ਬੁਰੀ ਖ਼ਬਰ : ਪੰਜਾਬ ''ਚ ਪੂਰੀ ਤਰ੍ਹਾਂ ਗੁੱਲ ਹੋ ਜਾਵੇਗੀ ''ਬੱਤੀ'', ਡੂੰਘੀ ਚਿੰਤਾ ''ਚ ਕੈਪਟਨ
Monday, Oct 26, 2020 - 11:24 AM (IST)
ਪਟਿਆਲਾ : ਪੰਜਾਬ 'ਚ ਆਉਣ ਵਾਲੇ 2-4 ਦਿਨਾਂ ਅੰਦਰ ਬੱਤੀ ਪੂਰੀ ਤਰ੍ਹਾਂ ਗੁੱਲ ਹੋ ਜਾਵੇਗੀ, ਜਿਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਵੱਲੋਂ ਦਿੱਤੀ ਗਈ ਹੈ। ਕੈਪਟਨ ਨੇ ਇਸ ਸਬੰਧੀ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਕਿਸਾਨਾਂ ਨੇ ਆਪਣਾ ਧਰਨਾ ਖਤਮ ਨਾ ਕੀਤਾ ਤਾਂ 2-4 ਦਿਨਾਂ ਬਾਅਦ ਪੰਜਾਬ ਪੂਰੀ ਤਰ੍ਹਾਂ ਹਨ੍ਹੇਰੇ 'ਚ ਡੁੱਬ ਜਾਵੇਗਾ।
ਇਹ ਵੀ ਪੜ੍ਹੋ : ਸਤਿਕਾਰ ਕਮੇਟੀ ਨਾਲ ਟਕਰਾਅ ਤੋਂ ਬਾਅਦ SGPC ਨੇ ਲਿਆ ਅਹਿਮ ਫ਼ੈਸਲਾ
ਕੈਪਟਨ ਨੇ ਕਿਹਾ ਕਿ ਪੰਜਾਬ 'ਚ ਕਿਸੇ ਪਲਾਂਟ ਕੋਲ ਕੋਲਾ ਨਹੀਂ ਹੈ ਅਤੇ ਨਾ ਹੀ ਸਰਕਾਰ ਕੋਲ ਦੂਜੇ ਸੂਬਿਆਂ ਤੋਂ ਬਿਜਲੀ ਖਰੀਦਣ ਲਈ ਪੈਸੇ ਹਨ। ਉਨ੍ਹਾਂ ਕਿਹਾ ਕਿ ਕੋਲੇ ਦੀ ਘਾਟ ਕਾਰਨ ਪੰਜਾਬ 'ਚ ਸਿਰਫ ਇਕ ਹੀ ਥਰਮਲ ਪਲਾਂਟ ਚੱਲ ਰਿਹਾ ਹੈ ਅਤੇ ਜੇਕਰ ਉਹ ਵੀ ਬੰਦ ਹੋ ਗਿਆ ਤਾਂ ਪੰਜਾਬ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ।
ਇਹ ਵੀ ਪੜ੍ਹੋ : ਕੇਂਦਰ ਨੇ ਰੋਕੀਆਂ ਪੰਜਾਬ ਦੀਆਂ 'ਮਾਲ ਗੱਡੀਆਂ', ਕਿਸਾਨਾਂ ਵੱਲੋਂ ਸਖ਼ਤ ਨਿਖੇਧੀ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਲੜਾਈ ਕੇਂਦਰ ਨਾਲ ਹੈ ਪਰ ਉਨ੍ਹਾਂ ਦੇ ਸੰਘਰਸ਼ ਦਾ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ, ਜਿਸ ਬਾਰੇ ਕਿਸਾਨ ਜੱਥੇਬੰਦੀਆਂ ਨੂੰ ਸੋਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕੈਪਟਨ ਦੀ ਰੈਲੀ 'ਚ ਸ਼ਾਮਲ ਕਾਂਗਰਸੀਆਂ ਨੇ ਚਲਾਈ ਗੋਲੀ, ਮਚੀ ਹਫੜਾ-ਦਫੜੀ
ਕੈਪਟਨ ਨੇ ਕਿਸਾਨਾਂ ਨੂੰ ਦੁਬਾਰਾ ਅਪੀਲ ਕੀਤੀ ਕਿ ਉਨ੍ਹਾਂ ਨੂੰ ਪੰਜਾਬ ਦੀ ਥਾਂ ਦਿੱਲੀ 'ਚ ਧਰਨੇ ਲਾਉਣੇ ਚਾਹੀਦੇ ਹਨ ਕਿਉਂਕਿ ਪੰਜਾਬ 'ਚ ਧਰਨਿਆਂ ਕਾਰਨ ਆਰਥਿਕ ਗਤੀਵਿਧੀਆਂ ਨੂੰ ਢਾਹ ਲੱਗ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਮੰਤਰੀ ਕਿਸਾਨ ਜੱਥੇਬੰਦੀਆਂ ਨਾਲ ਗੱਲਬਾਤ ਕਰ ਰਹੇ ਹਨ ਤਾਂ ਜੋ ਇਸ ਸਮੱਸਿਆ ਨਾਲ ਨਜਿੱਠਿਆ ਜਾ ਸਕੇ।