21 ਸਾਲਾ ਵਿਆਹੁਤਾ ਨਾਲ ਜਬਰਜ਼ਨਾਹ ਕਰਨ ਦੇ ਦੋਸ਼ ਵਿਚ ਮੁਕੱਦਮਾ ਦਰਜ

Sunday, Nov 19, 2017 - 04:57 PM (IST)

21 ਸਾਲਾ ਵਿਆਹੁਤਾ ਨਾਲ ਜਬਰਜ਼ਨਾਹ ਕਰਨ ਦੇ ਦੋਸ਼ ਵਿਚ ਮੁਕੱਦਮਾ ਦਰਜ


ਫ਼ਿਰੋਜ਼ਪੁਰ (ਕੁਮਾਰ) - 21 ਸਾਲ ਦੀ ਵਿਆਹੁਤਾ ਨਾਲ ਕਥਿਤ ਰੂਪ ਵਿਚ ਜਬਰਜ਼ਨਾਹ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਇਕ ਵਿਅਕਤੀ ਦੇ ਖਿਲਾਫ ਆਈ. ਪੀ. ਸੀ. ਦੀਆਂ ਵੱਖ ਵੱਖ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਵਿਆਹੁਤਾ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਤੀ ਨੂੰ ਘਰ ਬਲਾਉਣ ਦੇ ਲਈ ਜਦ ਬਾਹਰ ਗਈ ਤਾਂ ਗੀਤੀ ਪੁੱਤਰ ਹਰਬੰਸ ਮਿਲ ਗਿਆ, ਜੋ ਉਸਨੂੰ ਡਰਾਉਂਦਾ ਧਮਕਾਉਂਦਾ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਿਆ ਅਤੇ ਪਿੰਡ ਤੋਂ ਬਾਹਰ ਲਿਜਾ ਕੇ ਕਥਿਤ ਰੂਪ ਵਿਚ ਉਸਦੇ ਨਾਲ ਜਬਰਜ਼ਨਾਹ ਕੀਤਾ।


Related News