ਚੰਡੀਗੜ੍ਹ ਤੋਂ ਚੱਲਣ ਵਾਲੀਆਂ 3 ਟਰੇਨਾਂ ''ਚ ਕੰਬਲ ਤੇ ਸਿਰਹਾਣਾ ਮਿਲਣਾ ਸ਼ੁਰੂ

Saturday, Mar 12, 2022 - 02:05 PM (IST)

ਚੰਡੀਗੜ੍ਹ (ਲਲਨ) : ਕੋਵਿਡ-19 ਕਾਰਨ ਟਰੇਨਾਂ ਵਿਚ ਬੰਦ ਸਹੂਲਤਾਂ ਨੂੰ ਰੇਲਵੇ ਨੇ ਦੁਬਾਰਾ ਸ਼ੁਰੂ ਕਰ ਦਿੱਤਾ ਹੈ। ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਗੁਰਿੰਦਰ ਮੋਹਨ ਸਿੰਘ ਨੇ ਦੱਸਿਆ ਕਿ ਰੇਲਵੇ ਬੋਰਡ ਨੇ ਟਰੇਨਾਂ ਵਿਚ ਸਫ਼ਰ ਦੌਰਾਨ ਕੰਬਲ, ਸਿਰਹਾਣਾ ਅਤੇ ਖ਼ੁਰਾਕ ਪਦਾਰਥਾਂ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਚੰਡੀਗੜ੍ਹ ਅਤੇ ਕਾਲਕਾ ਤੋਂ ਚੱਲਣ ਵਾਲੀਆਂ 3-3 ਟਰੇਨਾਂ ਵਿਚ ਇਹ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਤਹਿਤ ਮੁਸਾਫ਼ਰਾਂ ਨੂੰ ਘਰੋਂ ਕੰਬਲ ਅਤੇ ਸਿਰਹਾਣਾ ਨਾਲ ਲੈ ਕੇ ਜਾਣ ਦੀ ਲੋੜ ਨਹੀ ਹੈ। ਜਾਣਕਾਰੀ ਅਨੁਸਾਰ ਕੋਚੀਵਲੀ, ਬਾਂਦਰਾ ਅਤੇ ਮਡਗਾਂਵ ਟਰੇਨ ਵਿਚ ਇਹ ਸਹੂਲਤ ਮਿਲੇਗੀ।

ਹਾਲਾਂਕਿ ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਸਟਾਕ ਖ਼ਤਮ ਹੋ ਗਿਆ ਹੈ। ਉਮੀਦ ਹੈ ਕਿ 4-5 ਦਿਨਾਂ ਬਾਅਦ ਟੇਰਨਾਂ ਵਿਚ ਮੁਸਾਫ਼ਰਾਂ ਨੂੰ ਇਹ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ। ਰੇਲਵੇ ਬੋਰਡ ਵੱਲੋਂ ਟਰੇਨਾਂ ਵਿਚ ਜ਼ਿਆਦਾ ਭੀੜ ਨੂੰ ਧਿਆਨ ਵਿਚ ਰੱਖਦਿਆਂ ਚੰਡੀਗੜ੍ਹ ਤੋਂ ਗੋਰਖਪੁਰ ਗੱਡੀ ਨੰਬਰ 04518-17 ਨੂੰ ਹੋਲੀ ਸਪੈਸ਼ਲ ਦੇ ਰੂਪ ਵਿਚ ਸ਼ੁਰੂ ਕਰ ਦਿੱਤਾ ਹੈ। ਇਹ ਟਰੇਨ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਹਰ ਵੀਰਵਾਰ ਸ਼ੁਰੂ ਹੋਵੇਗੀ। ਇਹ ਹਫ਼ਤੇ ਵਿਚ ਇਕ ਦਿਨ ਚੱਲੇਗੀ। ਬੋਰਡ ਵੱਲੋਂ ਰੇਲਵੇ ਨੇ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਟਰੇਨ ਵਿਚ ਜਨਰਲ ਕੋਚ, ਸਲੀਪਰ, ਸੈਕਿੰਡ ਏ. ਸੀ. ਅਤੇ ਥਰਡ ਏ. ਸੀ. ਦੇ ਕੋਚ ਲਾਏ ਗਏ ਹਨ।
 


Babita

Content Editor

Related News