ਮੁਲਜ਼ਮ ਲਡ਼ਕੀ ਤੇ ਉਸ ਦੀ ਭੂਅਾ ਨੂੰ ਜੁਡੀਸ਼ੀਅਲ ਹਿਰਾਸਤ ’ਚ ਭੇਜਿਅਾ

Tuesday, Jul 24, 2018 - 02:14 AM (IST)

ਮੁਲਜ਼ਮ ਲਡ਼ਕੀ ਤੇ ਉਸ ਦੀ ਭੂਅਾ ਨੂੰ ਜੁਡੀਸ਼ੀਅਲ ਹਿਰਾਸਤ ’ਚ ਭੇਜਿਅਾ

ਮਾਮਲਾ ਮਹਿਲਾ ਕੌਂਸਲਰ ਦੇ ਪਤੀ ’ਤੇ ਦੋਸ਼ ਲਾਉਣ ਦਾ
ਤਲਵੰਡੀ ਸਾਬੋ(ਮੁਨੀਸ਼)-ਬੀਤੇ ਦਿਨ ਮਹਿਲਾ ਕੌਂਸਲਰ ਦੇ ਪਤੀ ’ਤੇ ਛੇਡ਼ਛਾਡ਼ ਦੇ ਕਥਿਤ ਦੋਸ਼ ਲਾਉਣ ਵਾਲੀ ਲਡ਼ਕੀ ਸਮੇਤ ਅੌਰਤ ’ਤੇ ਦਰਜ ਹੋਏ  ਬਲੈਕਮੇਲਿੰਗ ਦੇ ਮਾਮਲੇ ’ਚ 2 ਦਿਨਾਂ   ਦਾ ਰਿਮਾਂਡ ਖਤਮ ਹੋ ਜਾਣ ’ਤੇ ਲਡ਼ਕੀ ਪ੍ਰੀਤੀ ਰਾਣੀ ਅਤੇ ਉਸ ਦੀ ਭੂਆ ਨੂੰ ਸਥਾਨਕ ਮਾਣਯੋਗ ਅਦਾਲਤ ਨੇ ਜੁਡੀਸ਼ੀਅਲ ਹਿਰਾਸਤ ’ਚ ਭੇਜਦਿਆਂ 24 ਜੁਲਾਈ ਤੱਕ ਜ਼ਮਾਨਤ ਦਾ ਫੈਸਲਾ ਰਾਖਵਾਂ ਰੱਖ ਲਿਆ, ਜਦਕਿ ਲਡ਼ਕੀ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਡਾਕਟਰੀ ਜਾਂਚ ’ਚ ਲਡ਼ਕੀ ਨਾਲ ਪੁਲਸ ਵੱਲੋਂ ਕੁੱਟ-ਮਾਰ ਕਰਨ ਦੀ ਪੁਸ਼ਟੀ ਹੋ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਡੀ. ਸੀ. ਨੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦੇ ਿਦਿੱਤੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰੀਤੀ ਰਾਣੀ ਨਾਂ ਦੀ ਲਡ਼ਕੀ ਨੇ ਬੀਤੀ 19 ਜੁਲਾਈ ਨੂੰ ਨਗਰ ਦੀ ਮਹਿਲਾ ਕੌਂਸਲਰ ਦੇ ਪਤੀ ’ਤੇ ਕਥਿਤ ਤੌਰ ’ਤੇ ਛੇਡ਼ਛਾਡ਼ ਕਰਨ ਦੇ ਦੋਸ਼ ਲਾਏ ਸਨ। ਕੌਂਸਲਰ ਦੇ ਪਤੀ ਦੇ ਹੱਕ ’ਚ ਨਿਤਰਦੇ ਹੋਏ ਨਗਰ ਦੇ ਕੌਂਸਲਰਾਂ ਨੇ ਐੱਸ. ਐੱਸ. ਪੀ. ਬਠਿੰਡਾ ਕੋਲ ਜਾਂਚ ਲਈ ਦਰਖਾਸਤ ਦਿੱਤੀ ਸੀ ਅਤੇ ਉਸੇ ਸ਼ਾਮ ਨੂੰ ਹੀ ਤਲਵੰਡੀ ਸਾਬੋ ਪੁਲਸ ਵੱਲੋਂ ਉਕਤ ਦੋਸ਼ ਲਾਉਣ ਵਾਲੀ ਲਡ਼ਕੀ ਤੇ ਉਸ ਦੀ ਭੂਆ ਅਮਰਜੀਤ ਕੌਰ ਨੂੰ ਚੁੱਕ ਕੇ ਉਨ੍ਹਾਂ ’ਤੇ ਤਰਸੇਮ ਸੇਮੀ ਦੇ ਬਿਆਨਾਂ ਹੇਠ ਬਲੈਕਮੇਲਿੰਗ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਸਥਾਨਕ ਅਦਾਲਤ ’ਚ ਪੇਸ਼ ਕਰਦਿਆਂ 2 ਦਿਨਾਂ  ਦਾ ਪੁਲਸ ਰਿਮਾਂਡ ਹਾਸਲ ਕਰ ਲਿਆ  ਗਿਅਾ ਸੀ। ਉਸ ਦਿਨ ਹੀ ਉਕਤ ਲਡ਼ਕੀ ਦੇ ਵਕੀਲ ਸੰਜੀਵ ਕੁਮਾਰ ਲਹਿਰੀ ਵੱਲੋਂ ਲਡ਼ਕੀ ਨਾਲ ਪੁਲਸ ਵੱਲੋਂ ਕਥਿਤ ਤੌਰ ’ਤੇ ਕੁੱਟ-ਮਾਰ ਕਰਨ ਦੇ ਦੋਸ਼ ਲਾਉਂਦਿਆਂ ਮੈਡੀਕਲੀ ਜਾਂਚ ਦੀ ਮੰਗ ਕੀਤੀ ਗਈ ਸੀ।  