ ਜਾਂਚ ਲਈ ਨਮੂਨੇ ਲਏ ਜਾ ਰਹੇ ਹਨ।

ਕੋਰੋਨਾ ਪਾਜ਼ੇਟਿਵ ਆਏ ਵਿਅਕਤੀਆਂ ਦੀ ਸੂਚੀ  ਕਸਕ ਗਰਗ ਭਵਾਨੀਗੜ੍ਹ (15), ਹਰੀਸ਼ ਕੁਮਾਰ ਭਵਾਨੀਗੜ੍ਹ (40), ਰੁਪਾਲੀ ਬਾਂਸਲ ਭਵਾਨੀਗੜ੍ਹ (45), ਨਿਤਿਸ਼ ਬਾਂਸਲ ਭਵਾਨੀਗੜ੍ਹ (16), ਮੇਵਾ ਸਿੰਘ ਨੰਦਗੜ੍ਹ (44), ਸਰਬਜੀਤ ਕੌਰ ਨਕਟੇ (38), ਹਰਦੀਪ ਸਿੰਘ ਨਕਟੇ (32), ਮਨਦੀਪ ਕੌਰ (30), ਪਰਨੀਤ ਕੌਰ (17), ਮੁਨੀਸ਼ ਬਾਵਾ ਪੰਨਵਾ (23) ਸ਼ਾਮਿਲ ਸਨ।


Harinder Kaur

Content Editor

Related News