ਜਾਣੋ, ਬਟਾਲਾ 'ਚ ਧਮਾਕੇ ਵਾਲੀ ਥਾਂ ਦੇ ਤਾਜ਼ਾ ਹਾਲਾਤ (ਵੀਡੀਓ)
Thursday, Sep 05, 2019 - 09:10 AM (IST)
ਬਟਾਲਾ : ਗੁਰਦਾਸਪੁਰ ਦੇ ਬਟਾਲਾ 'ਚ ਬੀਤੀ ਸ਼ਾਮ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ ਹੋਣ ਕਾਰਨ ਕਰੀਬ 23 ਲੋਕਾਂ ਦੀ ਮੌਤ ਹੋ ਗਈ ਅਤੇ 4 ਦਰਜਨ ਤੋਂ ਵੱਧ ਦੇ ਕਰੀਬ ਲੋਕ ਜ਼ਖਮੀਂ ਹੋ ਗਏ, ਜਿਸ ਤੋਂ ਬਾਅਦ ਸਾਰੇ ਪਾਸੇ ਹਾਹਾਕਾਰ ਮਚ ਗਈ। ਜੇਕਰ ਧਮਾਕੇ ਵਾਲੀ ਥਾਂ 'ਤੇ ਤਾਜ਼ਾ ਹਾਲਾਤ ਦੀ ਗੱਲ ਕਰੀਏ ਤਾਂ ਧਮਾਕੇ ਕਾਰਨ ਫੈਕਟਰੀ ਦੇ ਆਸ-ਪਾਸ ਦੀਆਂ ਦੁਕਾਨਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ।
ਦੁਕਾਨਾਂ ਦੇ ਸ਼ੀਸ਼ੇ ਪੂਰੀ ਤਰ੍ਹਾਂ ਟੁੱਟ ਕੇ ਚਕਨਾਚੂਰ ਹੋ ਗਏ ਹਨ। ਉੱਥੇ ਹੀ ਲੋਕ ਫੈਕਟਰੀ ਨੇੜੇ ਵੱਡੀ ਗਿਣਤੀ 'ਚ ਬੀਤੀ ਸ਼ਾਮ ਤੋਂ ਹੀ ਇਕੱਠੇ ਹੋਏ ਹਨ। ਇੱਥੇ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਦਿਖਾਈ ਦਿੱਤਾ ਹੈ।
ਧਮਾਕੇ ਕਾਰਨ ਇੱਥੇ ਸਥਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਵੀ ਵੱਡਾ ਨੁਕਸਾਨ ਪੁੱਜਿਆ ਹੈ। ਸਵਾਲ ਤਾਂ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਆਮ ਲੋਕਾਂ ਨੂੰ ਪਤਾ ਸੀ ਕਿ ਫੈਕਟਰੀ ਦਾ ਲਾਈਸੈਂਸ ਰੀਨਿਊ ਨਹੀਂ ਹੋਇਆ ਤਾਂ ਫਿਰ ਪ੍ਰਸ਼ਾਸਨ ਇਸ ਤੋਂ ਅਣਜਾਣ ਕਿਉਂ ਸੀ।
ਆਖਰ ਇਸ ਧਮਾਕੇ 'ਚ ਜਿਹੜੀਆਂ 23 ਜਾਨਾਂ ਚਲੀਆਂ ਗਈਆਂ, ਉਨ੍ਹਾਂ ਦਾ ਮੁੱਲ ਕੌਣ ਮੋੜੇਗਾ, ਇਹ ਇਕ ਵੱਡਾ ਸਵਾਲ ਹੈ। ਫਿਲਹਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ।