ਇੰਟਰਨੈਸ਼ਨਲ ਡਾਕਟਰ ਡੇ ''ਤੇ ਡਾਕਟਰ ਦੇ ਚਰਿੱਤਰ ''ਤੇ ਲੱਗਾ ਦਾਗ (ਵੀਡੀਓ)

07/02/2017 6:21:28 AM

ਅੰਮ੍ਰਿਤਸਰ— 'ਡਾਕਟਰ ਡੇ' 'ਤੇ ਅੰਮ੍ਰਿਤਸਰ ਦੇ ਕਸ਼ਮੀਰ ਅਵੇਨੁਏ 'ਚ ਸਥਿਤ ਧਰੁਵ ਹਸਪਤਾਲ 'ਚ ਡਾਕਟਰ 'ਤੇ ਲਾਪਰਵਾਹੀ ਕਾਰਨ ਮਰੀਜ਼ ਦੀ ਮੌਤ ਹੋਣ ਦਾ ਦੋਸ਼ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਦਰਸਲ ਹਰਚਰਣ ਸਿੰਘ ਨਾਮ ਦਾ ਇੱਕ ਵਿਅਕਤੀ ਇਸ ਹਸਪਤਾਲ 'ਚ ਆਪਣੇ ਚੂਲੇ ਦਾ ਆਪਰੇਸ਼ਨ ਕਰਵਾਉਣ ਲਈ ਆਇਆ ਸੀ। ਆਪਰੇਸ਼ਨ ਦੇ ਅਗਲੇ ਹੀ ਦਿਨ ਉਸ ਦੀ ਸਿਹਤ ਵਿਗੜ ਗਈ, ਜਿਸ ਦੇ ਬਾਅਦ ਉਸ ਦੀ ਅਚਾਨਕ ਮੌਤ ਹੋ ਗਈ।
ਉਥੇ ਹੀ ਇਸ ਮਾਮਲੇ 'ਚ ਪਰਿਵਾਰ ਵਾਲਿਆਂ ਨੇ ਹਸਪਤਾਲ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਨੇ ਹਸਪਤਾਲ ਦੇ ਅੰਦਰ ਧਰਨਾ ਪ੍ਰਦਰਸ਼ਨ ਕੀਤਾ ਅਤੇ ਹਸਪਤਾਲ ਦੇ ਮਾਹੌਲ ਨੂੰ ਪ੍ਰਭਾਵਿਤ ਕੀਤਾ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਆਪਰੇਸ਼ਨ ਹੋਣ ਤੋਂ ਬਾਅਦ ਚੰਗੀ ਤਰ੍ਹਾਂ ਦੇਖਭਾਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਆਪਰੇਸ਼ਨ ਹੋਣ ਤੋਂ ਬਾਅਦ ਉਨ੍ਹਾਂ ਨੇ ਡਾਕਟਰ ਨੂੰ ਕਈ ਵਾਰ ਬੁਲਇਆ ਪਰ ਡਾਕਟਰ ਨਹੀਂ ਆਏ, ਜਿਸ ਕਾਰਨ ਉਸ ਦੀ ਮੌਤ ਹੋਈ ਹੈ।
ਪੁਲਸ ਨੇ ਪੁਰੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ, ਨਾਲ ਹੀ ਪੁਲਸ ਦਾ ਕਹਿਣਾ ਹੈ ਕੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਉਸ ਦੇ ਮੁਤਾਬਕ ਕਾਰਵਾਹੀ ਕੀਤੀ ਜਾਵੇਗੀ।


Related News