ਉਕਤ 2 ਦਿਨਾ ਰਿਮਾਂਡ ਦੌਰਾਨ ਵੀ ਪੁਲਸ ਹਿਰਾਸਤ ’ਚ ਲਡ਼ਕੀ ਬੀਮਾਰ ਰਹੀ ਤੇ ਉਸ ਨੂੰ ਦੋ-ਤਿੰਨ ਵਾਰ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਉਣਾ ਪਿਆ ਸੀ। ਅੱਜ ਉਕਤ ਲਡ਼ਕੀ ਅਤੇ ਉਸ ਦੀ ਭੂਆ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਤਲਵੰਡੀ ਸਾਬੋ ਥਾਣਾ ਮੁਖੀ ਜਗਦੀਸ਼ ਕੁਮਾਰ ਦੀ ਅਗਵਾਈ ’ਚ ਪੁਲਸ ਨੇ ਲਡ਼ਕੀ ਨੂੰ ਮਾਣਯੋਗ ਜੱਜ ਅਮਨਪ੍ਰੀਤ ਸਿੰਘ ਦੀ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਜੱਜ ਸਾਹਿਬ ਨੇ ਲਡ਼ਕੀ ਦੀ ਬਦੱਤਰ ਹਾਲਤ ਨੂੰ ਦੇਖਦਿਆਂ ਪੁਲਸ ਨੂੰ ਉਸ ਦਾ ਇਲਾਜ ਕਰਵਾਉਣ ਦੀ ਹਦਾਇਤ ਨਾਲ ਜੁਡੀਸ਼ੀਅਲ ਹਿਰਾਸਤ ’ਚ ਭੇਜ ਦਿੱਤਾ ਤੇ ਉਸ ਦੀ ਜ਼ਮਾਨਤ ਸਬੰਧੀ ਫੈਸਲਾ 25 ਜੁਲਾਈ ਤੱਕ ਰਾਖਵਾਂ ਰੱਖ ਲਿਆ। ਦੂਜੇ ਪਾਸੇ ਲਡ਼ਕੀ ਦੇ ਵਕੀਲ ਸੰਜੀਵ ਕੁਮਾਰ ਲਹਿਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਡੀਕਲ ਰਿਪੋਰਟ ’ਚ ਲਡ਼ਕੀ ਨਾਲ ਪੁਲਸ ਵੱਲੋਂ ਕੁੱਟ-ਮਾਰ ਕਰਨ ਦੀ ਪੁਸ਼ਟੀ ਹੋ ਗਈ ਹੈ ਅਤੇ ਕਾਨੂੰਨ ਮੁਤਾਬਕ ਅਗਲੀ ਬਣਦੀ ਕਾਰਵਾਈ ਅਮਲ  ’ਚ ਲਿਆਉਣ ਦੀ ਜੱਜ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ।
ਹਲਕਾ ਵਿਧਾਇਕ ਨੇ ਡੀ. ਸੀ. ਤੋਂ ਕੀਤੀ ਨਿਰਪੱਖ ਜਾਂਚ ਦੀ ਮੰਗ
 ਅੱਜ ਹਲਕਾ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਡਿਪਟੀ ਕਮਿਸ਼ਨਰ ਬਠਿੰਡਾ ਪ੍ਰਨੀਤ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਕੋਲੋਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡੀ. ਸੀ. ਸਾਹਿਬ ਨੇ ਐੱਸ. ਡੀ. ਐੱਮ. ਤਲਵੰਡੀ ਸਾਬੋ ਕੋਲੋਂ ਮਾਮਲੇ ਦੀ ਸਮੁੱਚੀ ਜਾਣਕਾਰੀ ਵੀ ਮੰਗੀ ਹੈ। ਵਿਧਾਇਕਾ ਨੇ ਕਿਹਾ   ਕਿ ਉਹ ਸਿਰਫ ਇਸ ਗੱਲ ਦੀ ਪਡ਼ਤਾਲ ਚਾਹੁੰਦੇ ਹਨ ਕਿ ਕੀ ਪੁਲਸ ਨੇ ਉਕਤ ਲਡ਼ਕੀ ਨਾਲ ਧੱਕੇਸ਼ਾਹੀ ਕੀਤੀ ਹੈ, ਜੇ ਕੀਤੀ ਹੈ ਤਾਂ ਸਬੰਧਿਤ ਮੁਲਾਜ਼ਮਾਂ ਅਤੇ ਧੱਕੇਸ਼ਾਹੀ ਕਰਵਾਉਣ ਵਾਲਿਆਂ ’ਤੇ ਬਣਦਾ ਮਾਮਲਾ ਦਰਜ ਕੀਤਾ ਜਾਵੇ।


Related News